Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

Champions Trophy – ਭਾਰਤ ਦੇ ਖਿਲਾਫ਼ ਬੰਗਲਾਦੇਸ਼ 228 ’ਤੇ ਢੇਰ: ਤੌਹਿਦ ਹ੍ਰਿਦੋਇ ਦੀ ਸ਼ਤਕ, ਜਾਕਿਰ ਨੇ 68 ਰਨ ਬਣਾਏ; ਮੋਹੰਮਦ ਸ਼ਮੀ ਨੇ 5 ਵਿਕਟ ਲਏ

Champions Trophy ;- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਚੈਂਪਿਅਨਜ਼ ਟਰਾਫੀ ਦਾ ਦੂਜਾ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਬੰਗਲਾਦੇਸ਼ ਦੀ ਟੀਮ 48.4 ਓਵਰਾਂ ਵਿੱਚ 228 ਰਨ ਬਣਾ ਕੇ ਆਲਆਉਟ ਹੋ ਗਈ। ਤੌਹਿਦ ਹ੍ਰਿਦੋਇ ਨੇ ਆਪਣੇ ਵਨਡੇ ਕਰੀਅਰ ਦੀ ਪਹਿਲੀ ਸ਼ਤਕ ਜੜ੍ਹੀ। […]
Nishant Malyan
By : Published: 20 Feb 2025 18:20:PM
Champions Trophy – ਭਾਰਤ ਦੇ ਖਿਲਾਫ਼ ਬੰਗਲਾਦੇਸ਼ 228 ’ਤੇ ਢੇਰ: ਤੌਹਿਦ ਹ੍ਰਿਦੋਇ ਦੀ ਸ਼ਤਕ, ਜਾਕਿਰ ਨੇ 68 ਰਨ ਬਣਾਏ; ਮੋਹੰਮਦ ਸ਼ਮੀ ਨੇ 5 ਵਿਕਟ ਲਏ

Champions Trophy ;- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਚੈਂਪਿਅਨਜ਼ ਟਰਾਫੀ ਦਾ ਦੂਜਾ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ।

ਇਸ਼ਤਿਹਾਰ

ਬੰਗਲਾਦੇਸ਼ ਦੀ ਟੀਮ 48.4 ਓਵਰਾਂ ਵਿੱਚ 228 ਰਨ ਬਣਾ ਕੇ ਆਲਆਉਟ ਹੋ ਗਈ। ਤੌਹਿਦ ਹ੍ਰਿਦੋਇ ਨੇ ਆਪਣੇ ਵਨਡੇ ਕਰੀਅਰ ਦੀ ਪਹਿਲੀ ਸ਼ਤਕ ਜੜ੍ਹੀ। ਉਹ 109 ਗੇਂਦਾਂ ’ਤੇ 102 ਰਨ ਬਣਾਕੇ ਆਉਟ ਹੋਏ। ਜਾਕਿਰ ਅਲੀ ਨੇ 68 ਰਨ ਜੋੜੇ।

ਭਾਰਤ ਵਲੋਂ ਮੋਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟ ਲਏ। ਸ਼ਮੀ ਨੇ ਤੰਜ਼ੀਮ ਹਸਨ ਸਾਕਿਬ (0), ਜਾਕਿਰ ਅਲੀ (68), ਸੌਮਿਆ ਸਰਕਾਰ (0), ਮੇਹਦੀ ਹਸਨ ਮਿਰਾਜ (5) ਅਤੇ ਤਸਕੀਨ ਅਹਿਮਦ (3) ਨੂੰ ਆਉਟ ਕਰਕੇ ਆਪਣੇ 200 ਵਨਡੇ ਵਿਕਟ ਵੀ ਪੂਰੇ ਕਰ ਲਏ।

ਹਰਸ਼ਿਤ ਰਾਣਾ ਨੇ ਰਿਸ਼ਾਦ ਹੁਸੈਨ (18) ਅਤੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ (0) ਨੂੰ ਪਵੈਲਿਅਨ ਭੇਜਿਆ। ਅਕਸ਼ਰ ਪਟੇਲ ਨੇ ਤੰਜ਼ਿਦ ਹਸਨ (25) ਅਤੇ ਮੁਸ਼ਫ਼ਿਕੁਰ ਰਹੀਮ (0) ਨੂੰ ਲਗਾਤਾਰ ਦੋ ਗੇਂਦਾਂ ’ਤੇ ਆਉਟ ਕੀਤਾ।

ਭਾਰਤ ਹੁਣ 229 ਰਨਾਂ ਦੇ ਲਕਸ਼ ਨੂੰ ਹਾਸਲ ਕਰਨ ਲਈ ਬੱਲੇਬਾਜ਼ੀ ਕਰੇਗਾ।

Read Latest News and Breaking News at Daily Post TV, Browse for more News

Ad
Ad

Punjab District News