ਉੱਡਣ ਤੋਂ ਪਹਿਲਾਂ ਕ੍ਰੈਸ਼ ਹੋਇਆ ਹੈਲੀਕਾਪਟਰ, ਭਿਆਨਕ ਹਾਦਸੇ ਦਾ Video ਦੇਖ ਕੇ ਲੋਕ ਹੈਰਾਨ

Trending Video: ਕਈ ਵਾਰ, ਛੋਟੀ ਜਿਹੀ ਗਲਤੀ ਵੀ ਇੱਕ ਵੱਡੇ ਹਾਦਸੇ ਵਿੱਚ ਬਦਲ ਸਕਦੀ ਹੈ। ਭਾਵੇਂ ਉਹ ਸੜਕ ਹਾਦਸਾ ਹੋਵੇ ਜਾਂ ਹੈਲੀਕਾਪਟਰ , ਹਵਾਈ ਜਹਾਜ਼ ਹਾਦਸਾ ਕ੍ਰੈਸ਼ ਕਿਉਂ ਨਾ ਹੋਵੇ। ਤੁਸੀਂ ਸ਼ਾਇਦ ਹੈਲੀਕਾਪਟਰ ਨੂੰ ਹਵਾ ਵਿੱਚ ਉੱਡਦੇ ਦੇਖਿਆ ਹੋਵੇਗਾ, ਪਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਅਤੇ ਡਰਾਇਆ ਹੋਇਆ ਹੈ। ਇਸ ਵੀਡੀਓ ਵਿੱਚ ਹੈਲੀਕਾਪਟਰ ਦੇ ਉਡਾਣ ਭਰਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਜਾਂਦਾ ਹੈ । ਇਹ ਹਾਦਸਾ ਇੰਨਾ ਭਿਆਨਕ ਹੈ ਕਿ ਵੀਡੀਓ ਦੇਖ ਤੁਸੀ ਵੀ ਹੈਰਾਨ ਹੋ ਜਾਵੋਗੇ ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਹੈਲੀਕਾਪਟਰ ਦੇ ਬਲੇਡ ਕਿਵੇਂ ਚੱਲ ਰਹੇ ਹਨ । ਜਿਵੇਂ ਹੀ ਹੈਲੀਕਾਪਟਰ ਉਡਾਣ ਭਰਨ ਵਾਲਾ ਹੁੰਦਾ ਹੈ ‘ਤੇ ਇਹ ਅਚਾਨਕ ਹਿੱਲਣ ਲੱਗ ਪੈਂਦਾ ਹੈ। ਪਾਇਲਟ ਹੈਲੀਕਾਪਟਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਉਂਦਾ ਹੈ। ਪਰ ਅਸਫਲ ਹੋ ਜਾਂਦਾ ਹੈ ਅਤੇ ਹੈਲੀਕੋਪਟਰ ਕਰੈਸ਼ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਇੱਕ ਆਦਮੀ ਪਾਇਲਟ ਨੂੰ ਕੁਝ ਨਿਰਦੇਸ਼ ਦਿੰਦਾ ਹੋਇਆ ਦਿਖਾਈ ਦਿੰਦਾ ਹੈ। ਉਹ ਸ਼ਾਇਦ ਪਾਇਲਟ ਨੂੰ ਹੈਲੀਕਾਪਟਰ ਨਾ ਉਡਾਉਣ ਦੀ ਸਲਾਹ ਦੇ ਰਿਹਾ ਸੀ । ਪਰ ਕੁਝ ਸਕਿੰਟਾਂ ਦੇ ਅੰਦਰ ਪਾਇਲਟ ਹੈਲੀਕਾਪਟਰ ਤੋਂ ਕੰਟਰੋਲ ਗੁਆ ਬੈਠਦਾ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਇਲਟ ਹਾਦਸੇ ਤੋਂ ਬਚ ਗਿਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਇਸ ਨੇ ਲੋਕਾਂ ਦੇ ਦਿਲਾਂ ਵਿੱਚ ਕੰਬਣੀ ਫੈਲਾ ਦਿੱਤੀ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਭਿਆਨਕ ਹਾਦਸੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ @expensive_fails ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਸੀ। 19 ਸਕਿੰਟ ਦੇ ਵੀਡੀਓ ਨੂੰ 268,000 ਤੋਂ ਵੱਧ ਵਾਰ ਦੇਖਿਆ ਗਿਆ ਹੈ ਜਦੋਂ ਕਿ ਹਜ਼ਾਰਾ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਅਲਗ- ਅਲਗ ਕਮੈਂਟਸ ਵੀ ਕੀਤੇ ਹਨ।
ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ “ਇਹ ਹਾਦਸਾ ਸਕਿੰਟਾਂ ਵਿੱਚ ਹੋਇਆ, ਇਸ ‘ਤੇ ਵਿਸ਼ਵਾਸ ਕਰਨਾ ਔਖਾ ਹੈ।” ਇੱਕ ਹੋਰ ਨੇ ਲਿਖਿਆ “ਹੈਲੀਕਾਪਟਰ ਓਨੇ ਹੀ ਦਿਲਚਸਪ ਹਨ ਜਿੰਨੇ ਉਹ ਖ਼ਤਰਨਾਕ ਹਨ” । ਇਸਦੇ ਨਾਲ ਹੀ ਕਈਆਂ ਨੇ ਇਸ ਹਾਦਸੇ ਦਾ ਕਾਰਨ ਪਾਇਲਟ ਦੀ ਗਲਤੀ ਦੱਸਿਆ ਤੇ ਕਈਆਂ ਨੇ ਇਸ ਨੂੰ ਤਕਨੀਕੀ ਨੁਕਸ ਦੱਸਿਆ।