Holiday in Punjab: ਪੰਜਾਬ ਦੇ ਦੋ ਜ਼ਿਲ੍ਹੇ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਛੁੱਟੀਆਂ ਦਾ ਐਲਾਨ ਡੀਸੀ ਦੇ ਵੱਲੋਂ ਕਰ ਦਿੱਤਾ ਗਿਆ ਹੈ। ਹੜ੍ਹਾਂ ਕਾਰਨ ਪਠਾਨਕੋਟ ਡੀਸੀ ਵੱਲੋਂ 26 ਅਗਸਤ ਦੀ ਛੁੱਟੀ ਸਮੂਹ ਸਕੂਲਾਂ-ਕਾਲਜਾਂ ਵਿੱਚ ਐਲਾਨੀ ਗਈ ਹੈ, ਜਦੋਂ ਕਿ ਹੁਸ਼ਿਆਰਪੁਰ ਦੀ ਡੀਸੀ ਦੇ ਵੱਲੋਂ 26 ਅਤੇ 27 ਅਗਸਤ ਦੀ ਛੁੱਟੀ ਸਕੂਲਾਂ ਕਾਲਜਾਂ ਵਿੱਚ ਐਲਾਨ ਦਿੱਤੀ ਗਈ ਹੈ।
ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਬਿਆਸ ਦਰਿਆ ਦਾ ਪੱਧਰ ਵਧਾ ਦਿੱਤਾ ਹੈ, ਜੋ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਖੇਤੀਬਾੜੀ ਜ਼ਮੀਨ, ਬੁਨਿਆਦੀ ਢਾਂਚੇ ਅਤੇ ਘਰਾਂ ਨੂੰ ਵਿਆਪਕ ਤਬਾਹੀ ਦਾ ਖ਼ਤਰਾ ਹੈ। ਦਰਿਆ ਦਾ ਵਹਾਅ 1.37 ਲੱਖ ਕਿਊਸਿਕ ਦੀ ਅਧਿਕਾਰਤ ਖ਼ਤਰੇ ਦੀ ਸੀਮਾ ਨੂੰ ਪਾਰ ਕਰ ਗਿਆ ਹੈ। ਇਸ ਨਾਲ ਮੰਡ ਖੇਤਰ ਵਿੱਚ ਮਹੱਤਵਪੂਰਨ ਬੰਨ੍ਹ ਗੰਭੀਰ ਖਤਰੇ ਵਿੱਚ ਪੈ ਗਿਆ ਹੈ, ਜਿਸ ਨਾਲ ਵੱਡੇ ਪੱਧਰ ‘ਤੇ ਪਾੜ ਪੈਣ ਦੀ ਸੰਭਾਵਨਾ ਵੱਧ ਗਈ ਹੈ।