Banner
Banner

ਮੋਟਰਸਾਈਕਲ ਸਵਾਰ ਨੂੰ ਬਲੈਰੋ ਨੇ ਮਾਰੀ ਟੱਕਰ, ਇੱਕ ਦੀ ਮੌਕੇ ‘ਤੇ ਮੌਤ, ਕਾਰ ਚਾਲਕ ਫਰਾਰ

Road Accident: ਘਟਨਾ ਦੌਰਾਨ ਸਥਾਨਕ ਵਿਅਕਤੀ ਨੇ ਬਲੈਰੋ ਗੱਡੀ ਡਰਾਈਵਰ ਨੂੰ ਮੌਕੇ ਤੋਂ ਭੱਜਣ ਦੇ ਵਿੱਚ ਮਦਦ ਕੀਤੀ, ਪਰ ਇਸ ਦੌਰਾਨ ਬਲੈਰੋ ਗੱਡੀ ਦੀ ਨੰਬਰ ਪਲੇਟ ਡਿੱਗ ਗਈ। Accident on Bathinda Road: ਬਠਿੰਡਾ ਦੇ ਮਲੋਟ ਰੋਡ ‘ਤੇ ਬੀਤੀ ਰਾਤ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਬੁਲੈਰੋ ਗੱਡੀ ਨੇ ਟੱਕਰ ਮਾਰੀ ਹੈ। ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ […]
Amritpal Singh
By : Updated On: 07 Oct 2025 11:38:AM
ਮੋਟਰਸਾਈਕਲ ਸਵਾਰ ਨੂੰ ਬਲੈਰੋ ਨੇ ਮਾਰੀ ਟੱਕਰ, ਇੱਕ ਦੀ ਮੌਕੇ ‘ਤੇ ਮੌਤ, ਕਾਰ ਚਾਲਕ ਫਰਾਰ

Road Accident: ਘਟਨਾ ਦੌਰਾਨ ਸਥਾਨਕ ਵਿਅਕਤੀ ਨੇ ਬਲੈਰੋ ਗੱਡੀ ਡਰਾਈਵਰ ਨੂੰ ਮੌਕੇ ਤੋਂ ਭੱਜਣ ਦੇ ਵਿੱਚ ਮਦਦ ਕੀਤੀ, ਪਰ ਇਸ ਦੌਰਾਨ ਬਲੈਰੋ ਗੱਡੀ ਦੀ ਨੰਬਰ ਪਲੇਟ ਡਿੱਗ ਗਈ।

Accident on Bathinda Road: ਬਠਿੰਡਾ ਦੇ ਮਲੋਟ ਰੋਡ ‘ਤੇ ਬੀਤੀ ਰਾਤ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਬੁਲੈਰੋ ਗੱਡੀ ਨੇ ਟੱਕਰ ਮਾਰੀ ਹੈ। ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਸਥਾਨਕ ਵਿਅਕਤੀ ਨੇ ਬਲੈਰੋ ਗੱਡੀ ਡਰਾਈਵਰ ਨੂੰ ਮੌਕੇ ਤੋਂ ਭੱਜਣ ਦੇ ਵਿੱਚ ਮਦਦ ਕੀਤੀ, ਪਰ ਇਸ ਦੌਰਾਨ ਬਲੈਰੋ ਗੱਡੀ ਦੀ ਡਿੱਗੀ ਹੋਈ ਨੰਬਰ ਪਲੇਟ ਤੋਂ ਬਲੈਰੋ ਗੱਡੀ ਦੀ ਸਨਾਖਤ ਹੋ ਗਈ ਹੈ।

ਮੌਕੇ ‘ਤੇ ਪਹੁੰਚੇ ਪੁਲਿਸ ਨੇ ਬੁਲੈਰੋ ਗੱਡੀ ਦੇ ਡਰਾਈਵਰ ਨੂੰ ਭਜਾਉਣ ਦੇ ਵਿੱਚ ਮਦਦ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਲੈਰੋ ਗੱਡੀ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਘਟਨਾ ਸਥਲ ‘ਤੇ ਪਹੁੰਚੇ ਸਹਾਰਾ ਜਨ ਸੇਵਾ ਟੀਮ ਅਤੇ ਐਸਐਸਐਫ ਦੀ ਟੀਮ ਦੇ ਵੱਲੋਂ ਵਿਅਕਤੀ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਹੈ।

ਇਸ ਦੌਰਾਨ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਇਸ ਵਿਅਕਤੀ ਦੀ ਸ਼ਨਾਖਤ ਮਨੀ ਉਮਰ 28 ਸਾਲ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਵਜੋਂ ਹੋਈ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad