ਬਠਿੰਡਾ ਸਰਕਾਰੀ ਆਯੁਰਵੇਦ ਹਸਪਤਾਲ ਵਿੱਚ ਇਲਾਜ ਦੀ ਕਮੀ, ਡਾਕਟਰ-ਸਟਾਫ ਵਿਚਕਾਰ ਤਣਾਅ ਕਾਰਨ ਸੇਵਾਵਾਂ ਪ੍ਰਭਾਵਿਤ
Punjab News: ਬਠਿੰਡਾ ਦੇ ਸਰਕਾਰੀ ਆਯੁਰਵੇਦ ਹਸਪਤਾਲ ਦੀ ਸਥਿਤੀ ਦਿਨੋ-ਦਿਨ ਬੇਹਤਰ ਹੋਣ ਦੀ ਬਜਾਏ ਖਰਾਬ ਹੋ ਰਹੀ ਹੈ। ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਵਿਚਕਾਰ ਤਣਾਅ ਨੇ ਮਰੀਜ਼ਾਂ ਦੀ ਦੇਖਭਾਲ ਨੂੰ ਸਖਤ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਇਲਾਜ ਲਈ ਆਏ ਮਰੀਜ਼ਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਸਪਤਾਲ ਵਿੱਚ ਮੌਜੂਦ ਇਕੱਲੀ ਮਹਿਲਾ ਡਾਕਟਰ ਖੁਦ ਹੀ ਮਰੀਜ਼ਾਂ ਨੂੰ ਪਰਚੀਆਂ ਕੱਟ ਕੇ ਓਪੀਡੀ ਚਲਾ ਰਹੀ ਹੈ ਅਤੇ ਦਵਾਈਆਂ ਵੀ ਵੰਡ ਰਹੀ ਹੈ, ਪਰ ਹਸਪਤਾਲ ਦਾ ਸਟਾਫ ਹੜਤਾਲ ‘ਤੇ ਬੈਠਾ ਹੋਇਆ ਹੈ। ਸਟਾਫ ਨੇ ਆਪਣੀ ਹਾਜ਼ਰੀਆਂ ਲਗਾ ਕੇ ਕੰਮ ਛੱਡ ਦਿੱਤਾ ਹੈ, ਜਿਸ ਕਾਰਨ ਦਵਾਈਆਂ ਦੇ ਕਾਊਂਟਰ ਅਤੇ ਰਿਸੈਪਸ਼ਨ ਖਾਲੀ ਹਨ।
ਮਰੀਜ਼ ਆਪਣੀ ਸਿਹਤ ਸੰਭਾਲ ਦੇ ਇਲਾਜ ਲਈ ਖੱਜਲ ਖੁਆਰ ਹੋ ਰਹੇ ਹਨ ਪਰ ਡਾਕਟਰਾਂ ਦੀ ਸੰਭਾਲ ਲਈ ਉਹਨਾਂ ਨੇ ਡਾਕਟਰਾਂ ਦੀ ਬੜੀ ਸਲਾਹ ਅਤੇ ਮਦਦ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਸਟਾਫ ਨੂੰ ਵੀ ਡਾਕਟਰਾਂ ਦਾ ਸਹਿਯੋਗ ਕਰਨ ਲਈ ਕਿਹਾ ਹੈ।
ਦੂਜੇ ਪਾਸੇ, ਹਸਪਤਾਲ ਦੇ ਮੈਡੀਕਲ ਸਟੋਰ ਦੇ ਮੁਲਾਜ਼ਮ ਨੇ ਸਟਾਫ ਵੱਲੋਂ ਡਾਕਟਰਾਂ ਦੇ ਖਿਲਾਫ ਧੱਕਾ-ਮੁੱਕੀ ਦੇ ਦੋਸ਼ ਲਗਾਏ ਹਨ। ਸਟਾਫ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਓਪੀਡੀ ਵਧਾਉਣ ਅਤੇ ਵਧੇਰੇ ਕੰਮ ਕਰਨ ਲਈ ਜਬਰਦਸਤੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਤੇ ਮਾਨਸਿਕ ਦਬਾਅ ਵਧ ਰਿਹਾ ਹੈ।
ਇਸ ਗੰਭੀਰ ਤਣਾਅ ਕਾਰਨ ਹਸਪਤਾਲ ਦੀ ਕਾਰਗੁਜ਼ਾਰੀ ਬਰਬਾਦ ਹੋ ਰਹੀ ਹੈ ਅਤੇ ਮਰੀਜ਼ਾਂ ਨੂੰ ਆਯੁਰਵੇਦਿਕ ਇਲਾਜ ਪ੍ਰਾਪਤ ਕਰਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਮੁੱਦੇ ਦਾ ਹੱਲ ਕੱਢ ਕੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਏ