ਤਿਓਹਾਰਾਂ ‘ਚ ਫੂਡ ਸੇਫਟੀ ਵਿਭਾਗ ਦਾ ਐਕਸ਼ਨ, ਡੇਢ ਕੁਇੰਟਲ ਨਕਲੀ ਖੋਆ ਬਰਾਮਦ

Festival Season: ਵਿਭਾਗ ਨੇ ਕਾਰਵਾਈ ਦੌਰਾਨ ਵੱਡੀ ਮਾਤਰਾ ‘ਚ ਨਕਲੀ ਖੋਆ ਬਰਾਮਦ ਕੀਤਾ ਹੈ ਜਿਸ ਨਾਲ ਤਿਓਹਾਰਾਂ ਦੇ ਸੀਜ਼ਨ ‘ਚ ਨਕਲੀਆਂ ਮਿਠਾਈਆਂ ਤਿਆਰ ਕਰਕੇ ਪੈਸੇ ਕਮਾਏ ਜਾਣੇ ਸੀ।
Amritsar Food Safety Department: ਤਿਓਹਾਰਾਂਂ ਦੇ ਦਿਨਾਂ ‘ਚ ਫੂਡ ਸੈਫਟੀ ਵਿਭਾਗ ਐਕਸ਼ਨ ਮੋਡ ‘ਚ ਹੈ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਲਗਾਤਾਰ ਮਿਲਾਵਟਖੋਰਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਨਕਲੀ ਮਿਲਾਵਟੀ ਮਿਠਾਈਆਂ ਤੋਂ ਬਚਾਇਆ ਜਾ ਸਕੇ।
ਅਜਿਹੇ ‘ਚ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਕਸਬਾ ਲੋਪੋਕੇ ਦੇ ਪਿੰਡ ਟਪਿਆਲਾ ਵਿਖੇ ਵੱਡੀ ਮਾਤਰਾ ਵਿੱਚ ਨਕਲੀ ਖੋਇਆ ਬਰਾਮਦ ਕੀਤਾ ਗਿਆ। ਰਾਮ ਤੀਰਥ ਰੋਡ ਦੀ ਗੱਲ ਕਰੀਏ ਤਾਂ ਅਕਸਰ ਹੀ ਇਥੇ ਵੱਖ-ਵੱਖ ਡੇਅਰੀਆਂ ‘ਤੇ ਛਾਪੇਮਾਰੀ ਦੌਰਾਨ ਹਰ ਵਾਰ ਕੋਈ ਨਾ ਕੋਈ ਇਹੋ ਜਿਹੀ ਚੀਜ਼ ਬਰਾਮਦ ਹੁੰਦੀ ਹੈ ਜਿਸ ਨਾਲ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ।
ਇਸ ਵਾਰੀ ਫੂਡ ਸਪਲਾਈ ਮਹਿਕਮੇ ਵੱਲੋਂ ਕਸਬਾ ਲੋਪੋਕੇ ਦੇ ਚਗਾਵਾਂ ਵਿਖੇ ਵੱਡੇ ਪੱਧਰ ‘ਤੇ ਕਾਰਾਵਈ ਕੀਤੀ ਗਈ। ਵਿਭਾਗ ਨੇ ਕਾਰਵਾਈ ਦੌਰਾਨ ਵੱਡੀ ਮਾਤਰਾ ‘ਚ ਨਕਲੀ ਖੋਆ ਬਰਾਮਦ ਕੀਤਾ ਹੈ ਜਿਸ ਨਾਲ ਤਿਓਹਾਰਾਂ ਦੇ ਸੀਜ਼ਨ ‘ਚ ਨਕਲੀਆਂ ਮਿਠਾਈਆਂ ਤਿਆਰ ਕਰਕੇ ਪੈਸੇ ਕਮਾਏ ਜਾਣੇ ਸੀ।
ਦੱਸ ਦਈਏ ਕਿ ਵਿਭਾਗ ਨੇ ਇਸ ਵਾਰ ਇੱਕ ਕੁਆਂਟਲ 65 ਕਿੱਲੋ ਨਕਲੀ ਖੋਆ ਬਰਾਮਦ ਕੀਤਾ ਹੈ ਅਤੇ ਇਸ ਨੂੰ ਨਸ਼ਟ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਇਸ ਇਲਾਕੇ ਚੋਂ ਪਹਿਲਾਂ ਵੀ ਕਈ ਵਾਰ ਨਕਲੀ ਖੋਆ ਬਰਾਮਦ ਕੀਤਾ ਹੈ।