ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ‘ਤੇ ਦੀਵਾਰ ਨਾਲ ਟਕਰਾ ਪਲਟੀ ਕਾਰ, ਬਾਲ-ਬਾਲ ਬਚਿਆ ਡਰਾਇਵਰ
Mohali Car Accident; ਮੋਹਾਲੀ ਦੇ ਖਰੜ ਵਿੱਚ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਫਲਾਈਓਵਰ ‘ਤੇ ਪਲਟ ਗਈ। ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਫਲਾਈਓਵਰ ‘ਤੇ ਮੋੜ ਲੈਂਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਫਲਾਈਓਵਰ ਦੀ ਕੰਧ ਨਾਲ ਟਕਰਾ ਗਈ ਅਤੇ ਪਲਟ ਗਈ, ਹਾਲਾਂਕਿ ਇਸ ਵਿੱਚ ਕੋਈ ਜਾਨੀ […]
By :
Jaspreet Singh
Updated On: 31 Aug 2025 22:46:PM
Mohali Car Accident; ਮੋਹਾਲੀ ਦੇ ਖਰੜ ਵਿੱਚ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਫਲਾਈਓਵਰ ‘ਤੇ ਪਲਟ ਗਈ। ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਫਲਾਈਓਵਰ ‘ਤੇ ਮੋੜ ਲੈਂਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਫਲਾਈਓਵਰ ਦੀ ਕੰਧ ਨਾਲ ਟਕਰਾ ਗਈ ਅਤੇ ਪਲਟ ਗਈ, ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਦੌਰਾਨ ਇਸ ਵਿਅਕਤੀ ਨੇ ਆਪਣੇ ਨਾਲ ਇੱਕ ਕਾਰ ਨੂੰ ਵੀ ਟੱਕਰ ਮਾਰ ਦਿੱਤੀ ਜੋ ਨੁਕਸਾਨੀ ਗਈ।