Journalism Of Hope
BREAKING NEWS
ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ......ਪਰਵਿੰਦਰ ਝੋਟਾ ਕਤਲ ਮਾਮਲਾ: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਤੀਜੀ ਮੀਟਿੰਗ ‘ਚ ਬਣੀ ਸਹਿਮਤੀ.....ਚੰਡੀਗੜ੍ਹ ਦੇ ਸਕੂਲਾਂ, ਪੰਜਾਬ ਸਕੱਤਰੇਤ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ.....ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ......ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ.....ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਾਰੀ: ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿੱਚ ਸੱਦੀ ਮੀਟਿੰਗ.....ਪਰਵਿੰਦਰ ਝੋਟਾ ਦੀ ਪਤਨੀ ਨੂੰ ਮਾਨਸਾ ਤੋਂ MLA ਦੀ ਚੋਣ ਲੜਾਉਣ ਦੀ ਉੱਠੀ ਮੰਗ !....ਪਾਕਿਸਤਾਨ ’ਚ ਇੱਕ ਹੋਰ ਸਿੱਖ ਲੜਕੀ ਦਾ ਧਰਮ ਪਰਿਵਰਤਨ, ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਭਾਈਚਾਰੇ ’ਚ ਰੋਸ......

ਹਿਮਾਚਲ ‘ਚ ਪੰਜਾਬੀ ਸੈਲਾਨੀ ਕਰ ਰਹੇ ਨਿਯਮਾਂ ਦੀ ਉਲੰਘਣਾ, ਮਨਾਲੀ ਟ੍ਰੈਫਿਕ ਪੁਲਿਸ ਨੇ ਕੱਟ 1 ਹਜ਼ਾਰ ਵੱਧ ਚਾਲਾਨ

ਪੰਜਾਬ ਦੇ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਮਨਾਲੀ ਸ਼ਹਿਰ ਸੈਰ-ਸਪਾਟੇ ਲਈ ਜਾਣਿਆ ਜਾਂਦਾ ਹੈ। ਪੰਜਾਬ ਤੋਂ ਜਿਆਦਾਤਰ ਪੰਜਾਬੀ ਇਥੇ ਘੁੰਮਣ ਦੇ ਲਈ ਆਉਂਦੇ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚਾਰ ਦਿਨਾਂ ਵਿੱਚ ਮੋਟਰ ਵਾਹਨ ਐਕਟ ਦੀ ਉਲੰਘਣਾ ਕਰਨ ਲਈ 1,000 ਤੋਂ ਵੱਧ ਦੋਪਹੀਆ ਵਾਹਨ ਚਾਲਕਾਂ ਦੇ ਚਲਾਨ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਹਨ ਪੰਜਾਬ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਹਿਮਾਚਲ ‘ਚ ਪੰਜਾਬੀ ਸੈਲਾਨੀ ਕਰ ਰਹੇ ਨਿਯਮਾਂ ਦੀ ਉਲੰਘਣਾ, ਮਨਾਲੀ ਟ੍ਰੈਫਿਕ ਪੁਲਿਸ ਨੇ ਕੱਟ 1 ਹਜ਼ਾਰ ਵੱਧ ਚਾਲਾਨ

ਪੰਜਾਬ ਦੇ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਮਨਾਲੀ ਸ਼ਹਿਰ ਸੈਰ-ਸਪਾਟੇ ਲਈ ਜਾਣਿਆ ਜਾਂਦਾ ਹੈ। ਪੰਜਾਬ ਤੋਂ ਜਿਆਦਾਤਰ ਪੰਜਾਬੀ ਇਥੇ ਘੁੰਮਣ ਦੇ ਲਈ ਆਉਂਦੇ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚਾਰ ਦਿਨਾਂ ਵਿੱਚ ਮੋਟਰ ਵਾਹਨ ਐਕਟ ਦੀ ਉਲੰਘਣਾ ਕਰਨ ਲਈ 1,000 ਤੋਂ ਵੱਧ ਦੋਪਹੀਆ ਵਾਹਨ ਚਾਲਕਾਂ ਦੇ ਚਲਾਨ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਹਨ ਪੰਜਾਬ ਤੋਂ ਹਨ ਜੋ ਮਨਾਲੀ, ਸਿਸੂ ਅਤੇ ਰੋਹਤਾਂਗ ਵਿੱਚ ਅਟਲ ਸੁਰੰਗ ਲਈ ਘੁੰਮਣ ਆ ਰਹੇ ਹਨ।

ਹਿਮਾਚਲ ਪੁਲਿਸ ਦੇ ਅਨੁਸਾਰ, ਬਿਨਾਂ ਨੰਬਰ ਪਲੇਟਾਂ ਵਾਲੇ, ਤੇਜ਼ ਰਫ਼ਤਾਰ, ਗਲਤ ਪਾਸੇ ਓਵਰਟੇਕ ਕਰਨ, ਹੈਲਮੇਟ ਨਾ ਪਹਿਨਣ ਅਤੇ ਟ੍ਰਿਪਲ ਸਵਾਰੀ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਕੁਝ ਸੈਲਾਨੀ ਆਪਣੇ ਦੋਪਹੀਆ ਵਾਹਨ ਪਹਾੜਾਂ ‘ਤੇ ਲੈ ਜਾ ਰਹੇ ਹਨ ਅਤੇ ਬਰਫ਼ ਵਿੱਚੋਂ ਲੰਘ ਕੇ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ। ਉਥੇ ਹੀ ਕੁਝ ਸੈਲਾਨੀ ਸਟੰਟ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਦਰਜਨਾਂ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਦੋਪਹੀਆ ਵਾਹਨ ਚਾਲਕਾਂ ਨੂੰ ਖੁੱਲ੍ਹੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦੇਖਿਆ ਗਿਆ ਹੈ।

500 ਤੋਂ 1,000 ਰੁਪਏ ਤੱਕ ਦੇ ਕੱਟੇ ਚਲਾਨ
ਮਨਾਲੀ ਪੁਲਿਸ ਅਜਿਹੇ ਡਰਾਈਵਰਾਂ ਨੂੰ 500 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦੇ ਚਲਾਨ ਕੱਟ ਰਹੀ ਹੈ। ਮੰਡੀ, ਬਿਲਾਸਪੁਰ ਅਤੇ ਲਾਹੌਲ-ਸਪਿਤੀ ਜ਼ਿਲ੍ਹਾ ਪੁਲਿਸ ਵੱਲੋਂ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਕਾਨੂੰਨ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਬਰਾਬਰ: ਪੁਲਿਸ
ਪੁਲਿਸ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਅਤੇ ਟ੍ਰੈਫਿਕ ਨਿਯਮ ਸਾਰਿਆਂ ‘ਤੇ ਬਰਾਬਰ ਲਾਗੂ ਹੁੰਦੇ ਹਨ, ਭਾਵੇਂ ਸਥਾਨਕ ਨਿਵਾਸੀ ਹੋਣ ਜਾਂ ਬਾਹਰੋਂ ਆਉਣ ਵਾਲੇ ਸੈਲਾਨੀ। ਪੁਲਿਸ ਨੇ ਸਾਰੇ ਡਰਾਈਵਰਾਂ ਨੂੰ ਹੈਲਮੇਟ ਪਹਿਨਣ ਅਤੇ ਧਿਆਨ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ, ਖਾਸ ਕਰਕੇ ਪਹਾੜੀ ਖੇਤਰਾਂ ਵਿੱਚ। ਲਾਪਰਵਾਹੀ ਨਾਲ ਗੱਡੀ ਚਲਾਉਣਾ ਜਾਨ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ।

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਜਾਰੀ: ਡੀਐਸਪੀ
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਕਿਹਾ ਕਿ ਹਿਮਾਚਲ ਵਿੱਚ ਮੋਟਰ ਵਾਹਨ ਐਕਟ ਦੇ ਤਹਿਤ, ਸਵਾਰ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ। ਡਰਾਈਵਰਾਂ ਨੂੰ ਨਿਰਧਾਰਤ ਗਤੀ ਸੀਮਾ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਹਾਲਾਂਕਿ, ਦੂਜੇ ਸੂਬਿਆਂ ਦੇ ਡਰਾਈਵਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਨੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਇਹ ਜਾਰੀ ਰਹੇਗਾ।

Read Latest News and Breaking News at Daily Post TV, Browse for more News

Ad
Ad

Punjab District News