ਡੇਲੀ ਪੋਸਟ ਦੀ ਖ਼ਬਰ ਅਸਰ ਹੜ੍ਹ ਪ੍ਰਭਾਵਿਤ ‘ਚ ਢਹੇ ਇਸ ਪਰਿਵਾਰ ਦੇ ਘਰ ਨੂੰ ਮਿਲੀ ਨਵੀਂ ਛੱਤ

Daily Post Special News; ਪ੍ਰਮੁੱਖਤਾ ਦੇ ਨਾਲ ਡੇਲੀ ਪੋਸਟ ਤੇ ਹੜ੍ਹ ਦੀ ਮਾਰ ਤੋਂ ਬਾਅਦ ਹੜ੍ਹ ਪ੍ਰਭਾਵਿਤ ਘਰ ਦੀ ਖ਼ਬਰ ਪ੍ਰਮੁੱਖਤਾ ਦੇ ਨਾਲ ਦਿਖਾਈ ਗਈ, ਜਿਸ ਤੋਂ ਬਾਅਦ ਪ੍ਰਿਯੰਕਾ ਜਿਸਦੇ ਸਿਰ ਤੇ ਪਤੀ ਦਾ ਸਾਇਆ ਨਹੀਂ ਹੈ ਤੇ ਪਰਿਵਾਰ ਦੇ ਵਿੱਚ ਤਿੰਨ ਬੱਚੇ ਹਨ। ਉਹਨਾਂ ਦੇ ਲਈ ਵੱਡੀ ਪਰੇਸ਼ਾਨੀ ਸਾਬਿਤ ਹੋ ਰਹੀ ਸੀ ਕਿਉਂਕਿ ਹੜ ਦੀ ਮਾਰ ਦੌਰਾਨ ਉਹਨਾਂ ਦੀ ਘਰ ਦੀ ਛੱਤ ਡਿੱਗ ਚੁੱਕੀ ਸੀ।
ਇਸ ਦੀ ਖਬਰ ਨੂੰ ਦਸਵੰਧ ਪ੍ਰੋਗਰਾਮ ਦੇ ਵਿੱਚ ਵੀ ਦਿਖਾਇਆ ਗਿਆ। ਜਿਸ ਤੋਂ ਦਾਨੀ ਸੱਜਣਾਂ ਨੇ ਹੱਥ ਅੱਗੇ ਵਧਾਇਆ ਅਤੇ ਮਹਾ ਮੰਡਲੇਸ਼ਵਰ ਸੁਆਮੀ ਦਿਵਯਨਾਂਦ ਜੀ ਮਹਾਰਾਜ ਦੇ ਵੱਲੋਂ ਘਰ ਦੀ ਛੱਤ ਪਾਉਣ ਦਾ ਵਾਅਦਾ ਕੀਤਾ ਗਿਆ ਸੀ।
ਜਿਸ ਦਾ ਕੰਮ ਅੱਜ ਸ਼ੁਰੂ ਹੋ ਚੁੱਕਿਆ ਹੈ ਅਤੇ ਅੱਜ ਖਾਸ ਗੱਲਬਾਤ ਕਰਦੇ ਹੋਏ ਪ੍ਰਿਯੰਕਾ ਨੇ ਖੁਸ਼ੀ ਦੇ ਨਾਲ ਕਿਹਾ ਕਿ ਜਿਸ ਦਿਨ ਹੜ੍ਹ ਦੀ ਮਾਰ ਪਈ ਸੀ, ਉਸ ਦਿਨ ਉਸਦੇ ਘਰ ਦੀ ਛੱਤ ਵੀ ਡਿੱਗ ਗਈ ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋਈ ਕਿਉਂਕਿ ਉਸ ਦੇ ਸਿਰ ਤੇ ਪਤੀ ਦਾ ਸਾਇਆ ਵੀ ਨਹੀਂ ਸੀ, ਤੇ ਤਿੰਨ ਛੋਟੇ ਛੋਟੇ ਬੱਚੇ ਉਸ ਦੇ ਲਈ ਵੱਡੀ ਪਰੇਸ਼ਾਨੀ ਦੇ ਵਿੱਚ ਸੀ।
ਇਸ ਖ਼ਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਉਣ ਤੋਂ ਬਾਅਦ ਦਾਨੀ ਸੱਜਣ ਅੱਗੇ ਆਏ ਤੇ ਉਸ ਦੇ ਘਰ ਦਾ ਕੰਮ ਸ਼ੁਰੂ ਹੋ ਰਿਹਾ ਤੇ ਉਹੀ ਚਿਹਰਾ ਜਿਹੜਾ ਹੰਜੂਆਂ ਦੇ ਨਾਲ ਭਰਿਆ ਹੋਇਆ ਸੀ, ਅੱਜ ਉਸ ਦੇ ਚਿਹਰੇ ਤੇ ਮੁਸਕਾਨ ਨਜ਼ਰ ਆ ਰਹੀ ਸੀ।
ਪ੍ਰਿਅੰਕਾ ਨੇ ਖਾਸ ਤੌਰ ਤੇ ਡੇਲੀ ਪੋਸਟ ਚੈੱਨਲ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਦੇ ਨਾਲ ਕਿਹਾ ਕਿ ਜੇਕਰ ਇਸ ਦੀ ਵੀਡੀਓ ਨਾ ਦਿਖਾਈ ਜਾਂਦੀ ਤਾਂ ਹੋ ਸਕਦਾ ਸੀ ਉਹ ਛੱਤ ਤੋਂ ਵਾਂਝੀ ਰਹਿ ਜਾਂਦੀ, ਜੋ ਕਿ ਉਸ ਦੇ ਲਈ ਕਾਫੀ ਪਰੇਸ਼ਾਨੀ ਸਾਬਿਤ ਹੋ ਰਹੀ ਸੀ।