Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਕਿਸਾਨਾਂ ਤੇ ਵਾਹਨ ਲੈਣ ਵਾਲਿਆਂ ਲਈ ਖੁਸ਼ਖਬਰੀ, ਟਰੈਕਟਰ ਤੋਂ ਲੈ ਕੇ ਦੋਪਹੀਆ ਤੱਕ ਸਸਤੇ ਹੋਏ ਵਾਹਨ, ਦੇਖੋ ਕਿੰਨੀ ਬੱਚਤ

GST Cuts for Farmers: ਜੀਐਸਟੀ ਦਰਾਂ ‘ਚ ਕਟੌਤੀ ਅੱਜ ਤੋਂ ਲਾਗੂ ਗਈ ਹੈ, ਜਿਸ ਤੋਂ ਬਾਅਦ ਹੁਣ ਜੀਐਸਟੀ ਦੀਆਂ ਦੋ ਸਲੈਬਾਂ 5 ਅਤੇ 18 ਫ਼ੀਸਦੀ ਰਹਿ ਗਈਆਂ ਹਨ। ਭਾਵ ਕੇਂਦਰ ਸਰਕਾਰ ਨੇ 12 ਅਤੇ 28 ਫ਼ੀਸਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨ ਆਪਣੇ ਭਾਸ਼ਣ ਵਿੱਚ ਵੀ ਜੀਐਸਟੀ ਦਰਾਂ ਘੱਟ ਹੋਣ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

GST Cuts for Farmers: ਜੀਐਸਟੀ ਦਰਾਂ ‘ਚ ਕਟੌਤੀ ਅੱਜ ਤੋਂ ਲਾਗੂ ਗਈ ਹੈ, ਜਿਸ ਤੋਂ ਬਾਅਦ ਹੁਣ ਜੀਐਸਟੀ ਦੀਆਂ ਦੋ ਸਲੈਬਾਂ 5 ਅਤੇ 18 ਫ਼ੀਸਦੀ ਰਹਿ ਗਈਆਂ ਹਨ। ਭਾਵ ਕੇਂਦਰ ਸਰਕਾਰ ਨੇ 12 ਅਤੇ 28 ਫ਼ੀਸਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨ ਆਪਣੇ ਭਾਸ਼ਣ ਵਿੱਚ ਵੀ ਜੀਐਸਟੀ ਦਰਾਂ ਘੱਟ ਹੋਣ ਬਾਰੇ ਬੀਤੇ ਦਿਨ ਜਾਣਕਾਰੀ ਦਿੱਤੀ ਗਈ ਸੀ, ਜਿਸ ਨਾਲ ਕੁੱਝ ਚੀਜ਼ਾਂ ਸਸਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਕਿਸਾਨਾਂ ਅਤੇ ਵਾਹਨ ਖਰੀਦਣ ਵਾਲਿਆਂ ਨੂੰ ਲਾਭ ਹੋਵੇਗਾ।

ਨਵੀਆਂ ਜੀਐਸਟੀ ਦਰਾਂ ਲਾਗੂ ਹੋਣ ਨਾਲ, ਕਿਸਾਨਾਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ। ਉਹ ਹੁਣ ਘੱਟ ਕੀਮਤਾਂ ‘ਤੇ ਟਰੈਕਟਰ ਅਤੇ ਹੋਰ ਖੇਤੀਬਾੜੀ ਉਪਕਰਣ ਖਰੀਦ ਸਕਣਗੇ। ਹਾਲ ਹੀ ਵਿੱਚ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਸੀ ਕਿ, ਘਟੀਆਂ ਜੀਐਸਟੀ ਦਰਾਂ ਤੋਂ ਬਾਅਦ 35 ਐਚਪੀ ਟਰੈਕਟਰ ਹੁਣ ₹41,000 ਸਸਤਾ ਹੋ ਜਾਵੇਗਾ। 45 ਐਚਪੀ ਟਰੈਕਟਰ ₹45,000 ਸਸਤਾ ਹੋ ਜਾਵੇਗਾ। 50 ਐਚਪੀ ਟਰੈਕਟਰ ‘ਤੇ ₹53,000 ਅਤੇ 75 ਐਚਪੀ ਟਰੈਕਟਰ ‘ਤੇ ₹63,000 ਦੀ ਬਚਤ ਹੋਵੇਗੀ। ਹੋਰ ਖੇਤੀਬਾੜੀ ਉਪਕਰਣ ਵੀ ਸਸਤੇ ਹੋ ਗਏ ਹਨ।

