ਹੁਸ਼ਿਆਰਪੁਰ, ਬੱਚੇ ਨਾਲ ਕੁਕਰਮ, ਕਤਲ ਕਾਂਡ ਤੋਂ ਬਾਅਦ ਲੁਧਿਆਣੇ ਰੇਲਵੇ ਸਟੇਸ਼ਨ ‘ਤੇ ਪ੍ਰਵਾਸੀਆਂ ਦੀ ਲੱਗੀ ਭੀੜ
Hoshiarpur Child Murder Case; ਹੁਸ਼ਿਆਰਪੁਰ ਵਿੱਚ ਛੋਟੇ ਬੱਚੇ ਦੇ ਨਾਲ ਕੁਕਰਮ ਤੋਂ ਬਾਅਦ ਕਤਲ ਕਾਂਡ ਮਾਮਲਾ ਭੱਖਦਾ ਜਾ ਰਿਹਾ ਹੈ, ਜਿਸਦੇ ਚਲਦੇ ਕਈ ਸਿੱਖ ਜਥੇਬੰਦੀਆਂ ਰੋਡ ਦੇ ਉੱਪਰ ਉਤਰ ਕੇ ਪ੍ਰਵਾਸੀਆਂ ਨੂੰ ਚੇਤਾਵਣੀ ਦੇ ਰਹੀ ਹੈ। ਦੂਸਰੇ ਪਾਸੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦਾ ਰੇਲਵੇ ਸਟੇਸ਼ਨ ਪ੍ਰਵਾਸੀਆਂ ਦੇ ਨਾਲ ਪੂਰਾ ਭਰਿਆ ਹੋਇਆ ਹੈ। ਜਦੋਂ ਇਸ ਸਬੰਧੀ ਪ੍ਰਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ, ਕਿ ਜੋ ਵੀ ਛੋਟੇ ਬੱਚੇ ਦੇ ਨਾਲ ਵਤੀਰਾ ਕੀਤਾ ਗਿਆ ਹੈ, ਉਹ ਬਹੁਤ ਗਲਤ ਹੈ। ਉਸ ਦੇ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਪ੍ਰਵਾਸੀ ਨੇ ਗਲਤ ਕੰਮ ਕੀਤਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਪ੍ਰਵਾਸੀ ਹੀ ਗਲਤ ਹੋ ਗਏ। ਅਸੀਂ ਤਾਂ ਇਸੇ ਜਗ੍ਹਾ ਦੇ ਉੱਪਰ ਕੰਮ ਕਰਨ ਦੇ ਲਈ ਆਉਂਦੇ ਹਾਂ। ਜਿਹੜਾ ਵੀ ਇਸ ਜਗ੍ਹਾ ਦੇ ਉੱਪਰ ਬਦਮਾਸ਼ੀ ਕਰਦਾ ਹੈ, ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਸਟੇਸ਼ਨ ‘ਤੇ ਮੌਜੂਦ ਪੰਜਾਬੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ, ਕਿ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਭਜਾਉਣਾ ਚਾਹੀਦਾ ਹੈ। ਜੋ ਵੀ ਬੱਚੇ ਦੇ ਨਾਲ ਕੰਮ ਹੋਇਆ ਹੈ ਬਿਲਕੁਲ ਨਿੰਦਣਯੋਗ ਹੈ ਅਤੇ ਜੇਕਰ ਪ੍ਰਵਾਸੀ ਪੰਜਾਬੀਆਂ ਦੇ ਨਾਲ ਗੁੰਡਾਗਰਦੀ ਕਰਨਗੇ ਤਾਂ ਪੰਜਾਬੀ ਵੀ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੇ ਹਨ।