Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

ਹਿਮਾਚਲ ‘ਚ ਭਾਰੀ ਬਰਫ਼ਬਾਰੀ, ਮਨਾਲੀ, ਸ਼ਿਮਲਾ, ਲਾਹੌਲ-ਸਪੀਤੀ ‘ਚ 6 ਤੋਂ 20 ਦਿਨ ਤੱਕ ਰਹੇਗੀ ਬਰਫ਼

Heavy snowfall in Himachal – ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਨਾਲੀ, ਲਾਹੌਲ-ਸਪੀਤੀ, ਸ਼ਿਮਲਾ, ਕਿੰਨੌਰ ਅਤੇ ਡਲਹੌਜ਼ੀ ਵਿੱਚ ਭਾਰੀ ਬਰਫ਼ਬਾਰੀ ਹੋਈ। ਇਨ੍ਹਾਂ ਇਲਾਕਿਆਂ ‘ਚ ਸੜਕਾਂ, ਘਰ ਅਤੇ ਵਾਹਨ ਬਰਫ਼ ਦੀ ਚਾਦਰ ‘ਚ ਲਪਟੇ ਹੋਏ ਹਨ। ਮੌਸਮ ਵਿਭਾਗ ਮੁਤਾਬਕ, ਅਗਲੇ 6 ਤੋਂ 20 ਦਿਨ ਤੱਕ ਯਾਤਰੀ ਇਨ੍ਹਾਂ ਥਾਵਾਂ ‘ਤੇ ਬਰਫ਼ ਦੀ ਮਜ਼ਾ ਲੈ ਸਕਣਗੇ। ਆਉਣ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਹਿਮਾਚਲ ‘ਚ ਭਾਰੀ ਬਰਫ਼ਬਾਰੀ, ਮਨਾਲੀ, ਸ਼ਿਮਲਾ, ਲਾਹੌਲ-ਸਪੀਤੀ ‘ਚ 6 ਤੋਂ 20 ਦਿਨ ਤੱਕ ਰਹੇਗੀ ਬਰਫ਼

Heavy snowfall in Himachal – ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਨਾਲੀ, ਲਾਹੌਲ-ਸਪੀਤੀ, ਸ਼ਿਮਲਾ, ਕਿੰਨੌਰ ਅਤੇ ਡਲਹੌਜ਼ੀ ਵਿੱਚ ਭਾਰੀ ਬਰਫ਼ਬਾਰੀ ਹੋਈ। ਇਨ੍ਹਾਂ ਇਲਾਕਿਆਂ ‘ਚ ਸੜਕਾਂ, ਘਰ ਅਤੇ ਵਾਹਨ ਬਰਫ਼ ਦੀ ਚਾਦਰ ‘ਚ ਲਪਟੇ ਹੋਏ ਹਨ। ਮੌਸਮ ਵਿਭਾਗ ਮੁਤਾਬਕ, ਅਗਲੇ 6 ਤੋਂ 20 ਦਿਨ ਤੱਕ ਯਾਤਰੀ ਇਨ੍ਹਾਂ ਥਾਵਾਂ ‘ਤੇ ਬਰਫ਼ ਦੀ ਮਜ਼ਾ ਲੈ ਸਕਣਗੇ।

ਆਉਣ ਵਾਲੇ ਦਿਨਾਂ ‘ਚ ਇਨ੍ਹਾਂ 4 ਮਸ਼ਹੂਰ ਟੂਰੀਸਟ ਡੈਸਟਿਨੇਸ਼ਨ ‘ਤੇ ਹੋਵੇਗੀ ਬਰਫ਼ ਦੀ ਬਹੁਤਾਤ

  1. ਮਨਾਲੀ

ਅਗਲੇ 10-12 ਦਿਨ ਤੱਕ ਮਨਾਲੀ ‘ਚ ਬਰਫ਼ ਦੇ ਦਿਲਕਸ਼ ਨਜ਼ਾਰੇ ਦੇਖੇ ਜਾ ਸਕਣਗੇ। ਸੋਲੰਗ ਨਾਲਾ, ਜੋ ਕਿ ਮਨਾਲੀ ਤੋਂ 15 ਕਿ.ਮੀ. ਦੂਰ ਹੈ, ਸਨੋ ਬਾਈਕਿੰਗ ਅਤੇ ਪੈਰਾਗਲਾਈਡਿੰਗ ਲਈ ਮਸ਼ਹੂਰ ਹੈ। ਇੱਥੇ ਹੋਟਲ 1200 ਰੁਪਏ ਤੋਂ 4500 ਰੁਪਏ ਤੱਕ ਉਪਲਬਧ ਹਨ।

