Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

Toronto Airport ‘ਤੇ ਡੈਲਟਾ ਏਅਰਲਾਈਨਜ਼ ਦਾ ਵਿਮਾਨ ਹਾਦਸਾਗ੍ਰਸਤ, 18 ਯਾਤਰੀ ਜ਼ਖਮੀ

Delta Airlines plane crashes at Toronto airport ;- ਕਨੇਡਾ ਦੇ ਟੋਰਾਂਟੋ ‘ਚ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੈਲਟਾ ਏਅਰਲਾਈਨਜ਼ ਦਾ ਇੱਕ ਵਿਮਾਨ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 18 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਵਿਮਾਨ ਵਿੱਚ 80 ਲੋਕ ਸਵਾਰ ਡੈਲਟਾ ਏਅਰਲਾਈਨਜ਼ ਦੀ ਇਹ ਉਡਾਣ ਅਮਰੀਕਾ ਦੇ ਮਿਨੀਏਪੋਲਿਸ ਤੋਂ […]
Nishant Malyan
By : Updated On: 18 Feb 2025 10:40:AM
Toronto Airport ‘ਤੇ ਡੈਲਟਾ ਏਅਰਲਾਈਨਜ਼ ਦਾ ਵਿਮਾਨ ਹਾਦਸਾਗ੍ਰਸਤ, 18 ਯਾਤਰੀ ਜ਼ਖਮੀ

Delta Airlines plane crashes at Toronto airport ;- ਕਨੇਡਾ ਦੇ ਟੋਰਾਂਟੋ ‘ਚ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੈਲਟਾ ਏਅਰਲਾਈਨਜ਼ ਦਾ ਇੱਕ ਵਿਮਾਨ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 18 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ।

ਇਸ਼ਤਿਹਾਰ

ਵਿਮਾਨ ਵਿੱਚ 80 ਲੋਕ ਸਵਾਰ

ਡੈਲਟਾ ਏਅਰਲਾਈਨਜ਼ ਦੀ ਇਹ ਉਡਾਣ ਅਮਰੀਕਾ ਦੇ ਮਿਨੀਏਪੋਲਿਸ ਤੋਂ ਟੋਰਾਂਟੋ ਆ ਰਹੀ ਸੀ। ਵਿਮਾਨ ‘ਚ 76 ਯਾਤਰੀ ਅਤੇ 4 ਕ੍ਰੂ ਮੈਂਬਰ ਮੌਜੂਦ ਸਨ।

ਫਲੈਪ ਖਰਾਬੀ ਜਾਂ ਬਰਫੀਲੇ ਤੂਫ਼ਾਨ ਕਾਰਨ ਹਾਦਸਾ?

ਮੀਡੀਆ ਰਿਪੋਰਟਾਂ ਮੁਤਾਬਕ, “ਫਲੈਪ ਐਕਚੂਏਟਰ ਫੇਲਿਅਰ” (FAF) ਹੋਣ ਕਾਰਨ ਵਿਮਾਨ ਲੈਂਡਿੰਗ ਦੌਰਾਨ ਅਚਾਨਕ ਪਲਟ ਗਿਆ। ਇਸ ਤੋਂ ਇਲਾਵਾ, ਕੁਝ ਅੰਦਾਜ਼ਿਆਂ ਅਨੁਸਾਰ, ਹਾਦਸੇ ਦੌਰਾਨ ਟੋਰਾਂਟੋ ‘ਚ ਤੀਜ਼ ਬਰਫ਼ੀਲਾ ਤੂਫ਼ਾਨ ਵੀ ਚਲ ਰਿਹਾ ਸੀ। ਮੌਸਮ ਵਿਭਾਗ ਅਨੁਸਾਰ, ਉਸ ਸਮੇਂ 65 ਕਿਮੀ/ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਹਿ ਰਹੀਆਂ ਸਨ, ਜਿਸ ਕਰਕੇ ਵਿਮਾਨ ਸੰਤੁਲਨ ਗੁਆ ਬੈਠਾ। ਹਾਲਾਂਕਿ, ਹਾਦਸੇ ਦਾ ਅਸਲ ਕਾਰਨ ਅਜੇ ਸਪਸ਼ਟ ਨਹੀਂ ਹੋਇਆ।

“ਵਿਮਾਨ ਉਲਟਾ ਪਿਆ ਸੀ ਅਤੇ ਅੱਗ ਲੱਗੀ ਹੋਈ ਸੀ” – ਪਾਇਲਟ

ਹਾਦਸੇ ਤੋਂ ਬਾਅਦ, ਇੱਕ ਹੈਲੀਕਾਪਟਰ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਿਮਾਨ ਉਲਟਾ ਪਿਆ ਹੋਇਆ ਸੀ ਅਤੇ ਅੱਗ ਲੱਗੀ ਹੋਈ ਸੀ।

200 ਤੋਂ ਵੱਧ ਉਡਾਣਾਂ ‘ਤੇ ਆਸਥਾਈ ਰੋਕ

ਟੋਰਾਂਟੋ ਏਅਰਪੋਰਟ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ 200 ਤੋਂ ਵੱਧ ਉਡਾਣਾਂ ‘ਤੇ ਆਸਥਾਈ ਰੋਕ ਲਗਾ ਦਿੱਤੀ, ਹਾਲਾਂਕਿ ਕੁਝ ਘੰਟਿਆਂ ਬਾਅਦ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ।

TSB ਅਤੇ NTSB ਵਲੋਂ ਜਾਂਚ ਜਾਰੀ

ਕਨੇਡਾ ਦਾ “ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ” (TSB) ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ, ਜਿਸ ਵਿੱਚ ਅਮਰੀਕਾ ਦੀ “ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ” (NTSB) ਵੀ ਮਦਦ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News