ਰਿਸ਼ਤੇ ਸ਼ਰਮਸਾਰ! ਕਲਯੁੱਗੀ ਪੁੱਤ ਨੇ ਪਿਓ ਦਾ ਕਤਲ, ਜਨਮਦਿਨ ਮੌਕੇ ਪੈਸੇ ਦੀ ਕੀਤੀ ਸੀ ਮੰਗ
Son kills father; ਫਤਿਹਗੜ੍ਹ ਸਾਹਿਬ ਤੋਂ ਇੱਕ ਦਰਦਨਾਕ ਤੇ ਖੂਨ ਸਫ਼ੈਦ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ 24 ਸਾਲਾ ਪੁੱਤਰ ਵੱਲੋਂ ਆਪਣੇ ਜਨਮਦਿਨ ਮਨਾਉਣ ਲਈ ਪਿਤਾ ਵਲੋਂ ਪੈਸੇ ਨਾ ਦੇ ਸਕਣ ਕਾਰਨ ਕੈਂਚੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਪੁੱਤਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਜੀ ਹਾਂ, ਇਹ ਮਾਮਲਾ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਵਰਿੰਦਰਜੀਤ ਸਿੰਘ ਵੱਲੋਂ ਆਪਣੇ ਜਨਮਦਿਨ ਮਨਾਉਣ ਲਈ 5000 ਰੁਪਏ ਦੀ ਮੰਗ ਕੀਤੀ, ਪਰੰਤੂ ਪਿਤਾ ਪਰਮਜੀਤ ਸਿੰਘ ਵੱਲੋਂ 1000 ਦੇ ਕੇ ਹੀ ਜਨਮ ਦਿਨ ਮਨਾਉਣ ਲਈ ਆਖਿਆ ਗਿਆ। ਇਸ ਤੇ ਗੁੱਸੇ ਵਿੱਚ ਆਏ ਪੁੱਤਰ ਵੱਲੋਂ ਕੱਪੜੇ ਕੱਟਣ ਵਾਲੀ ਕੈਂਚੀ ਆਪਣੇ ਪਿਤਾ ਦੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਪਿੰਡ ਨਿਵਾਸੀਆਂ ਵੱਲੋਂ ਪਰਮਜੀਤ ਸਿੰਘ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਉਧਰ ਇਸ ਮਾਮਲੇ ਤੇ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵੱਲੋਂ ਮਾਮਲਾ ਦਰਜ ਕਰਕੇ ਫਰਾਰ ਮ੍ਰਿਤਕ ਦੇ ਪੁੱਤਰ ਵਰਿੰਦਰਜੀਤ ਸਿੰਘ ਤਲਾਸ਼ ਕੀਤੀ ਜਾ ਰਹੀ।