ਇਜ਼ਰਾਈਲ ਤੇ ਹਮਾਸ ਨੇ Peace Plan ਦੇ ਪਹਿਲੇ ਪੜਾਅ ‘ਤੇ ਦਸਤਖਤ ਕੀਤੇ, ਟਰੰਪ ਨੇ ਕਿਹਾ- ਸ਼ਾਨਦਾਰ ਦਿਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ, ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਤੇ ਹਮਾਸ ਅਮਰੀਕਾ ਦੀ ਵਿਚੋਲਗੀ ਵਾਲੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ‘ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਤੇ ਹਮਾਸ ਨੇ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ‘ਤੇ ਦਸਤਖਤ ਕੀਤੇ ਹਨ। ਟਰੰਪ ਨੇ ਇਸ ਨੂੰ ਗਾਜ਼ਾ ‘ਚ ਯੁੱਧ ਖਤਮ ਕਰਨ ਵੱਲ ਇੱਕ ਇਤਿਹਾਸਕ ਤੇ ਬੇਮਿਸਾਲ ਘਟਨਾ ਕਿਹਾ।
ਸਮਝੌਤੇ ਦਾ ਉਦੇਸ਼ ਗਾਜ਼ਾ ‘ਚ ਲੜਾਈ ਨੂੰ ਰੋਕਣਾ ਤੇ ਬੰਧਕਾਂ ਅਤੇ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਹੈ। ਹਮਾਸ ਗਾਜ਼ਾ ਸਮਝੌਤੇ ‘ਤੇ ਸਹਿਮਤ ਹੋ ਗਿਆ ਹੈ, ਜਿਸ ‘ਤੇ ਵੀਰਵਾਰ (9 ਅਕਤੂਬਰ) ਨੂੰ ਮਿਸਰ ‘ਚ ਦਸਤਖਤ ਕੀਤੇ ਜਾਣਗੇ। ਸਮਝੌਤੇ ‘ਚ ਮਨੁੱਖੀ ਸਹਾਇਤਾ ਲਈ ਗਾਜ਼ਾ ‘ਚ ਪੰਜ ਕਰਾਸਿੰਗਾਂ ਨੂੰ ਤੁਰੰਤ ਖੋਲ੍ਹਣਾ, ਗਾਜ਼ਾ ਵਾਪਸੀ ਦੇ ਨਕਸ਼ੇ ‘ਚ ਬਦਲਾਅ ਤੇ ਪਹਿਲੇ ਪੜਾਅ ‘ਚ 20 ਇਜ਼ਰਾਈਲੀ ਕੈਦੀਆਂ ਨੂੰ ਜ਼ਿੰਦਾ ਰਿਹਾਅ ਕਰਨਾ ਸ਼ਾਮਲ ਹੈ।
ਟਰੰਪ ਨੇ ਕੀਤਾ ਐਲਾਨ
ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, “ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਇਜ਼ਰਾਈਲ ਤੇ ਹਮਾਸ ਦੋਵਾਂ ਨੇ ਸਾਡੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ‘ਤੇ ਦਸਤਖਤ ਕੀਤੇ ਹਨ।” ਇਸ ਦਾ ਮਤਲਬ ਹੈ ਕਿ ਸਾਰੇ ਬੰਧਕਾਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ ਤੇ ਇਜ਼ਰਾਈਲ ਇੱਕ ਹੱਦ ਤੱਕ ਆਪਣੀਆਂ ਫੌਜਾਂ ਵਾਪਸ ਲੈ ਲਵੇਗਾ, ਜੋ ਕਿ ਇੱਕ ਮਜ਼ਬੂਤ, ਸਥਾਈ ਤੇ ਸਦੀਵੀ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ।
ਟਰੰਪ ਨੇ ਧੰਨਵਾਦ ਪ੍ਰਗਟ ਕੀਤਾ
ਰਾਸ਼ਟਰਪਤੀ ਨੇ ਕਿਹਾ ਕਿ ਸਾਰੀਆਂ ਧਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ ਤੇ ਉਨ੍ਹਾਂ ਨੇ ਵਿਚੋਲਗੀ ਦੇ ਯਤਨਾਂ ਲਈ ਕਤਰ, ਮਿਸਰ ਤੇ ਤੁਰਕੀ ਦਾ ਧੰਨਵਾਦ ਕੀਤਾ। ਟਰੰਪ ਨੇ ਲਿਖਿਆ, “ਇਹ ਅਰਬ ਤੇ ਮੁਸਲਿਮ ਜਗਤ, ਇਜ਼ਰਾਈਲ, ਆਲੇ ਦੁਆਲੇ ਦੇ ਸਾਰੇ ਦੇਸ਼ਾਂ ਤੇ ਸੰਯੁਕਤ ਰਾਜ ਅਮਰੀਕਾ ਲਈ ਇੱਕ ਮਹਾਨ ਦਿਨ ਹੈ।” ਉਨ੍ਹਾਂ ਆਪਣੀ ਪੋਸਟ ਦੀ ਸਮਾਪਤੀ ਇਹ ਲਿਖਦੇ ਹੋਏ ਕੀਤੀ, “ਧੰਨ ਹਨ ਉਹ ਜੋ ਸ਼ਾਂਤੀ ਸਥਾਪਤ ਕਰਦੇ ਹਨ।”
ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ਮਹਾਨ ਦਿਨ ਕਿਹਾ
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ‘ਤੇ ਕਿਹਾ, “ਇਜ਼ਰਾਈਲ ਲਈ ਇੱਕ ਮਹਾਨ ਦਿਨ। ਕੱਲ੍ਹ ਮੈਂ ਸਰਕਾਰ ਨੂੰ ਇਸ ਸਮਝੌਤੇ ਨੂੰ ਮਨਜ਼ੂਰੀ ਦੇਣ ਤੇ ਸਾਡੇ ਸਾਰੇ ਪਿਆਰੇ ਬੰਧਕਾਂ ਨੂੰ ਵਾਪਸ ਲਿਆਉਣ ਲਈ ਕਹਾਂਗਾ। ਮੈਂ ਆਈਡੀਐਫ ਦੇ ਬਹਾਦਰ ਸੈਨਿਕਾਂ ਤੇ ਸਾਰੇ ਸੁਰੱਖਿਆ ਬਲਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਹਿੰਮਤ ਤੇ ਕੁਰਬਾਨੀ ਨੇ ਨਾਲ ਅਸੀਂ ਇਸ ਮੁਕਾਮ ‘ਤੇ ਪਹੁੰਚਣ ਸਕੇ।” ਮੈਂ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਟੀਮ ਦਾ ਸਾਡੇ ਬੰਧਕਾਂ ਨੂੰ ਰਿਹਾਅ ਕਰਨ ਦੇ ਇਸ ਪਵਿੱਤਰ ਮਿਸ਼ਨ ‘ਚ ਯੋਗਦਾਨ ਲਈ ਦਿਲੋਂ ਧੰਨਵਾਦ ਕਰਦਾ ਹਾਂ। ਪਰਮਾਤਮਾ ਦੀ ਕਿਰਪਾ ਨਾਲ, ਇਕੱਠੇ ਅਸੀਂ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨਾ ਜਾਰੀ ਰੱਖਾਂਗੇ ਤੇ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਦਾ ਵਿਸਥਾਰ ਕਰਾਂਗੇ।
“ਸਾਡੇ ਸਾਰੇ ਬੰਧਕਾਂ ਨੂੰ ਘਰ ਲਿਆਂਦਾ ਜਾਵੇਗਾ।”
ਇੱਕ ਵੱਖਰੀ ਪੋਸਟ ‘ਚ, ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ, “ਯੋਜਨਾ ਦੇ ਪਹਿਲੇ ਪੜਾਅ ਦੀ ਪ੍ਰਵਾਨਗੀ ਦੇ ਨਾਲ, ਸਾਡੇ ਸਾਰੇ ਬੰਧਕਾਂ ਨੂੰ ਘਰ ਲਿਆਂਦਾ ਜਾਵੇਗਾ। ਇਹ ਇੱਕ ਕੂਟਨੀਤਕ ਸਫਲਤਾ ਹੈ ਤੇ ਇਜ਼ਰਾਈਲ ਰਾਜ ਲਈ ਇੱਕ ਰਾਸ਼ਟਰੀ ਤੇ ਨੈਤਿਕ ਜਿੱਤ ਹੈ।”
ਨੇਤਨਯਾਹੂ ਨੇ ਟਰੰਪ ਦੀ ਪ੍ਰਸ਼ੰਸਾ ਕੀਤੀ
ਨੇਤਨਯਾਹੂ ਨੇ ਅੱਗੇ ਕਿਹਾ, “ਮੈਂ ਸ਼ੁਰੂ ਤੋਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਸਾਡੇ ਸਾਰੇ ਬੰਧਕ ਵਾਪਸ ਨਹੀਂ ਆ ਜਾਂਦੇ ਤੇ ਸਾਡੇ ਸਾਰੇ ਟੀਚੇ ਪ੍ਰਾਪਤ ਨਹੀਂ ਹੋ ਜਾਂਦੇ।” ਉਨ੍ਹਾਂ ਅੱਗੇ ਕਿਹਾ, “ਦ੍ਰਿੜ ਇਰਾਦੇ, ਸ਼ਕਤੀਸ਼ਾਲੀ ਫੌਜੀ ਕਾਰਵਾਈ ਤੇ ਸਾਡੇ ਮਹਾਨ ਦੋਸਤ ਤੇ ਸਹਿਯੋਗੀ, ਰਾਸ਼ਟਰਪਤੀ ਟਰੰਪ ਦੇ ਅਣਥੱਕ ਯਤਨਾਂ ਦੁਆਰਾ, ਅਸੀਂ ਇਸ ਮਹੱਤਵਪੂਰਨ ਮੋੜ ‘ਤੇ ਪਹੁੰਚ ਗਏ ਹਾਂ।”
ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਮੈਂ ਰਾਸ਼ਟਰਪਤੀ ਟਰੰਪ ਦੀ ਅਗਵਾਈ, ਉਨ੍ਹਾਂ ਦੀ ਭਾਈਵਾਲੀ ਤੇ ਇਜ਼ਰਾਈਲ ਦੀ ਸੁਰੱਖਿਆ ਤੇ ਸਾਡੇ ਬੰਧਕਾਂ ਦੀ ਆਜ਼ਾਦੀ ਪ੍ਰਤੀ ਉਨ੍ਹਾਂ ਦੀ ਅਟੱਲ ਵਚਨਬੱਧਤਾ ਲਈ ਧੰਨਵਾਦ ਕਰਦਾ ਹਾਂ।” ਨੇਤਨਯਾਹੂ ਨੇ ਸਿੱਟਾ ਕੱਢਿਆ, “ਰੱਬ ਇਜ਼ਰਾਈਲ ਨੂੰ ਅਸੀਸ ਦੇਵੇ। ਰੱਬ ਅਮਰੀਕਾ ਨੂੰ ਅਸੀਸ ਦੇਵੇ। ਰੱਬ ਸਾਡੇ ਮਹਾਨ ਗਠਜੋੜ ਨੂੰ ਅਸੀਸ ਦੇਵੇ।”