Chandigarh University NIRF 2025 Ranking: 2012 ‘ਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਰੈਂਕਿੰਗਜ਼ ਚ ਪਿਛਲੇ 13 ਸਾਲਾਂ ਚ ਭਾਰੀ ਵਾਧਾ ਹੋਇਆ ਹੈ। ਸਾਲ 2021 ‘ਚ CU ਨੂੰ NIRF ਰੈਂਕਿੰਗ ‘ਚ 77ਵਾਂ ਰੈਂਕ ਹਾਸਲ ਕੀਤਾ ਸੀ, ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਲਗਾਤਾਰ ਉੱਚ ਰੈਂਕਿੰਗ ਹਾਸਲ ਕਰਦੀ ਰਹੀ ਹੈ ਤੇ ਇਹ ਸਿਲਸਿਲਾ 2025 ‘ਚ ਵੀ ਜਾਰੀ ਹੈ। ਇਸ ਸਾਲ 2025 ‘ਚ CU 58 ਸਥਾਨ ਉੱਪਰ ਚੜ੍ਹ ਕੇ 19ਵਾਂ ਰੈਂਕ ਹਾਸਲ ਕੀਤਾ ਹੈ
ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ਚ ਚੰਡੀਗੜ੍ਹ ਯੂਨੀਵਰਸਿਟੀ (CU) ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫ਼੍ਰੇਮਵਰਕ (NIRF)-2025 ਦੇ 10ਵੇਂ ਅਡੀਸ਼ਨ ਚ ਚੰਡੀਗੜ੍ਹ ਯੂਨੀਵਰਸਿਟੀ ਨੇ 19ਵਾਂ ਰੈਂਕ ਹਾਸਲ ਕਰ ਕੇ ਇਤਿਹਾਸ ਰੱਚ ਦਿੱਤਾ ਹੈ। ਇਸ ਤੋਂ ਇਲਾਵਾ, ਰੈਂਕਿੰਗਜ਼ ਚ ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚ ਪਹਿਲਾ ਰੈਂਕ ਹਾਸਲ ਕਰ ਕੇ ਖੇਤਰ ਦੀ ਮੋਹਰੀ ਯੂਨੀਵਰਸਿਟੀ ਬਣ ਕੇ ਉੱਭਰੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇਹ ਮੁਕਾਮ ਅਕਾਦਮਿਕ, ਪਲੇਸਮੈਂਟ, ਖੋਜ ਤੇ ਨਵੀਨਤਾ ‘ਚ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਕੇ ਹਾਸਲ ਕੀਤਾ ਹੈ।
2021 ‘ਚ ਸੀ 77 ਰੈਂਕ, ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੁਣ 19ਵਾਂ ਰੈਂਕ ਹਾਸਲ
2012 ‘ਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਰੈਂਕਿੰਗਜ਼ ਚ ਪਿਛਲੇ 13 ਸਾਲਾਂ ਚ ਭਾਰੀ ਵਾਧਾ ਹੋਇਆ ਹੈ। ਸਾਲ 2021 ‘ਚ CU ਨੂੰ NIRF ਰੈਂਕਿੰਗ ‘ਚ 77ਵਾਂ ਰੈਂਕ ਹਾਸਲ ਕੀਤਾ ਸੀ, ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਲਗਾਤਾਰ ਉੱਚ ਰੈਂਕਿੰਗ ਹਾਸਲ ਕਰਦੀ ਰਹੀ ਹੈ ਤੇ ਇਹ ਸਿਲਸਿਲਾ 2025 ‘ਚ ਵੀ ਜਾਰੀ ਹੈ। ਇਸ ਸਾਲ 2025 ‘ਚ CU 58 ਸਥਾਨ ਉੱਪਰ ਚੜ੍ਹ ਕੇ 19ਵਾਂ ਰੈਂਕ ਹਾਸਲ ਕੀਤਾ ਹੈ, 5 ਸਾਲਾਂ ਦੇ ਥੋੜੇ ਸਮੇਂ ‘ਚ ਨੈਸ਼ਨਲ ਰੈਂਕਿੰਗ ਦਾ ਵਾਧਾ ਦਰਜ ਹੈ। 13 ਸਾਲਾਂ ਦੇ ਆਪਣੇ ਕਾਰਜ਼ਕਾਲ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਆਈਆਈਟੀ ਅਤੇ ਆਈਆਈਐੱਮ ਵਰਗੇ ਚੋਟੀ ਦੇ ਉੱਚ ਅਕਾਦਮਿਕ ਅਦਾਰਿਆਂ ਦੀ ਸ਼੍ਰੇਣੀ ‘ਚ ਸ਼ਾਮਲ ਹੋ ਗਈ ਹੈ।
ਇਥੇ ਹੀ ਨਹੀਂ ਸੀਯੂ ਦੀ ਅਕਾਦਮਿਕ ਉੱਤਮਤਾ, ਖੋਜ, ਨਵੀਨਤਾ, ਗਲੋਬਲ ਅੰਗੇਜਮੈਂਟ, ਸ਼ਾਨਦਾਰ ਪਲੇਸਮੈਂਟ ਰਿਕਾਰਡ ਤੇ ਉਦਯੋਗ ਅਨੁਕੂਲ ਸਿੱਖਿਆ ਦੀ ਨਿਰੰਤਰਤਾ ਨੇ ਦੇਸ਼ ਦੀਆਂ ਸਭ ਤੋਂ ਤੇਜੀ ਨਾਲ ਅੱਗੇ ਵੱਧ ਰਹੀਆਂ ਯੂਨੀਵਰਸਿਟੀਆਂ ਚੋਂ ਇੱਕ ਵਜੋਂ ਸਥਾਪਿਤ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ 2023 ਵਿੱਚ ਸੀਯੂ ਨੇ NIRF ਰੈਂਕਿੰਗ ਵਿੱਚ 27ਵਾਂ ਸਥਾਨ ਹਾਸਲ ਕੀਤਾ ਸੀ, ਇਸ ਤੋਂ ਬਾਅਦ 2024 ‘ਚ ਸੀਯੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਰੈਂਕਾਂ ਦੇ ਸੁਧਾਰ ਨਾਲ 20ਵਾਂ ਰੈਂਕ ਹਾਸਲ ਕੀਤਾ ਸੀ, ਜਦਕਿ ਇਸ ਸਾਲ 19ਵਾਂ ਰੈਂਕ ਹਾਸਲ ਕੀਤਾ ਹੈ। ਸਿੱਖਿਆ ਮੰਤਰਾਲੇ ਦੀ ਸਾਲਾਨਾ ਰੈਂਕਿੰਗ (NIRF-2025) ਦੇ ਅਨੁਸਾਰ, ਯੂਨੀਵਰਸਿਟੀ ਨੇ ਵੱਖ-ਵੱਖ ਅਕਾਦਮਿਕ ਵਿਸ਼ਿਆਂ ‘ਚ ਆਪਣੀ ਰੈਂਕਿੰਗ ‘ਚ ਕਾਫ਼ੀ ਸੁਧਾਰ ਕੀਤਾ ਹੈ ਤੇ ਖੇਤਰੀ ਤੇ ਕੌਮੀ ਪੱਧਰ ਤੇ ਚੋਟੀ ਦੀ ਯੂਨੀਵਰਸਿਟੀਆਂ ‘ਚੋਂ ਇੱਕ ਬਣ ਕੇ ਉੱਭਰੀ ਹੈ।
ਇੰਜੀਨੀਅਰਿੰਗ ‘ਚ 31 ਰੈਂਕ, ਪੰਜਾਬ ‘ਚ ਦੂਜਾ ਸਥਾਨ
ਇੰਜੀਨੀਅਰਿੰਗ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਸਾਲ 31ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ 32ਵਾਂ ਰੈਂਕ ਸੀ। ਇਸ ਦੇ ਨਾਲ ਹੀ ਇੰਜੀਨੀਅਰਿੰਗ ‘ਚ ਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚ 7ਵਾਂ ਰੈਂਕ ਹਾਸਲ ਕੀਤਾ ਹੈ। ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚੋਂ ਤੀਜਾ ਤੇ ਪੰਜਾਬ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੇ ਐੱਨਆਈਆਰਐੱਫ ਰੈਂਕਿੰਗ ਦੀ ਰਿਸਰਚ ਰੈਂਕਿੰਗ ਵਿਚ ਸ਼ੁਰੂਆਤ ਕਰਦੇ ਹੋਏ ਆਪਣੇ ਪਹਿਲੇ ਸਾਲ ਹੀ 34ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਸੀਯੂ ਨੇ ਰਿਸਰਚ ਚ ਉੱਤਰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ, ਮੈਨੇਜਮੈਂਟ ਇੰਸਟੀਚਿਊਟ ਵਿੱਚ ਵੀ, ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਸਾਲ ਓਵਰਆਲ 36ਵਾਂ ਰੈਂਕ ਪ੍ਰਾਪਤ ਕੀਤਾ ਸੀ। ਇਸੇ ਤਰ੍ਹਾਂ ਚੌਥਾ ਰੈਂਕ ਦੇ ਸੁਧਾਰ ਨਾਲ ਹੁਣ 32ਵਾਂ ਰੈਂਕ ਪ੍ਰਾਪਤ ਕਰ ਲਿਆ ਹੈ। ਇਸੇ ਤਰ੍ਹਾਂ, ਭਾਰਤ ਦੀ ਚੋਟੀ ਦੀਆਂ ਨਿੱਜੀ ਯੂਨੀਵਰਸਿਟੀਆਂ ਚ 7ਵਾਂ ਰੈਂਕ ਹਾਸਲ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਮੈਨੇਜਮੈਂਟ ਡੋਮੇਨ ਦੇ ਖੇਤਰ ਚ ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚੋਂ 5ਵਾਂ ਰੈਂਕ ਤੇ ਪੰਜਾਬ ਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ।
ਫਾਰਮੇਸੀ ਤੇ ਆਰਕੀਟੈਕਚਰ-ਪਲਾਨਿੰਗ ਚ ਵੀ ਸ਼ਾਨਦਾਰ ਪ੍ਰਦਰਸਨ
ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਵੱਡੀ ਛਾਲ ਮਾਰ ਕੇ ਫਾਰਮੇਸੀ ਚ 15ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਸ ਦਾ 20ਵਾਂ ਰੈਂਕ ਸੀ। ਇਸ ਦੇ ਨਾਲ, ਹੀ ਫਾਰਮੇਸੀ ਚ ਦੇਸ਼ ਭਰ ਦੀਆਂ ਨਿੱਜੀ ਯੂਨੀਵਰਸਿਟੀਆ ਚ 9ਵਾਂ ਰੈਂਕ ਹਾਸਲ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਫਾਰਮੇਸੀ ਖੇਤਰ ਚ ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚੋਂ ਚੌਥਾ ਰੈਂਕ ਪ੍ਰਾਪਤ ਕੀਤਾ ਹੈ।
ਐੱਨਆਈਆਰਐੱਫ-2025 ਦੇ ਅਨੁਸਾਰ, ਚੰਡੀਗੜ੍ਹ ਯੂਨੀਵਰਸਿਟੀ ਭਾਰਤ ਵਿੱਚ ਆਰਕੀਟੈਕਚਰ ਤੇ ਪਲਾਨਿੰਗ ਦੇ ਖੇਤਰ ਚ 14ਵਾਂ ਰੈਂਕ ਹਾਸਲ ਕੀਤਾ ਹੈ।ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਆਰਕੀਟੈਕਚਰ ਚ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਖੁਸ਼ੀ ਦਾ ਪ੍ਰਗਟਾਵਾ
