Journalism Of Hope
BREAKING NEWS
ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ......ਪਰਮਿੰਦਰ ਝੋਟਾ ਕਤਲ ਮਾਮਲੇ ’ਚ CM ਮਾਨ ਨੇ ਸੱਦੀ ਉੱਚ ਪੱਧਰੀ ਮੀਟਿੰਗ.....10 ਰੁਪਏ ਪਿੱਛੇ ਨੌਜਵਾਨ ਦਾ ਕਤਲ, ਪਿਤਾ ਦੇ ਸਾਹਮਣੇ ਛਾਤੀ ’ਚ ਮਾਰਿਆ ਚਾਕੂ......ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ.......ਇਤਿਹਾਸਕ ਪ੍ਰਾਪਤੀ: ਮਾਈ ਭਾਗੋ AFPI ਦੀਆਂ 17 ਮਹਿਲਾ ਕੈਡਿਟਾਂ ਵੱਲੋਂ NDA ਪ੍ਰੀਖਿਆ ਪਾਸ.....LPU ਹਿੰਸਾ ਮਾਮਲੇ ’ਚ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਜਾਂਚ ’ਤੇ ਚੁੱਕੇ ਸਵਾਲ.....ਫਰਜ਼ੀ ਇਮੀਗ੍ਰੇਸ਼ਨ ਏਜੰਟਾਂ ’ਤੇ ਹੋਵੇਗੀ ਸਖ਼ਤੀ, ਹੁਣ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਵੀ ਹੋਵੇਗੀ ਜਾਂਚ.....

ਅਬੋਹਰ ‘ਚ ਸਰਪੰਚ ਦੇ ਪਤੀ ਦਾ ਕਤਲ, ਡਰੇਨ ਵਿਵਾਦ ਨੂੰ ਲੈ ਕੇ ਬੁਲਾਈ ਪੰਚਾਇਤ ‘ਚ ਚੱਲੀ ਗੋਲੀ

Punjabi News: ਸਭ ਤੋਂ ਦੁਖਦ ਪਹਿਲੂ ਇਹ ਸੀ ਕਿ ਮ੍ਰਿਤਕ ਸ਼ੰਕਰ ਜਾਲਪ ਦੇ ਭਤੀਜੇ ਵਿਪਨ ਕੁਮਾਰ ਦਾ ਸ਼ਾਮ ਨੂੰ ਹੀ ਵਿਆਹ ਹੋਣਾ ਸੀ ਤੇ ਘਰ ‘ਚ ਉਸ ਦੇ ਰਿਸ਼ਤੇਦਾਰ ਵੀ ਮੌਜੂਦ ਸੀ। Firing in Abohar: ਅਬੋਹਰ ਦੇ ਪਿੰਡ ਕੱਲਰਖੇੜਾ ਵਿੱਚ ਅੱਜ ਸਵੇਰੇ ਡਰੇਨ ਵਿਵਾਦ ਨੂੰ ਲੈ ਕੇ ਹੋਈ ਪੰਚਾਇਤ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ […]
By : Updated On: 20 Feb 2025 16:28:PM
ਅਬੋਹਰ ‘ਚ ਸਰਪੰਚ ਦੇ ਪਤੀ ਦਾ ਕਤਲ, ਡਰੇਨ ਵਿਵਾਦ ਨੂੰ ਲੈ ਕੇ ਬੁਲਾਈ ਪੰਚਾਇਤ ‘ਚ ਚੱਲੀ ਗੋਲੀ

Punjabi News: ਸਭ ਤੋਂ ਦੁਖਦ ਪਹਿਲੂ ਇਹ ਸੀ ਕਿ ਮ੍ਰਿਤਕ ਸ਼ੰਕਰ ਜਾਲਪ ਦੇ ਭਤੀਜੇ ਵਿਪਨ ਕੁਮਾਰ ਦਾ ਸ਼ਾਮ ਨੂੰ ਹੀ ਵਿਆਹ ਹੋਣਾ ਸੀ ਤੇ ਘਰ ‘ਚ ਉਸ ਦੇ ਰਿਸ਼ਤੇਦਾਰ ਵੀ ਮੌਜੂਦ ਸੀ।

ਇਸ਼ਤਿਹਾਰ

Firing in Abohar: ਅਬੋਹਰ ਦੇ ਪਿੰਡ ਕੱਲਰਖੇੜਾ ਵਿੱਚ ਅੱਜ ਸਵੇਰੇ ਡਰੇਨ ਵਿਵਾਦ ਨੂੰ ਲੈ ਕੇ ਹੋਈ ਪੰਚਾਇਤ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਸਰਪੰਚ ਪਤੀ ਦੀ ਮੌਤ ਹੋ ਗਈ। ਕਾਤਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਸ੍ਰੀਗੰਗਾਨਗਰ ਰੋਡ ਜਾਮ ਕਰ ਦਿੱਤਾ।

