Neeru Bajwa ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

Jawaak Release Date: ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ‘ਚ ਆਪਣਾ ਨਾਮ ਬਣਾਉਣ ਵਾਲੀ ਐਕਟਰਸ ਨੀਰੂ ਬਾਜਵਾ ਨੇ ਆਪਣੀ ਨਵੀਂ ਪੰਜਾਬੀ ਫਿਲਮ “ਜਵਾਕ” ਦਾ ਐਲਾਨ ਕੀਤਾ ਹੈ। Neeru Bajwa New Movie Release Date Announce: ਬਾਲੀਵੁੱਡ ਫਿਲਮ “ਸਨ ਆਫ ਸਰਦਾਰ 2” ਵਿੱਚ ਆਪਣੀ ਪ੍ਰਫਾਰਮੈਂਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਐਕਟਰਸ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ […]
Jaspreet Singh
By : Updated On: 05 Oct 2025 11:56:AM
Neeru Bajwa ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

Jawaak Release Date: ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ‘ਚ ਆਪਣਾ ਨਾਮ ਬਣਾਉਣ ਵਾਲੀ ਐਕਟਰਸ ਨੀਰੂ ਬਾਜਵਾ ਨੇ ਆਪਣੀ ਨਵੀਂ ਪੰਜਾਬੀ ਫਿਲਮ “ਜਵਾਕ” ਦਾ ਐਲਾਨ ਕੀਤਾ ਹੈ।

Neeru Bajwa New Movie Release Date Announce: ਬਾਲੀਵੁੱਡ ਫਿਲਮ “ਸਨ ਆਫ ਸਰਦਾਰ 2” ਵਿੱਚ ਆਪਣੀ ਪ੍ਰਫਾਰਮੈਂਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਐਕਟਰਸ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੀ ਨਵੀਂ ਪੰਜਾਬੀ ਫਿਲਮ “ਜਵਾਕ” ਦਾ ਐਲਾਨ ਕੀਤਾ ਹੈ। ਐਕਟਰਸ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ।

ਨੀਰੂ ਬਾਜਵਾ ਨੇ 5 ਅਕਤੂਬਰ, 2025 ਨੂੰ ਇੰਸਟਾਗ੍ਰਾਮ ‘ਤੇ ਆਪਣੀ ਆਉਣ ਵਾਲੀ ਫਿਲਮ “ਜਵਾਕ” ਦਾ ਐਲਾਨ ਕੀਤਾ। ਇਸ ਪੋਸਟ ਵਿੱਚ, ਨੀਰੂ ਨੇ “ਜਵਾਕ” ਸ਼ਬਦਾਂ ਵਾਲਾ ਇੱਕ ਰੰਗੀਨ ਪੇਜ਼ ਸ਼ੇਅਰ ਕੀਤਾ। ਕੈਪਸ਼ਨ ਵਿੱਚ, ਉਸ ਨੇ ਲਿਖਿਆ, “ਆਪਣੇ ਅੰਦਰਲੇ ਜਵਾਕ ਨੂੰ ਹਮੇਸ਼ਾ ਜਿਓੁਂਦਾ ਰੱਖੋ,ਜੇ ਵੱਡੇ ਬਣਨਾ ਤਾਂ🚸🧒

‘ਜਵਾਕ’ ਦਾ ਡਾਇਰੈਕਸ਼ਨ ਜਤਿੰਦਰ ਮਾਹੂਆਰ ਨੇ ਕੀਤਾ ਹੈ। ਇਸ ਫਿਲਮ ਦਾ ਪ੍ਰੋਡਕਸ਼ਨ ਸੰਤੋਸ਼ ਸੁਭਾਸ਼ ਨੇ ਕੀਤਾ ਹੈ, ਅਤੇ ਸਕ੍ਰਿਪਟ ਜਗਦੀਪ ਵੜਿੰਗ ਨੇ ਲਿਖੀ ਹੈ। ਇਹ ਫਿਲਮ 17 ਅਪ੍ਰੈਲ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਨੀਰੂ ਬਾਜਵਾ ਦਾ ਕਰੀਅਰ

ਨੀਰੂ ਬਾਜਵਾ ਹਾਲ ਹੀ ਵਿੱਚ ਅਜੇ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ 2’ ‘ਚ ਨਜ਼ਰ ਆਈ ਸੀ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਹਿੰਦੀ ਫਿਲਮ ‘ਮੈਂ ਸੋਲਾਹ ਬਰਸ ਕੀ’ (1998) ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਸਨੇ ਕਈ ਹਿੰਦੀ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ।

ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣੇ ਲਈ ਇੱਕ ਵਖਰਾ ਸਥਾਨ ਬਣਾਇਆ ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’, ‘ਲੌਂਗ ਲਾਚੀ’ ਅਤੇ ‘ਕੱਲੀ ਜੋੱਤਾ’ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਐਕਟਿੰਗ ਤੋਂ ਇਲਾਵਾ, ਨੀਰੂ ਨੇ ਡਾਇਰੈਕਸ਼ਨ ਅਤੇ ਪ੍ਰੋਡਰਸ਼ਨ ਵਿੱਚ ਵੀ ਹੱਥ ਅਜ਼ਮਾਇਆ ਹੈ। ਉਸਨੂੰ ਤਿੰਨ ਵਾਰ ਪੀਟੀਸੀ ਪੰਜਾਬੀ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਸਨੇ ਹਾਲੀਵੁੱਡ ਫਿਲਮ ‘ਇਟ ਲਿਵਜ਼ ਇਨਸਾਈਡ’ ਨਾਲ ਆਪਣਾ ਅੰਤਰਰਾਸ਼ਟਰੀ ਡੈਬਿਊ ਵੀ ਕੀਤਾ ਹੈ।

Read Latest News and Breaking News at Daily Post TV, Browse for more News

Ad
Ad