ਖੇਡਦੇ ਖੇਡਦੇ 2 ਬੱਚੇ ਹੋਏ ਲਾਪਤਾ, ਪਹੁੰਚੇ ਰੇਲਵੇ ਸਟੇਸ਼ਨ, ਸਾਰੀ ਰਾਤ ਟਰੇਨ ‘ਚ ਹੀ ਕਰਦੇ ਰਹੇ ਸਫਰ
Children Missing: ਪਰਿਵਾਰ ਨੇ ਦੱਸਿਆ ਕਿ ਬੱਚੇ ਪਿੰਡ ਹਲੀਮ ਵਾਲਾ ਨੇੜੇ ਪੈਂਦੀ ਮੰਡੀ ਰੋੜਾਵਾਲੀ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਜਿੱਥੋਂ ਇਹ ਆਪਣੀ ਭੂਆ ਕੋਲ ਜਾਣ ਦਾ ਕਹਿ ਕੇ ਟਰੇਨ ‘ਤੇ ਚੜ੍ਹ ਗਏ।
Fazilka Missing Child Found: ਫਾਜ਼ਿਲਕਾ ਦੇ ਪਿੰਡ ਹਲੀਮਵਾਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੱਲ੍ਹ ਸਵੇਰੇ 8 ਵਜੇ ਪਿੰਡ ਦੇ ਦੋ ਬੱਚੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਪਰਿਵਾਰ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ, ਪਰ ਬੱਚੇ ਕਿਤੇ ਨਹੀਂ ਮਿਲੇ। ਪਰਿਵਾਰ ਮੁਤਾਬਕ ਜਸ਼ਨ ਦੀਪ ਸਿੰਘ ਅਤੇ ਸੰਦੀਪ ਸਿੰਘ ਦੋਵੇਂ ਚੰਗੇ ਦੋਸਤ ਹਨ ਅਤੇ ਇੱਕੋ ਕਲਾਸ ਵਿੱਚ ਪੜ੍ਹਦੇ ਹਨ।
ਦੋਵੇਂ ਸਵੇਰੇ 8 ਵਜੇ ਚਾਹ ਨਾਸ਼ਤਾ ਕਰਕੇ ਖੇਡਣ ਲਈ ਘਰ ਤੋਂ ਬਾਹਰ ਗਏ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ। ਪਰਿਵਾਰ ਵੱਲੋਂ ਭਾਲ ਕੀਤੀ ਗਈ ਤਾਂ ਅੱਜ ਇਹ ਬੱਚੇ ਸਵੇਰੇ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੋਂ ਮਿਲੇ। ਪਰਿਵਾਰ ਨੇ ਦੱਸਿਆ ਕਿ ਬੱਚੇ ਪਿੰਡ ਹਲੀਮ ਵਾਲਾ ਨੇੜੇ ਪੈਂਦੀ ਮੰਡੀ ਰੋੜਾਵਾਲੀ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਜਿੱਥੋਂ ਇਹ ਆਪਣੀ ਭੂਆ ਕੋਲ ਜਾਣ ਦਾ ਕਹਿ ਕੇ ਟਰੇਨ ‘ਤੇ ਚੜ੍ਹ ਗਏ। ਬੱਚੇ ਰੋੜਾਵਾਲੀ ਸਟੇਸ਼ਨ ਤੋਂ ਕੋਟਕਪੂਰਾ ਪਹੁੰਚੇ ਅਤੇ ਕੋਟਕਪੂਰਾ ਤੋਂ ਬਠਿੰਡਾ ਪਹੁੰਚੇ।
ਜਿਸ ਮਗਰੋਂ ਪਰਿਵਾਰ ਨੂੰ ਪਤਾ ਲੱਗਾ ਕਿ ਬੱਚੇ ਰੇਲ ‘ਚ ਕਿਤੇ ਚਲੇ ਗਏ ਹਨ ਤਾਂ ਪਰਿਵਾਰ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਗਈ। ਜਿਉਂ ਹੀ ਇਹ ਬੱਚੇ ਬਠਿੰਡਾ ਤੋਂ ਵਾਪਸ ਟ੍ਰੇਨ ‘ਤੇ ਕੋਟਕਪੂਰਾ ਰੇਲਵੇ ਸਟੇਸ਼ਨ ਪਹੁੰਚੇ ਤਾਂ ਅੱਗੇ ਪਰਿਵਾਰ ਦੇ ਰਿਸ਼ਤੇਦਾਰਾਂ ਜਾਣਕਾਰੀ ਮਿਲੀ। ਜਿੱਥੋਂ ਉਨ੍ਹਾਂ ਨੇ ਦੋਵਾਂ ਬੱਚਿਆਂ ਨੂੰ ਆਪਣੇ ਕੋਲ ਰੱਖ ਪਰਿਵਾਰ ਨੂੰ ਇਸ ਦਾ ਸੂਚਨਾ ਦਿੱਤੀ।
ਇਸ ਬਾਰੇ ਜਿਵੇਂ ਹੀ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਹਨ ਤਾਂ ਉਹ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ। ਪਤਾ ਲੱਗਾ ਹੈ ਕਿ ਇਹ ਬੱਚੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਪਹਿਲਾਂ ਟਰੇਨ ਰਾਹੀਂ ਆਪਣੀ ਭੂਆ ਕੋਲ ਗਏ ਸੀ।