ਟਰੈਕਟਰਾਂ ‘ਤੇ ₹41,000 ਤੋਂ ₹63,000 ਤੱਕ ਬੱਚਤ

ਪਾਵਰ ਟਿਲਰਾਂ ‘ਤੇ ਬੱਚਤ ₹11,875
ਸੀਡ ਡਰਿੱਲਾਂ ‘ਤੇ ਬੱਚਤ ₹3,220 ਤੋਂ ₹4,375
ਮਲਟੀਕਰੌਪ ਥਰੈਸ਼ਰਾਂ ‘ਤੇ ਬੱਚਤ ₹14,000
ਹਾਰਵੈਸਟਰਾਂ ‘ਤੇ ਬੱਚਤ ₹1,87,500
ਸਟਰਾਅ ਰੀਪਰਾਂ ‘ਤੇ ਬੱਚਤ ₹21,875
ਬੇਲਰਾਂ ‘ਤੇ ਬੱਚਤ ₹93,750
ਸਾਈਕਲ ਅਤੇ ਕਾਰਾਂ ਵੀ ਹੋਈਆਂ ਸਸਤੀਆਂ

ਦੇਸ਼ ਭਰ ਵਿੱਚ 350 ਸੀਸੀ ਤੋਂ ਘੱਟ ਵਾਲੀਆਂ ਬਾਈਕਾਂ ਅਤੇ ਛੋਟੀਆਂ ਕਾਰਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਮਾਰੂਤੀ ਕਾਰ ਡੀਲਰ ਰਾਹੁਲ ਸਾਹਨੀ ਦੇ ਅਨੁਸਾਰ, ਵੱਖ-ਵੱਖ ਮਾਰੂਤੀ ਮਾਡਲਾਂ ਦੀਆਂ ਕੀਮਤਾਂ ₹59,131 ਤੋਂ ₹1,29,000 ਤੱਕ ਘਟਾਈਆਂ ਗਈਆਂ ਹਨ। ਇਸ ਨਾਲ ਕਾਰ ਬੁਕਿੰਗ ਵਿੱਚ 30% ਤੋਂ 35% ਤੱਕ ਵਾਧਾ ਹੋਇਆ ਹੈ। ਕੁਝ ਕਾਰ ਮਾਡਲਾਂ ਦੀ ਬੁਕਿੰਗ ਵਿੱਚ 47% ਤੱਕ ਦਾ ਵਾਧਾ ਹੋਇਆ ਹੈ।

ਇਸ ਦੌਰਾਨ, ਦੋਪਹੀਆ ਵਾਹਨ ਮੋਟਰਸਾਈਕਲ ਅਤੇ ਸਕੂਟਰ ਲਗਭਗ ₹6,000 ਤੋਂ ₹16,000 ਤੱਕ ਸਸਤੇ ਹੋ ਗਏ ਹਨ। ਦੱਖਣੀ ਦਿੱਲੀ ਵਿੱਚ ਪਸ਼ੂਪਤੀ ਮੋਟਰਜ਼ ਦੇ ਡੀਲਰ ਸਤਵੀਰ ਸਿੰਘ ਨੇ NDTV ਨੂੰ ਦੱਸਿਆ, “ਅਸੀਂ ਬੁਕਿੰਗ ਵਿੱਚ ਕਾਫ਼ੀ ਵਾਧਾ ਦੇਖਿਆ ਹੈ।”

ਵਾਹਨਾਂ ‘ਤੇ ਕਿੰਨਾ ਟੈਕਸ ਘਟਾਇਆ ?

ਛੋਟੀਆਂ ਕਾਰਾਂ (≤1200cc ਪੈਟਰੋਲ, ≤1500cc ਡੀਜ਼ਲ, ≤4 ਮੀਟਰ ਲੰਬਾਈ): 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ।
ਆਟੋ, ਬੱਸਾਂ, ਟਰੱਕ – ਹੁਣ 18% (ਪਹਿਲਾਂ 28%)।
ਬਾਈਕ (≤350cc): 18%, ਉਸ ਤੋਂ ਉੱਪਰ 40%।
ਵੱਡੀਆਂ ਕਾਰਾਂ, SUV, MUV, ਅਤੇ XUV (≥1500cc ਇੰਜਣ, ≥4000mm ਲੰਬਾਈ): 40% ਫਲੈਟ ਟੈਕਸ, ਕੋਈ ਵੱਖਰਾ ਸੈੱਸ ਨਹੀਂ।

Read Latest News and Breaking News at Daily Post TV, Browse for more News

Ad
Ad

Punjab District News