Punjab: NH-44 ‘ਤੇ ਚਾਰ ਨੌਜਵਾਨਾਂ ਨੇ ਰੇਲਿੰਗ ‘ਤੇ ਚੜ੍ਹਨ ਦੀ ਕੀਤੀ ਕੋਸ਼ਿਸ਼, ਰਾਹਗੀਰ ਨਾਲ ਹੋਈ ਹੱਥਾਪਾਈ
NH44 Incident: ਐਨਐਚ-44 ਉੱਤੇ ਆਵਾਜਾਈ ਦਰਮਿਆਨ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਚਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਬਲੈਰੋ ਗੱਡੀ ‘ਚ ਆ ਕੇ ਰੋਡ ਰੇਲਿੰਗ ਨੂੰ ਪੱਟਣ ਦੀ ਕੋਸ਼ਿਸ਼ ਕੀਤੀ।
ਜਦ ਇੱਕ ਰਾਹਗੀਰ ਨੇ ਇਸ ਕਿਰਿਆਵਾਈ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ਉਸ ਨਾਲ ਹੱਥਾਪਾਈ ਕਰਨੀ ਸ਼ੁਰੂ ਕਰ ਦਿੱਤੀ।
ਆਈਡੀ ਮੰਗਣ ‘ਤੇ ਭੱਜੇ ਨੌਜਵਾਨ
ਮੌਕੇ ‘ਤੇ ਮੌਜੂਦ ਬਿਜਲੀ ਵਿਭਾਗ ਦੇ ਕਰਮਚਾਰੀ ਧਰਮਰਾਜ ਨੇ ਦੱਸਿਆ ਕਿ ਨੌਜਵਾਨ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਦੱਸ ਰਹੇ ਸਨ, ਪਰ ਜਦੋਂ ਉਨ੍ਹਾਂ ਕੋਲੋਂ ਪਛਾਣ ਪੱਤਰ ਮੰਗਿਆ ਗਿਆ, ਤਾਂ ਉਹ ਨਰਾਜ਼ ਹੋ ਕੇ ਗੱਡੀ ‘ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਨੰਬਰ ਪਲੇਟ ਦੀ ਤਸਵੀਰ 112 ‘ਤੇ ਭੇਜੀ ਗਈ
ਧਰਮਰਾਜ ਨੇ ਚਲਾਕੀ ਨਾਲ ਬਲੈਰੋ ਦੀ ਨੰਬਰ ਪਲੇਟ ਦੀ ਤਸਵੀਰ ਖਿੱਚ ਕੇ 112 ਐਮਰਜੈਂਸੀ ਨੰਬਰ ‘ਤੇ ਸੂਚਨਾ ਦੇ ਦਿੱਤੀ।
ਹੁਣ ਪੁਲਿਸ ਵੱਲੋਂ ਗੱਡੀ ਦੇ ਨੰਬਰ ਰਾਹੀਂ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਆਖ਼ਰ ਇਹ ਲੋਕ ਕੌਣ ਸਨ — ਅਸਲੀ ਸਰਕਾਰੀ ਕਰਮਚਾਰੀ ਜਾਂ ਕਿਸੇ ਚੋਰੀ ਦੀ ਘਟਨਾ ਦੇ ਮੁਲਜ਼ਮ।
ਪੁਲਿਸ ਜਾਂਚ ਜਾਰੀ, CCTV ਫੁਟੇਜ਼ ਵੀ ਖੰਗਾਲੇ ਜਾ ਰਹੇ ਹਨ
ਫਿਲੌਰ ਪੁਲਿਸ ਮੁਤਾਬਕ, ਇਸ ਮਾਮਲੇ ‘ਚ FIR ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਚੈੱਕ ਕੀਤੇ ਜਾ ਰਹੇ ਹਨ।