Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

Punjab ਦੇ ਤਕਰੀਬਨ ਸਾਰੇ ਟੋਲਾਂ ’ਤੇ ਡਟੇ ਕਿਸਾਨ; ਧਰਮ ਯੁੱਧ ਮੋਰਚੇ ਦੇ ਹੱਕ ’ਚ ਹੱਲਾ-ਬੋਲ, ਮੋਗਾ ’ਚ ਮਾਹੌਲ ਹੋਇਆ ਤਣਾਅਪੂਰਨ

Farmers Protest In Punjab News: ਧਰਮ ਯੁੱਧ ਮੋਰਚਾ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਚੌਥੇ ਦਿਨ ਵਿੱਚ ਅੰਦੋਲਨ ਦਾਖਿਲ ਹੋ ਗਏ ਕਿਸਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਤੇ ਟੋਲ ਕਰਮਚਾਰੀਆਂ ਵੱਲੋਂ ਪੰਜਾਬ ਦੇ ਸਮੂਹ ਟੋਲ ਪਲਾਜ਼ਾ ਤਕਰੀਬਨ ਤਕਰੀਬਨ ਟੋਲ ਮੁਕਤ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Punjab ਦੇ ਤਕਰੀਬਨ ਸਾਰੇ ਟੋਲਾਂ ’ਤੇ ਡਟੇ ਕਿਸਾਨ; ਧਰਮ ਯੁੱਧ ਮੋਰਚੇ ਦੇ ਹੱਕ ’ਚ ਹੱਲਾ-ਬੋਲ, ਮੋਗਾ ’ਚ ਮਾਹੌਲ ਹੋਇਆ ਤਣਾਅਪੂਰਨ
new toll tax collection system

Farmers Protest In Punjab News: ਧਰਮ ਯੁੱਧ ਮੋਰਚਾ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਚੌਥੇ ਦਿਨ ਵਿੱਚ ਅੰਦੋਲਨ ਦਾਖਿਲ ਹੋ ਗਏ ਕਿਸਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਤੇ ਟੋਲ ਕਰਮਚਾਰੀਆਂ ਵੱਲੋਂ ਪੰਜਾਬ ਦੇ ਸਮੂਹ ਟੋਲ ਪਲਾਜ਼ਾ ਤਕਰੀਬਨ ਤਕਰੀਬਨ ਟੋਲ ਮੁਕਤ ਕਰ ਦਿੱਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਸਮੂਹ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਵੇ ਤਾਂ ਕਿ ਕੋਈ ਨਾ ਸੋਚ ਸਕੇ ਕਿ ਅਸੀਂ ਕਿਸੀ ਦੀ ਬੇਅਦਬੀ ਕਰੀਏ ਇਸੀ ਮੁੱਦੇ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ 517 ਦਿਨ ਤੋਂ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਤੇ ਟਾਵਰ ’ਤੇ ਬਹਿ ਕੇ ਆਪਣਾ ਅੰਦੋਲਨ ਚਲਾ ਰਹੇ ਹਨ।

ਉਨ੍ਹਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਆ ਗਈਆਂ ਹਨ ਅਤੇ ਉਸੀ ਦੇ ਤਹਿਤ ਅੱਜ ਪੰਜਾਬ ਦੇ ਮਾਲਵਾ ਖੇਤਰ ਦੇ ਟੋਲ ਪਲਾਜਾ ਮੁਫ਼ਤ ਕਰ ਦਿੱਤੇ ਗਏ ਹਨ।

ਉੱਥੇ ਹੀ ਦੂਜੇ ਪਾਸੇ ਮੋਗਾ ’ਚ ਪੁਲਿਸ ਦਾ ਕਿਸਾਨਾਂ ਖਿਲਾਫ ਕਾਰਵਾਈ ਕਰਦੇ ਹੋਏ ਟੋਲ ਪਲਾਜ਼ਾ ਜਾਮ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ। ਬੀਕੇਯੂ ਸਿੱਧੂਪੁਰ ਵੱਲੋਂ ਦਾਰਾਪੁਰ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਜਾਣਾ ਸੀ। ਜਾਮ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News