ਫਰੀਦਕੋਟ ‘ਚ ਧਰਤੀ ਹੇਠਲੇ ਪਾਣੀ ਦੀਆਂ ਹੈਰਾਨ ਕਰਨ ਵਾਲੀਆਂ ਰਿਪੋਰਟਾਂ, ਸਮਾਜ ਸੇਵੀਆਂ ਨੇ ਹੰਗਾਮੀ ਮੀਟਿੰਗ ਕਰ ਸਰਕਾਰ ਤੋਂ ਕੀਤੀ ਅਹਿਮ ਮੰਗ

Punjab Groundwater: ਫਰੀਦਕੋਟ ਦੇ ਸਮਾਜ ਸੇਵੀਆਂ ਵੱਲੋਂ ਇੱਕ ਮੀਟਿੰਗ ਕਰਕੇ ਸਰਕਾਰ ਅੱਗੇ ਫਰਿਆਦ ਰੱਖੀ ਗਈ ਹੈ ਕਿ ਫਰੀਦਕੋਟ ਨੂੰ ਇੱਕ ਵਧੀਆ ਪੀਣ ਵਾਲੇ ਪਾਣੀ ਲਈ ਟਰੀਟਮੈਂਟ ਪਲਾਂਟ ਦਿੱਤਾ ਜਾਵੇ। Groundwater in Faridkot: ਦੇਸ਼ ਆਜ਼ਾਦ ਹੋਏ ਨੂੰ ਲੰਮਾ ਸਮਾਂ ਹੋ ਚੁੱਕਿਆ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਚੰਗੀ ਸਿਹਤ ਸਹੂਲਤ ਚੰਗੀ ਸਿੱਖਿਆ ਚੰਗੇ ਵਾਤਾਵਰਨ ਅਤੇ ਚੰਗੇ ਪੀਣ […]
Khushi
By : Published: 05 Oct 2025 21:38:PM
ਫਰੀਦਕੋਟ ‘ਚ ਧਰਤੀ ਹੇਠਲੇ ਪਾਣੀ ਦੀਆਂ ਹੈਰਾਨ ਕਰਨ ਵਾਲੀਆਂ ਰਿਪੋਰਟਾਂ, ਸਮਾਜ ਸੇਵੀਆਂ ਨੇ ਹੰਗਾਮੀ ਮੀਟਿੰਗ ਕਰ ਸਰਕਾਰ ਤੋਂ ਕੀਤੀ ਅਹਿਮ ਮੰਗ

Punjab Groundwater: ਫਰੀਦਕੋਟ ਦੇ ਸਮਾਜ ਸੇਵੀਆਂ ਵੱਲੋਂ ਇੱਕ ਮੀਟਿੰਗ ਕਰਕੇ ਸਰਕਾਰ ਅੱਗੇ ਫਰਿਆਦ ਰੱਖੀ ਗਈ ਹੈ ਕਿ ਫਰੀਦਕੋਟ ਨੂੰ ਇੱਕ ਵਧੀਆ ਪੀਣ ਵਾਲੇ ਪਾਣੀ ਲਈ ਟਰੀਟਮੈਂਟ ਪਲਾਂਟ ਦਿੱਤਾ ਜਾਵੇ।

Groundwater in Faridkot: ਦੇਸ਼ ਆਜ਼ਾਦ ਹੋਏ ਨੂੰ ਲੰਮਾ ਸਮਾਂ ਹੋ ਚੁੱਕਿਆ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਚੰਗੀ ਸਿਹਤ ਸਹੂਲਤ ਚੰਗੀ ਸਿੱਖਿਆ ਚੰਗੇ ਵਾਤਾਵਰਨ ਅਤੇ ਚੰਗੇ ਪੀਣ ਵਾਲੇ ਪਾਣੀ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਲਗਾਤਾਰ ਪਿਛਲੇ ਸਮੇਂ ਤੋਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਜਿਸਦੇ ਕਾਰਨ ਕਈ ਬਿਮਾਰੀਆਂ ਖੜੀਆਂ ਹੋ ਰਹੀਆਂ ਹਨ। ਅਕਸਰ ਹੀ ਪੰਜਾਬ ‘ਚ ਇਸ ਨੂੰ ਲੈ ਕੇ ਆਵਾਜ਼ ਉੱਠਦੀ ਰਹਿੰਦੀ ਹੈ।

ਇਸੇ ਦੇ ਚਲਦਿਆਂ ਹੁਣ ਫਰੀਦਕੋਟ ਦੇ ਧਰਤੀ ਹੇਠਲੇ ਪਾਣੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਚਿੰਤਾ ‘ਚ ਆਏ ਫਰੀਦਕੋਟ ਦੇ ਸਮਾਜ ਸੇਵੀਆਂ ਵੱਲੋਂ ਇੱਕ ਮੀਟਿੰਗ ਕਰਕੇ ਸਰਕਾਰ ਅੱਗੇ ਫਰਿਆਦ ਰੱਖੀ ਗਈ ਹੈ ਕਿ ਫਰੀਦਕੋਟ ਨੂੰ ਇੱਕ ਵਧੀਆ ਪੀਣ ਵਾਲੇ ਪਾਣੀ ਲਈ ਟਰੀਟਮੈਂਟ ਪਲਾਂਟ ਦਿੱਤਾ ਜਾਵੇ ਤਾਂ ਜੋ ਚੰਗੀ ਸਿਹਤ ਸਹੂਲਤ ਦਿੱਤੀ ਜਾਵੇ।

ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਜਲ ਜੋ ਬਚਾਓ ਮੋਰਚਾ ਦੇ ਆਗੂ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਹੁਣ ਜੋ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਇਹ ਖੁਲਾਸੇ ਹੋਏ ਕੀ ਫਰੀਦਕੋਟ ਦੀ ਧਰਤੀ ਹੇਠਲੇ ਪਾਣੀ ਦੇ ਵਿੱਚ ਲਗਾਤਾਰ ਜਰੀਨੀਅਮ ਦੀ ਮਾਤਰਾ ਵੱਧ ਰਹੀ ਹੈ ਜੋ ਕਿ ਲੋਕਾਂ ਲਈ ਨੁਕਸਾਨ ਦਾਇਕ ਹੋਵੇਗੀ। ਅੱਜ ਇਕੱਠੇ ਹੋ ਕੇ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸਲਾਹ ਨਾਲ ਅਗਲਾ ਸੰਘਰਸ਼ ਵਿਡਿਆ ਜਾਵੇਗਾ।

ਇਸ ਦੌਰਾਨ ਸਰਕਾਰ ਤੱਕ ਅਤੇ ਐਮਐਲਏ ਤੱਕ ਇਹ ਗੱਲ ਪਹੁੰਚਾਈ ਜਾਵੇਗੀ ਕਿ ਲੋਕਾਂ ਨੂੰ ਇੱਕ ਵਧੀਆ ਸਿਹਤ ਨੂੰ ਦਿੱਤੀ ਜਾਵੇ। ਕਿਉਂਕਿ ਫਰੀਦਕੋਟ ਦੇ ਵਾਟਰ ਵਰਕਸ ਵਿੱਚ ਜੋ ਪਾਣੀ ਲੋਕਾਂ ਨੂੰ ਪੀਣ ਦਿੱਤਾ ਜਾ ਰਿਹਾ, ਉਹ ਧਰਤੀ ਹੇਠਲਾ ਦਿੱਤਾ ਜਾ ਰਿਹਾ ਹੈ, ਨਾ ਕੀ ਰਾਜਾ ਮਾਈਨਰ ਨਹਿਰ ਦਾ। ਉਹ ਮੰਗ ਕਰਦੇ ਹਨ ਕਿ ਪਾਣੀ ਵੱਧ ਦਿੱਤਾ ਜਾਵੇ ਰਾਜਾ ਮਾਈਨਰ ਨਹਿਰ ਦਾ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖਲਵਾੜ ਨਾ ਕੀਤਾ ਜਾਵੇ।

Read Latest News and Breaking News at Daily Post TV, Browse for more News

Ad
Ad