ਕੈਨੇਡਾ ‘ਚ 3 ਥਾਵਾਂ ‘ਤੇ ਕੀਤੀ ਗਈ ਫਾਇਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ, ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਦੱਸਿਆ ਕਾਰਨ

Lawrence Bishnoi Gang in Canada: ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਤਿੰਨ ਥਾਵਾਂ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਇੱਕ ਮੈਂਬਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ।
Bishnoi Gang Friing in Canada: ਕੈਨੇਡਾ ‘ਚ ਇੱਕ ਵਾਰ ਫਿਰ ਲਾਰੈਂਸ ਬਿਸ਼ਨੋਈ ਗੈਂਗ ਦੀ ਦਹਿਸ਼ਤ ਦੇਖਣ ਨੂੰ ਮਿਲੀ। ਗੈਂਗ ਮੈਂਬਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਤਿੰਨ ਵੱਖ-ਵੱਖ ਰੈਸਟੋਰੈਂਟਾਂ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਸ਼ੋਅਰ ਕੀਤੀ ਪੋਸਟ ਮੁਤਾਬਕ, ਇਹ ਘਟਨਾਵਾਂ ਸਰੀ ਖੇਤਰ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਾਪਰੀਆਂ।
ਫੇਸਬੁੱਕ ਪੋਸਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਰੈਸਟੋਰੈਂਟਾਂ ਦੇ ਮਾਲਕਾਂ ਨੇ “ਸਾਡੀਆਂ ਭੈਣਾਂ ਅਤੇ ਧੀਆਂ ਨੂੰ ਕੰਮ ਕਰਦੇ ਸਮੇਂ ਤੰਗ ਕੀਤਾ ਅਤੇ ਬਹੁਤ ਸਾਰੇ ਮਿਹਨਤੀ ਕਰਮਚਾਰੀਆਂ ਦੀਆਂ ਤਨਖਾਹਾਂ ਰੋਕ ਲਈਆਂ।”
ਹਾਲ ਹੀ ਦੀ ਗੋਲੀਬਾਰੀ ਦੌਰਾਨ ਸਰੀ ਵਿੱਚ ਇੱਕ ਰੈਸਟੋਰੈਂਟ ਮਾਲਕ ਦੀ ਮਲਕੀਅਤ ਵਾਲੇ ਕਈ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ। ਇੱਕ ਫੇਸਬੁੱਕ ਪੋਸਟ ਵਿੱਚ, ਢਿੱਲੋਂ ਨੇ ਰੈਸਟੋਰੈਂਟ ਚੇਨ ਦੇ ਮਾਲਕ ‘ਤੇ ਆਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਦੇਣ ਦਾ ਦੋਸ਼ ਲਗਾਇਆ। ਨਾਲ ਹੀ ਗੈਂਗ ਮੈਂਬਰ ਨੇ ਚੇਤਾਵਨੀ ਦਿੰਦਿਆਂ ਲਿਖਿਆ, “ਜੋ ਵੀ ਅਜਿਹਾ ਕੰਮ ਕਰਦਾ ਹੈ ਉਸਨੂੰ ਉਹੀ ਨਤੀਜੇ ਭੁਗਤਣੇ ਪੈਣਗੇ।”
ਬਿਸ਼ਨੋਈ ਗੈਂਗ ਨੇ ਗੋਲੀਬਾਰੀ ਬਾਰੇ ਕਿਹਾ
ਲਾਰੈਂਸ ਗੈਂਗ ਦੇ ਮੈਂਬਰ ਫਤਿਹ ਪੁਰਤਗਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਸਤਿ ਸ੍ਰੀ ਅਕਾਲ, ਸਾਰੇ ਭਰਾਵਾਂ ਨੂੰ ਰਾਮ ਰਾਮ। ਮੈਂ ਫਤਿਹ ਪੁਰਤਗਾਲ ਹਾਂ। ਅਸੀਂ ਹੁਣ ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੀ ਜ਼ਿੰਮੇਵਾਰੀ ਲੈ ਰਹੇ ਹਾਂ, ਜੋ ਕੈਨੇਡਾ ਵਿੱਚ ਲਾਰੈਂਸ ਗੈਂਗ ਦੇ ਨਾਮ ‘ਤੇ ਪੈਸੇ ਵਸੂਲ ਰਹੇ ਹਨ ਅਤੇ ਗੋਲੀਬਾਰੀ ਕਰ ਰਹੇ ਹਨ। ਅਸੀਂ ਹੁਣ Navi Dhesi ਦਾ ਪਿੱਛਾ ਕਰ ਰਹੇ ਹਾਂ, ਜਿਸਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ‘ਤੇ ਗਾਇਕਾਂ ਤੋਂ 50 ਲੱਖ ਰੁਪਏ ਜ਼ਬਰਦਸਤੀ ਵਸੂਲੇ ਸੀ।”
ਉਸਨੇ ਪੋਸਟ ਵਿੱਚ ਲਿਖਿਆ, “ਸਾਡੀ ਮਿਹਨਤੀ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਾਡਾ ਉਨ੍ਹਾਂ ਲੋਕਾਂ ਨਾਲ ਕੋਈ ਝਗੜਾ ਨਹੀਂ ਹੈ ਜੋ ਮਿਹਨਤ ਨਾਲ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਸਾਡੇ ਨੌਜਵਾਨਾਂ ਦਾ ਸਤਿਕਾਰ ਕਰਦੇ ਹਨ। ਜੇਕਰ ਹੁਣ ਕੋਈ ਝੂਠੀ ਖ਼ਬਰ ਫੈਲਾਉਂਦਾ ਹੈ, ਤਾਂ ਕਾਰੋਬਾਰੀਆਂ ਦੇ ਜਾਨੀ ਨੁਕਸਾਨ ਜਾਂ ਕਾਰੋਬਾਰ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ, ਸਾਡੀ ਨਹੀਂ। ਸਾਡੇ ਤਰੀਕੇ ਗਲਤ ਲੱਗ ਸਕਦੇ ਹਨ, ਪਰ ਸਾਡੇ ਇਰਾਦੇ ਨਹੀਂ ਹਨ।”
ਕੈਨੇਡੀਅਨ ਸਰਕਾਰ ਨੇ ਲਾਰੈਂਸ ਗੈਂਗ ਨੂੰ ਐਲਾਨਿਆ ਅੱਤਵਾਦੀ ਸੰਗਠਨ
ਕੈਨੇਡੀਅਨ ਸਰਕਾਰ ਪਹਿਲਾਂ ਹੀ ਅਧਿਕਾਰਤ ਤੌਰ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰ ਚੁੱਕੀ ਹੈ। ਸਰਕਾਰ ਨੇ ਇਹ ਕਦਮ ਉਨ੍ਹਾਂ ‘ਤੇ ਕਤਲ, ਗੋਲੀਬਾਰੀ, ਅੱਗਜ਼ਨੀ, ਜਬਰੀ ਵਸੂਲੀ ਅਤੇ ਧਮਕੀਆਂ ਰਾਹੀਂ ਦਹਿਸ਼ਤ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਚੁੱਕਿਆ ਹੈ।