ਏਸ਼ੀਆ ਕੱਪ 2025 ਦੇ ਮੈਚਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਸ਼ੁਰੂ ਹੋਣਗੇ ਮੁਕਾਬਲੇ
Asia Cup 2025 Time Change; ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 2025 (Asia Cup 2025) ਦੇ ਮੁਕਾਬਲੇ 9 ਸਤੰਬਰ ਤੋਂ ਸ਼ੁਰੂ ਹੋਣਗੇ ਅਤੇ ਇਸਦਾ ਟਾਈਟਲ ਮੈਚ 28 ਸਤੰਬਰ ਨੂੰ ਹੋਣਾ ਹੈ। ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੀ ਮੈਚ ਖੇਡਿਆ ਜਾਣਾ ਹੈ ਜੋ ਕਿ 14 ਸਤੰਬਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਪਰ ਏਸ਼ੀਆ ਕੱਪ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਏਸ਼ੀਆ ਕੱਪ ਲਈ ਮੈਚਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ।
ਕ੍ਰਿਕਟ ਏਸ਼ੀਆ ਕੱਪ (Asia Cup 2025) ਦੇ ਮੈਚਾਂ ਦੇ ਸ਼ੁਰੂ ਹੋਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਏਸ਼ੀਆ ਕੱਪ ਦੇ ਮੈਚ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਣਗੇ। ਮੈਚ ਹੁਣ ਸ਼ਾਮ 7.30 ਵਜੇ ਦੀ ਬਜਾਏ ਰਾਤ 8 ਵਜੇ ਸ਼ੁਰੂ ਹੋਵੇਗਾ। ਇਹ ਫੈਸਲਾ ਯੂਏਈ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕ੍ਰਿਕਟ ਬੋਰਡਾਂ ਦੀ ਅਪੀਲ ਤੋਂ ਬਾਅਦ, ਪ੍ਰਸਾਰਕਾਂ ਨੇ ਮੈਚਾਂ ਦੇ ਸਮੇਂ ਵਿੱਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ।