ਮ੍ਰਿਤਕ ਦੀ ਪਛਾਣ ਸ਼ੰਕਰ ਜਾਲਪ ਵਜੋਂ ਹੋਈ ਹੈ, ਜੋ ਮੌਜੂਦਾ ਸਰਪੰਚ ਪੂਨਮ ਦਾ ਪਤੀ ਸੀ। ਝਗੜੇ ਦੌਰਾਨ ਇਸੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨੋਜ ਕੁਮਾਰ ਨੇ ਗੁੱਸੇ ‘ਚ ਆ ਕੇ ਸ਼ੰਕਰ ਜਾਲਪ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਸ਼ੰਕਰ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਇਲਾਜ ਲਈ ਸ੍ਰੀਗੰਗਾਨਗਰ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਦੋ ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਇਸ ਘਟਨਾ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ। ਅੱਜ ਜਦੋਂ ਸਰਪੰਚ ਦਾ ਪਤੀ ਸ਼ੰਕਰ ਲਾਲ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂ ਮਨੋਜ ਦੇ ਘਰ ਡਰੇਨ ਦੇ ਝਗੜੇ ਨੂੰ ਸੁਲਝਾਉਣ ਲਈ ਪੰਚਾਇਤ ਵਿੱਚ ਗਿਆ ਤਾਂ ਉਨ੍ਹਾਂ ਵਿੱਚ ਤਕਰਾਰ ਹੋ ਗਈ, ਜਿਸ ‘ਤੇ ਸ਼ੰਕਰ ਜਾਲਪ ਨੇ ਮਨੋਜ ਤੋਂ ਡਰੇਨ ਸਬੰਧੀ ਦਸਤਾਵੇਜ਼ ਮੰਗੇ, ਜਿਸ ‘ਤੇ ਮਨੋਜ ਕਾਗਜ਼ ਲਿਆਉਣ ਦੇ ਬਹਾਨੇ ਘਰ ਵਿੱਚ ਆ ਗਿਆ ਅਤੇ ਸ਼ੰਕਰ ਦੇ ਸਿਰ ’ਤੇ ਪਿਸਤੌਲ ਤੇ ਡੰਡੇ ਮਾਰ ਦਿੱਤੇ।

ਅੱਜ ਭਤੀਜੇ ਦਾ ਹੋਣਾ ਸੀ ਵਿਆਹ

ਸਭ ਤੋਂ ਦੁਖਦ ਪਹਿਲੂ ਇਹ ਸੀ ਕਿ ਮ੍ਰਿਤਕ ਸ਼ੰਕਰ ਜਾਲਪ ਦੇ ਭਤੀਜੇ ਵਿਪਨ ਕੁਮਾਰ ਦਾ ਸ਼ਾਮ ਨੂੰ ਹੀ ਵਿਆਹ ਹੋਣਾ ਸੀ ਤੇ ਘਰ ‘ਚ ਉਸ ਦੇ ਰਿਸ਼ਤੇਦਾਰ ਵੀ ਮੌਜੂਦ ਸੀ ਪਰ ਜਦੋਂ ਇਹ ਹਾਦਸਾ ਹੋਇਆ ਤਾਂ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

ਇਹ ਖ਼ਬਰ ਸੁਣ ਕੇ ਭਾਜਪਾ ਆਗੂ ਸ਼ਿਵਰਾਜ ਗੋਇਲ ਪਿੰਡ ਪੁੱਜੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪੰਜਾਬ ਵਿੱਚ ਅਮਨ-ਕਾਨੂੰਨ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ ਕਿਉਂਕਿ ਜੇਕਰ ‘ਆਪ’ ਪਾਰਟੀ ਦੇ ਸਰਪੰਚ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਦੀ ਸੁਰੱਖਿਆ ਕਿੱਥੋਂ ਹੋ ਸਕਦੀ ਹੈ।

ਪਰਿਵਾਰਕ ਮੈਂਬਰਾਂ ਨੇ ਜਾਮ ਕੀਤੀ ਸੜਕ

ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸ੍ਰੀਗੰਗਾਨਗਰ ਰੋਡ ਜਾਮ ਕਰ ਦਿੱਤਾ। ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਐਸਐਸਪੀ ਪਿੰਡ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News