ਹੁਣ ਤੱਕ ਅਮਰੀਕਾ ਤੋਂ ਡਿਪੋਰਟ ਹੋਏ 127 ਪੰਜਾਬੀ, 15 ਨੇ ਕਰਵਾਈ FIR: ADGP ਪਰਵੀਨ ਸਿਨ੍ਹਾ

FIR on illegal travel agents: ਸਿਨ੍ਹਾ ਨੇ ਦੱਸਿਆ ਕਿ ਇਲੀਗਲ ਇਮੀਗ੍ਰੇਸ਼ਨ ਦੀ ਜਾਂਚ ਅਤੇ ਫੈਕਟ-ਫਾਈਨਡਿੰਗ ਕਰਕੇ ਗੈਰਕਾਨੂੰਨੀ ਟ੍ਰੈਵਲਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Report by: ਅਨੁਜਾ ਸ਼ਰਮਾ ਦੀ ਖਾਸ ਰਿਪੋਰਟ ADGP Parveen Sinha on deportation from America: ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀ ਨੌਜਵਾਨਾਂ ਦੀ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਪੰਜਾਬ […]
ਮਨਵੀਰ ਰੰਧਾਵਾ
By : Updated On: 19 Feb 2025 18:24:PM
ਹੁਣ ਤੱਕ ਅਮਰੀਕਾ ਤੋਂ ਡਿਪੋਰਟ ਹੋਏ 127 ਪੰਜਾਬੀ, 15 ਨੇ ਕਰਵਾਈ FIR: ADGP ਪਰਵੀਨ ਸਿਨ੍ਹਾ

127 ਲੋਕ ਡਿਪੋਰਟ, 15 ਨੇ ਦਰਜ ਕਰਵਾਈ FIR

ਪਰਵੀਨ ਸਿਨ੍ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤੱਕ ਤਿੰਨ ਫਲਾਈਟਾਂ ਰਾਹੀਂ 127 ਪੰਜਾਬੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ।

ਪਹਿਲੀ ਫਲਾਈਟ: 31 ਲੋਕ
ਦੂਜੀ ਫਲਾਈਟ: 65 ਲੋਕ
ਤੀਜੀ ਫਲਾਈਟ: 31 ਲੋਕ

ਇਨ੍ਹਾਂ ਚੋਂ ਸਿਰਫ਼ 15 ਲੋਕਾਂ ਨੇ FIR ਦਰਜ ਕਰਵਾਈ, ਜਿਨ੍ਹਾਂ ਚੋਂ 2 ਕੇਸਾਂ ਵਿੱਚ 3 ਗੈਰਕਾਨੂੰਨੀ ਟ੍ਰੈਵਲ ਏਜੰਟਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

NRI ਅਫੇਅਰਜ਼ ਵਿਭਾਗ ਬਣੇਗਾ ਨੋਡਲ ਏਜੰਸੀ

ADGP ਪਰਵੀਂ ਸਿੰਹਾ ਨੇ ਕਿਹਾ ਕਿ NRI ਅਫੇਅਰਜ਼ ਵਿਭਾਗ ਇੱਕ ਨੋਡਲ ਏਜੰਸੀ ਵਜੋਂ ਕੰਮ ਕਰੇਗਾ, ਅਤੇ ਕੋਈ ਵੀ ਵਿਅਕਤੀ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਸ਼ਿਕਾਇਤ ਵੈੱਬਸਾਈਟ, ਈਮੇਲ, ਫੋਨ ਨੰਬਰ ਜਾਂ ਅਲੱਗ-ਅਲੱਗ NRI ਅਫਿਸਾਂ ‘ਤੇ ਕਰਵਾਈ ਜਾ ਸਕਦੀ ਹੈ। ਪੰਜਾਬ ਦੇ ਕਿਸੇ ਵੀ ਪੁਲਿਸ ਸਟੇਸ਼ਨ ਜਾਂ SSP ਦਫ਼ਤਰ ਵਿੱਚ ਵੀ ਸ਼ਿਕਾਇਤ ਦਿੱਤੀ ਜਾ ਸਕਦੀ ਹੈ।