2025 ਰੈਂਕਿੰਗ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ‘ਚੋਂ 19ਵਾਂ ਰੈਂਕ ਪ੍ਰਾਪਤ ਕੀਤਾ ਹੈ ਤੇ ਉਹ ਵੀ 2012 ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ, ਸਿਰਫ 12 ਸਾਲਾਂ ਦੇ ਥੋੜ੍ਹੇ ਸਮੇਂ ‘ਚ ਕੀਤਾ ਹੈ। ਇਹ ਰੈਂਕਿੰਗ ਸਾਡੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਅਤਿ-ਆਧੁਨਿਕ ਸਰੋਤਾਂ, ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਪ੍ਰਮਾਣ ਹੈ। 19ਵਾਂ ਰੈਂਕ ਸਿੱਖਿਆ, ਪਲੇਸਮੈਂਟ, ਖੋਜ ਅਤੇ ਨਵੀਨਤਾ ਵਿੱਚ ਸਾਡੇ ਉੱਚ ਮਿਆਰ ਨੂੰ ਦਰਸਾਉਂਦਾ ਹੈ। ਇਸ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੇ ਆਈਆਈਟੀ ਤੇ ਆਈਆਈਐੱਮ ਵਰਗੇ ਉੱਚਤਮ ਵਿਦਿਅਕ ਸੰਸਥਾਨਾਂ ‘ਚ ਸ਼ਾਮਲ ਕੀਤਾ ਹੈ।
ਸੀਨੀਅਰ ਮੈਨੇਜਿੰਗ ਡਾਇਰੈਕਟਰ ਸੰਧੂ ਨੇ ਕਿਹਾ ਕਿ NIRF-2025 ਰੈਂਕਿੰਗ ‘ਚ ਰਿਸਰਚ ਦੇ ਖੇਤਰ ਚ ਭਾਰਤ ‘ਚੋਂ 34ਵਾਂ ਰੈਂਕ ਤੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ। ਇਹ ਨਵੀਨਤਾ, ਖੋਜ ਤੇ ਸਿੱਖਿਆ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਪ੍ਰਾਪਤੀ ਖੋਜ ਉੱਤਮਤਾ ਦੇ ਇੱਕ ਗਲੋਬਲ ਹੱਬ ਵਜੋਂ ਉੱਭਰਨ ਦੇ ਸਾਡੇ ਦਿ੍ਰਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦੀ ਹੈ ਤੇ ਭਾਰਤ ਨੂੰ ਇੱਕ ਗਲੋਬਲ ਹੱਬ ਵਜੋਂ ਸਥਾਪਤ ਕਰਨ ਲਈ ਯੋਗਦਾਨ ਪਾਉਣ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀ ਹੈ।
ਸੰਧੂ ਨੇ ਕਿਹਾ ਕਿ ਐੱਨਆਈਆਰਐੱਫ ਰੈਂਕਿੰਗ ਭਾਰਤੀ ਯੂਨੀਵਰਸਿਟੀਆਂ ਤੇ ਉੱਚ ਵਿਦਿਅਕ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਯੋਗਤਾ ਅਤੇ ਦਰਜਾਬੰਦੀ ਲਈ ਤਿਆਰ ਕਰਦੀ ਹੈ। ਨਤੀਜੇ ਵਜੋਂ, ਅਸੀਂ ਪਿਛਲੇ 3 ਤੋਂ 4 ਸਾਲਾਂ ਵਿੱਚ ਵਿਸ਼ਵ ਪੱਧਰੀ ਦਰਜਾਬੰਦੀ ‘ਚ ਭਾਰਤੀ ਵਿਦਿਅਕ ਸੰਸਥਾਵਾਂ ਦਾ ਵਾਧਾ ਦੇਖਿਆ ਹੈ।