Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਦੇਸ਼ ਭਰ ਵਿੱਚ ਮਨਾਇਆ ਗਿਆ ਦੁਸ਼ਹਿਰੇ ਦਾ ਤਿਉਹਾਰ

Dussehra Festival Celebration: ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂੰਮ ਧਾਮ ਮਨਾਇਆ, ਅੰਮ੍ਰਿਤਸਰ ਵਿੱਚ ਰਾਵਣ ਦਾ 120 ਫੁੱਟ ਅਤੇ ਲੁਧਿਆਣਾ ਵਿੱਚ 121 ਵਿੱਚ ਪੁਤਲਾ ਸਾੜਿਆ ਗਿਆ। ਇਸ ਸਮਾਗਮ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ। ਪੁਤਲਾ ਸਾੜਨ ਨੂੰ ਦੇਖਣ ਲਈ ਉਪਕਾਰ ਨਗਰ ਵਿੱਚ ਵੀ ਸੈਂਕੜੇ ਲੋਕ ਇਕੱਠੇ ਹੋਏ। ਪੁਤਲਾ ਸਾੜਨ ਦੌਰਾਨ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੇਸ਼ ਭਰ ਵਿੱਚ ਮਨਾਇਆ ਗਿਆ ਦੁਸ਼ਹਿਰੇ ਦਾ ਤਿਉਹਾਰ

Dussehra Festival Celebration: ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂੰਮ ਧਾਮ ਮਨਾਇਆ, ਅੰਮ੍ਰਿਤਸਰ ਵਿੱਚ ਰਾਵਣ ਦਾ 120 ਫੁੱਟ ਅਤੇ ਲੁਧਿਆਣਾ ਵਿੱਚ 121 ਵਿੱਚ ਪੁਤਲਾ ਸਾੜਿਆ ਗਿਆ। ਇਸ ਸਮਾਗਮ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ। ਪੁਤਲਾ ਸਾੜਨ ਨੂੰ ਦੇਖਣ ਲਈ ਉਪਕਾਰ ਨਗਰ ਵਿੱਚ ਵੀ ਸੈਂਕੜੇ ਲੋਕ ਇਕੱਠੇ ਹੋਏ। ਪੁਤਲਾ ਸਾੜਨ ਦੌਰਾਨ, ਅਚਾਨਕ ਇੱਕ ਪਟਾਕਾ ਫਟ ਗਿਆ, ਜਿਸ ਨਾਲ ਅੱਗ ਲਗਾਉਣ ਵਾਲੇ ਲੋਕ ਵਾਲ-ਵਾਲ ਬਚ ਗਏ।

ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਰਾਵਣ ਦੇ ਪੁਤਲੇ ਜਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 17 ਵਿੱਚ ਵੀ ਇੱਕ ਰਾਵਣ ਦਾ ਪੁਤਲਾ ਸਾੜਿਆ ਗਿਆ।

ਅੰਮ੍ਰਿਤਸਰ ਵਿੱਚ 120 ਫੁੱਟ ਦਾ ਰਾਵਨ ਜਲਾਇਆ ਗਿਆ
ਅੰਮ੍ਰਿਤਸਰ ਵਿੱਚ ਦੁਸ਼ਹਿਰੇ ਦੇ ਤਿਉਹਾਰ ਦਾ ਕਾਫੀ ਉਤਸ਼ਾਹ ਦੇਖਿਆ ਗਿਆ, ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਦੂਜਾ ਸਭ ਤੋਂ ਉੱਚਾ ਰਾਵਨ ਜਲਾਇਆ ਗਿਆ। ਜਿਸ ਦੀ ਉਚਾਈ 120 ਫੁੱਟ ਸੀ।

ਅੰਦਰਲੀਆਂ ਬੁਰਾਈਆਂ ਨੂੰ ਖਤਮ ਕਰੀਏ-ਔਜਲਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੁਰਾਈ ਹੁਣ ਸਿਰਫ਼ ਰਾਵਣ ਤੱਕ ਸੀਮਤ ਨਹੀਂ ਹੈ। ਭ੍ਰਿਸ਼ਟਾਚਾਰ, ਹੰਕਾਰ, ਅਪਰਾਧ ਅਤੇ ਅਸਹਿਣਸ਼ੀਲਤਾ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰ ਸਾਲ ਰਾਵਣ ਨੂੰ ਸਾੜਿਆ ਜਾਂਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਅੰਦਰਲੀ ਬੁਰਾਈ ਨੂੰ ਵੀ ਖਤਮ ਕਰਨਾ ਚਾਹੀਦਾ ਹੈ।

ਫਿਰੋਜ਼ਪੁਰ ਵਿੱਚ ਵੀ ਹੋਇਆ ਰਾਵਨ ਦਹਿਨ
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਵੀ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ, ਇਸ ਮੌਕੇ ਹੋਏ ਸਮਾਗਮ ਵਿੱਚ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਿੱਸਾ ਲਿਆ।

Read Latest News and Breaking News at Daily Post TV, Browse for more News

Ad
Ad

Punjab District News