  1. ਲਾਹੌਲ-ਸਪੀਤੀ

ਇੱਥੇ ਅਟਲ ਟਨਲ ਦੇ ਉੱਤਰੀ ਅਤੇ ਦੱਖਣੀ ਹਿੱਸੇ, ਕੋਕਸਰ, ਪਾਗਲ ਨਾਲਾ, ਜਿਸ਼ਪਾ ਅਤੇ ਸਿੱਸੂ ‘ਚ ਅਗਲੇ 20 ਦਿਨ ਤੋਂ 1 ਮਹੀਨੇ ਤੱਕ ਬਰਫ਼ ਰਹੇਗੀ। ਰੋਹਤਾਂਗ ਟਾਪ ‘ਤੇ ਤਾਂ ਬਰਫ਼ ਇੱਕ ਮਹੀਨੇ ਤੱਕ ਪਈ ਰਹੇਗੀ। ਮਨਾਲੀ ਤੋਂ ਚੰਡੀਗੜ੍ਹ-ਮਨਾਲੀ ਫੋਰਲੇਨ ਰਾਹੀਂ ਇੱਥੇ ਪਹੁੰਚ ਸਕਦੇ ਹੋ। ਅਟਲ ਟਨਲ ਮਨਾਲੀ ਤੋਂ 26 ਕਿ.ਮੀ. ਦੂਰ ਹੈ।

  1. ਸ਼ਿਮਲਾ

ਸ਼ਿਮਲਾ ਦੇ ਕੁਫ਼ਰੀ, ਮਹਾਸੂ ਪੀਕ ਅਤੇ ਨਾਰਕੰਡਾ ‘ਚ ਅਗਲੇ 6 ਤੋਂ 12 ਦਿਨ ਤੱਕ ਬਰਫ਼ ਦੇ ਨਜ਼ਾਰੇ ਉਤਸ਼ਾਹਤ ਕਰਨ ਵਾਲੇ ਹੋਣਗੇ।
• ਕੁਫ਼ਰੀ ਅਤੇ ਮਹਾਸੂ ਪੀਕ ਸ਼ਿਮਲਾ ਤੋਂ 15-16 ਕਿ.ਮੀ. ਦੂਰ ਹਨ।
• ਨਾਰਕੰਡਾ ਸ਼ਿਮਲਾ ਤੋਂ 65 ਕਿ.ਮੀ. ਦੀ ਦੂਰੀ ‘ਤੇ ਹੈ।
ਇਨ੍ਹਾਂ ਥਾਵਾਂ ‘ਤੇ ਹੋਟਲ ਅਤੇ ਹੋਮਸਟੇਜ਼ ਬਹੁਤ ਵਧੀਆ ਸਹੂਲਤਾਂ ਨਾਲ ਉਪਲਬਧ ਹਨ। ਇੱਥੇ ਦਿਨ ‘ਚ ਬਰਫ਼ ਦਾ ਆਨੰਦ ਲੈਣ ਤੋਂ ਬਾਅਦ ਸ਼ਾਮ ਨੂੰ ਸ਼ਿਮਲਾ ਵਾਪਸ ਆ ਸਕਦੇ ਹੋ।

  1. ਡਲਹੌਜ਼ੀ

ਚੰਬਾ ਦੇ ਡਲਹੌਜ਼ੀ ‘ਚ ਵੀ ਭਾਰੀ ਬਰਫ਼ਬਾਰੀ ਹੋਈ ਹੈ। ਅਗਲੇ 7 ਦਿਨ ਤੱਕ ਇੱਥੇ ਬਰਫ਼ ਦੇ ਮਨਮੋਹਕ ਦ੍ਰਿਸ਼ ਨਜ਼ਰ ਆਉਣਗੇ। ਭਰਮੌਰ ‘ਚ ਉੱਚੇ ਪਹਾੜਾਂ ‘ਤੇ 10-15 ਦਿਨ ਤੱਕ ਬਰਫ਼ ਬਣੀ ਰਹੇਗੀ।

ਯਾਤਰੀਆਂ ਲਈ ਵਧੀਆ ਮੌਕਾ

ਜੇਕਰ ਤੁਸੀਂ ਲਾਈਵ ਬਰਫ਼ਬਾਰੀ ਦੇਖਣ ਦੀ ਖ਼ਾਹਸ਼ ਰੱਖਦੇ ਹੋ, ਤਾਂ ਇਹ ਸਿਰਫ਼ TV ਜਾਂ ਮੋਬਾਈਲ ‘ਚ ਹੀ ਨਹੀਂ, ਬਲਕਿ ਆਪਣੇ ਅਖ਼ਾਂ ਸਾਹਮਣੇ ਵੀ ਦੇਖ ਸਕਦੇ ਹੋ। ਹਿਮਾਚਲ ਵਿੱਚ ਟੂਰੀਜ਼ਮ ਉਤਸ਼ਾਹਤ ਹੋ ਰਿਹਾ ਹੈ, ਅਤੇ ਇਹ ਬਰਫ਼ਬਾਰੀ ਸੈਲਾਨੀਆਂ ਲਈ ਇੱਕ ਖ਼ਾਸ ਮੌਕਾ ਹੈ।

Read Latest News and Breaking News at Daily Post TV, Browse for more News

Ad
Ad

Punjab District News