Banner
Banner

ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਵੱਡਾ ਸੜਕੀ ਹਾਦਸਾ

ਅਲਟੋ ਕਾਰ ਦੀ ਲਾਪਰਵਾਹੀ ਨੇ ਚਾਰ ਵਾਹਨਾਂ ਨੂੰ ਕਰਵਾਇਆ ਭਿੜੰਤ, 40 ਤੱਕ ਸਵਾਰੀਆਂ ਜ਼ਖਮੀ, 6-7 ਦੀ ਹਾਲਤ ਨਾਜੁਕ PRTC Bus Accident: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਟੀ-ਪੁਆਇੰਟ ਹੰਡਿਆਇਆ ਨੇੜੇ ਵਾਪਰੇ ਵੱਡੇ ਸੜਕ ਹਾਦਸੇ ‘ਚ ਚਾਰ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ‘ਚ ਇਕ ਅਲਟੋ ਕਾਰ, ਘੋੜਾ ਟਰਾਲਾ, ਪੀਆਰਟੀਸੀ ਦੀ ਸਰਕਾਰੀ ਬੱਸ (ਜਿਸ ‘ਚ 52 ਯਾਤਰੀ […]
Khushi
By : Updated On: 25 Aug 2025 21:20:PM
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਵੱਡਾ ਸੜਕੀ ਹਾਦਸਾ

ਅਲਟੋ ਕਾਰ ਦੀ ਲਾਪਰਵਾਹੀ ਨੇ ਚਾਰ ਵਾਹਨਾਂ ਨੂੰ ਕਰਵਾਇਆ ਭਿੜੰਤ, 40 ਤੱਕ ਸਵਾਰੀਆਂ ਜ਼ਖਮੀ, 6-7 ਦੀ ਹਾਲਤ ਨਾਜੁਕ

PRTC Bus Accident: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਟੀ-ਪੁਆਇੰਟ ਹੰਡਿਆਇਆ ਨੇੜੇ ਵਾਪਰੇ ਵੱਡੇ ਸੜਕ ਹਾਦਸੇ ‘ਚ ਚਾਰ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ‘ਚ ਇਕ ਅਲਟੋ ਕਾਰ, ਘੋੜਾ ਟਰਾਲਾ, ਪੀਆਰਟੀਸੀ ਦੀ ਸਰਕਾਰੀ ਬੱਸ (ਜਿਸ ‘ਚ 52 ਯਾਤਰੀ ਸਵਾਰ ਸਨ) ਅਤੇ ਇੱਕ ਸਕਾਰਪੀਓ ਗੱਡੀ ਆਪਸ ਵਿੱਚ ਟਕਰਾ ਗਈਆਂ।

ਕਿਵੇਂ ਵਾਪਰਿਆ ਹਾਦਸਾ?

ਦਰਅਸਲ, ਅਲਟੋ ਕਾਰ ਚਲਾ ਰਿਹਾ ਡਰਾਈਵਰ ਇੱਕ ਢਾਬੇ ਵੱਲ ਅਚਾਨਕ ਗੱਡੀ ਮੋੜ ਬੈਠਾ, ਜਿਸ ਕਾਰਨ ਅੱਗੇ ਚੱਲ ਰਿਹਾ ਘੋੜਾ ਟਰਾਲਾ ਰੁਕ ਗਿਆ। ਪਿੱਛੇ ਆ ਰਹੀ ਪੀਆਰਟੀਸੀ ਬੱਸ, ਜੋ ਭਾਰੀ ਮੀਂਹ ਦੇ ਕਾਰਨ ਫਿਸਲਣ ਕਾਰਨ ਕੰਟਰੋਲ ਤੋਂ ਬਾਹਰ ਹੋ ਗਈ, ਟਰਾਲੇ ਨਾਲ ਟਕਰਾ ਗਈ। ਬੱਸ ਦੇ ਪਿੱਛੇ ਆ ਰਹੀ ਸਕਾਰਪੀਓ ਵੀ ਬੱਸ ਨਾਲ ਟਕਰਾ ਗਈ।

ਜ਼ਖਮੀ ਅਤੇ ਇਲਾਜ
ਇਸ ਹਾਦਸੇ ਵਿੱਚ ਕਰੀਬ 35 ਤੋਂ 40 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 6 ਤੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀ ਬਰਨਾਲਾ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਵਾਏ ਗਏ ਹਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਅਤੇ ਐਂਬੂਲੈਂਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ।

ਪੀਆਰਟੀਸੀ ਬੱਸ ਡਰਾਈਵਰ ਨੇ ਕੀ ਦੱਸਿਆ?

ਬੱਸ ਡਰਾਈਵਰ ਮੁਤਾਬਕ, ਬੱਸ ਬਠਿੰਡਾ ਤੋਂ ਸ਼ਿਮਲਾ ਵੱਲ ਜਾ ਰਹੀ ਸੀ ਜਿਸ ਵਿੱਚ 52 ਸਵਾਰੀਆਂ ਸਨ। ਹੰਡਿਆਇਆ ਪਾਸੋਂ ਲੰਘਦਿਆਂ ਅਚਾਨਕ ਘੋੜਾ ਟਰਾਲੇ ਸਾਹਮਣੇ ਰੁਕ ਗਿਆ। ਜਦ ਉਸਨੇ ਬੱਸ ਦੇ ਬਰੇਕ ਮਾਰੇ ਤਾਂ ਮੀਂਹ ਕਾਰਨ ਗੱਡੀ ਫਿਸਲ ਗਈ ਤੇ ਅਣਚਾਹੀ ਟੱਕਰ ਹੋ ਗਈ।

ਲਗਾਤਾਰ ਵੱਧ ਰਹੇ ਨੇ ਹਾਦਸੇ
ਇਹ ਹਾਦਸਾ ਇੱਕ ਵਾਰ ਫਿਰ ਸਾਵਧਾਨੀ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੀ ਭਾਰੀ ਕੀਮਤ ਦੱਸ ਰਿਹਾ ਹੈ। ਅਲਟੋ ਕਾਰ ਚਾਲਕ ਦੀ ਲਾਪਰਵਾਹੀ ਨੇ ਕਈਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ।

Read Latest News and Breaking News at Daily Post TV, Browse for more News

Ad
Ad