Banner
Banner

Bathinda Jail: ਮੁੜ ਸੁਰਖੀਆਂ ‘ਚ ਬਠਿੰਡਾ ਕੇਂਦਰੀ ਜੇਲ੍ਹ, ਆਪਸ ‘ਚ ਕੈਦੀ ਤੇ ਹਵਾਲਾਤੀ ਭਿੜੇ

Bathinda Jail: ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ, ਜਿਥੇ ਕੈਦੀਆਂ ਤੇ ਹਵਾਲਾਤੀ ਦੀ ਆਪਸ ‘ਚ ਲੜਾਈ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਲੜਾਈ ਦੇਰ ਰਾਤ ਹੋਈ, ਜਿਸ ਦੌਰਾ ਜੇਲ੍ਹ ਅੰਦਰ ਹੀ ਮੁਲਜ਼ਮਾਂ ਵੱਲੋਂ ਇੱਕ-ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਜੇਲ੍ਹ ‘ਚ ਬੰਦ 3 ਕੈਦੀਆਂ ਤੇ ਇੱਕ […]
Amritpal Singh
By : Updated On: 26 Sep 2025 10:22:AM
Bathinda Jail: ਮੁੜ ਸੁਰਖੀਆਂ ‘ਚ ਬਠਿੰਡਾ ਕੇਂਦਰੀ ਜੇਲ੍ਹ, ਆਪਸ ‘ਚ ਕੈਦੀ ਤੇ ਹਵਾਲਾਤੀ ਭਿੜੇ

Bathinda Jail: ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ, ਜਿਥੇ ਕੈਦੀਆਂ ਤੇ ਹਵਾਲਾਤੀ ਦੀ ਆਪਸ ‘ਚ ਲੜਾਈ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਲੜਾਈ ਦੇਰ ਰਾਤ ਹੋਈ, ਜਿਸ ਦੌਰਾ ਜੇਲ੍ਹ ਅੰਦਰ ਹੀ ਮੁਲਜ਼ਮਾਂ ਵੱਲੋਂ ਇੱਕ-ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਜਾਣਕਾਰੀ ਅਨੁਸਾਰ ਜੇਲ੍ਹ ‘ਚ ਬੰਦ 3 ਕੈਦੀਆਂ ਤੇ ਇੱਕ ਹਵਾਲਾਤੀ ‘ਚ ਕਿਸੇ ਗੱਲੋਂ ਬਹਿਸ ਹੋਈ, ਜਿਸ ਤੋਂ ਬਾਅਦ ਗੱਲ ਤੂੰ-ਤੂੰ ਮੈਂ-ਮੈਂ ਤੋਂ ਹੁੰਦੀ ਹੋਈ ਲੜਾਈ ਤੱਕ ਵੱਧ ਗਈ। ਉਪਰੰਤ ਤਿੰਨੇ ਕੈਦੀਆਂ ਤੇ ਹਵਾਲਾਤੀ ਨੂੰ ਜ਼ਖ਼ਮੀ ਹਾਲਤ ਵਿੱਚ ਦੇਰ ਰਾਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਦੌਰਾਨ ਪੁਲਿਸ ਵੱਲੋਂ ਸਿਵਲ ਹਸਪਤਾਲ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜ਼ਖ਼ਮੀਆਂ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਐਕਸਰੇ ਕਰਵਾਏ ਜਾ ਰਹੇ ਹਨ। ਉਧਰ, ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਗਿਆ ਹੈ।

Read Latest News and Breaking News at Daily Post TV, Browse for more News

Ad
Ad