Bhakra Dam Security: ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦਾ ਮਾਮਲਾ, CISF ਟੀਮਾਂ ਨੰਗਲ ਪੁੱਜਣੀਆਂ ਹੋਈਆਂ ਸ਼ੁਰੂ
Bhakra Dam Security: ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਤੇ ਤੈਨਾਤੀ ਲਈ ਸੀਆਈਐਸਐਫ ਦੀਆਂ ਟੀਮਾਂ ਨੰਗਲ ਵਿਖੇ ਪੁੱਜਣੀਆਂ ਹੋਈਆਂ ਸ਼ੁਰੂ। ਅਧਿਕਾਰਤ ਤੌਰ ਤੇ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ ਵਿੱਚ ਜੁੱਟ ਜਾਵੇਗੀ ਸੀਆਈਐਸਐਫ। ਫਿਲਹਾਲ ਸੀਆਈਐਸਐਫ ਦੇ ਜਵਾਨਾਂ ਦੇ ਠਹਿਰਾਅ ਲਈ ਬੀਬੀਐਮਬੀ ਦੇ ਕਮਿਊਨਿਟੀ ਸੈਂਟਰ ਅਤੇ ਕੁਝ ਕੁਆਟਰਾਂ ਨੂੰ ਰੈਨੋਵੇਟ ਕਰਕੇ ਤਿਆਰ ਕੀਤਾ ਗਿਆ ਹੈ ਤੇ ਕੱਲ ਪੁੱਜੀਆਂ ਟੀਮਾਂ ਨੂੰ ਕਮਿਊਨਿਟੀ ਸੈਂਟਰ ਵਿਖੇ ਠਹਿਰਾਇਆ ਗਿਆ।
ਗੌਰਤਲਬ ਹੈ ਕਿ ਇਹਨਾਂ ਦੋਨਾਂ ਡੈਮਾਂ ਦੀ ਸੁਰੱਖਿਆ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਲੈ ਕੇ ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਜਮ ਕੇ ਨਿੰਦਿਆ ਕੀਤੀ ਗਈ ਤੇ ਉੱਥੇ ਹੀ ਸੂਬਾ ਸਰਕਾਰ ਨੂੰ ਵੀ ਘੇਰਿਆ ਗਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸੀਆਈਐਸਐਫ ਦੇ ਰਾਸਤੇ ਬੀਬੀਐਮਬੀ ਅਤੇ ਡੈਮਾਂ ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਲਈ ਇਹ ਸਾਰੀ ਕਾਰਵਾਈ ਕੇਂਦਰ ਵੱਲੋਂ ਜਾਣ ਬੁਝ ਕੇ ਬਦਲਾਖੋਰੂ ਨੀਤੀ ਦੇ ਤਹਿਤ ਕੀਤੀ ਗਈ ਹੈ।