ਭਾਰਤ ਤੋਂ ਕਾਨੂੰਨੀ ਤਰੀਕੇ ਕੀਤਾ ਟ੍ਰੈਵਲ, ਪਰ ਅੱਗੇ ਜਾ ਅਪਨਾਇਆ ਗੈਰ-ਕਾਨੂੰਨੀ ਰੂਟ

SIT ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ 127 ਲੋਕਾਂ ਨੇ ਭਾਰਤ ਤੋਂ ਕਾਨੂੰਨੀ ਤਰੀਕੇ ਨਾਲ ਵਿਦੇਸ਼ ਯਾਤਰਾ ਕੀਤੀ ਸੀ, ਪਰ ਅੱਗੇ ਜਾ ਕੇ ਉਨ੍ਹਾਂ ਨੇ ਗੈਰਕਾਨੂੰਨੀ ਰੂਟ ਅਪਣਾਇਆ। ਜ਼ਿਆਦਾਤਰ ਲੋਕ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ।

ਗੈਰਕਾਨੂੰਨੀ ਟ੍ਰੈਵਲ ਏਜੰਟਾਂ ਦੀ ਸੰਪਤੀ ਹੋਵੇਗੀ ਜ਼ਬਤ

ADGP ਸਿੰਹਾ ਨੇ ਕਿਹਾ ਕਿ ਜੋ ਵੀ ਟ੍ਰੈਵਲ ਏਜੰਟ ਗੈਰਕਾਨੂੰਨੀ ਇਮੀਗ੍ਰੇਸ਼ਨ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਦੀ ਸੰਪਤੀ ਜ਼ਬਤ ਕੀਤੀ ਜਾਵੇਗੀ। ਕਾਨੂੰਨ ਅਨੁਸਾਰ, ਉਨ੍ਹਾਂ ਦੀ ਜਮੀਨ ਅਤੇ ਜਾਇਦਾਦ ਅਟੈਚ ਕੀਤੀ ਜਾਵੇਗੀ।

ਟਰੈਵਲਿੰਗ ਲਾਇਸੈਂਸ ਜ਼ਰੂਰੀ

  • ਵਰਕ ਪਰਮਿਟ ਲਈ ਆਰਏ ਪਰਮਿਟ ਹੋਣਾ ਲਾਜ਼ਮੀ ਹੈ।
  • ਜੇਕਰ ਕੋਈ ਵੀ ਵਿਅਕਤੀ ਵਿਦੇਸ਼ ਯਾਤਰਾ ਸੰਬੰਧੀ ਕੰਮ ਕਰਦਾ ਹੈ, ਤਾਂ ਉਸ ਕੋਲ ਪੰਜਾਬ ਸਰਕਾਰ ਦਾ ਮੰਨਤਾ-ਪ੍ਰਾਪਤ ਲਾਇਸੈਂਸ ਹੋਣਾ ਚਾਹੀਦਾ ਹੈ।
  • ਡਿਪੋਰਟ ਕੀਤੇ ਨੌਜਵਾਨ ਤੁਰੰਤ ਦਰਜ ਕਰਵਾਉਣ ਸ਼ਿਕਾਇਤ

ਆਖ਼ਰ ‘ਚ ਪਰਵੀਨ ਸਿਨ੍ਹਾ ਨੇ ਅਪੀਲ ਕੀਤੀ ਕਿ ਅਜੇ ਵੀ ਜੇਕਰ ਕੋਈ ਡਿਪੋਰਟ ਕੀਤਾ ਗਿਆ ਵਿਅਕਤੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ, ਉਹ NRI ਵਿਭਾਗ ਜਾਂ ਪੁਲਿਸ ਨੂੰ ਸ਼ਿਕਾਇਤ ਕਰੇ, ਤਾਂ ਕਿ ਕਾਰਵਾਈ ਕੀਤੀ ਜਾ ਸਕੇ।

Read Latest News and Breaking News at Daily Post TV, Browse for more News

Ad
Ad