Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ

Punjabi truck driver sentenced to 6 months in Canada: ਚੰਡੀਗੜ੍ਹ: ਕੈਨੇਡਾ ਵਿੱਚ ਅਫ਼ੀਮ ਦੀਆਂ ਗੋਲੀਆਂ ਸਮੇਤ ਫੜੇ ਗਏ ਪੰਜਾਬੀ ਟਰੱਕ ਡਰਾਈਵਰ ਨੂੰ ਅਦਾਲਤ ਨੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਕੁਝ ਸ਼ਰਤਾਂ ਤਹਿਤ ਉਸ ਨੂੰ ਜੇਲ੍ਹ ਜਾਣ ਦੀ ਬਜਾਏ ਘਰ ਵਿੱਚ ਰਹਿ ਕੇ ਸਜ਼ਾ ਪੂਰੀ ਕਰਨ ਅਤੇ 25 ਘੰਟੇ ਭਾਈਚਾਰਕ ਸੇਵਾ ਕਰਨ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ

Punjabi truck driver sentenced to 6 months in Canada: ਚੰਡੀਗੜ੍ਹ: ਕੈਨੇਡਾ ਵਿੱਚ ਅਫ਼ੀਮ ਦੀਆਂ ਗੋਲੀਆਂ ਸਮੇਤ ਫੜੇ ਗਏ ਪੰਜਾਬੀ ਟਰੱਕ ਡਰਾਈਵਰ ਨੂੰ ਅਦਾਲਤ ਨੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਕੁਝ ਸ਼ਰਤਾਂ ਤਹਿਤ ਉਸ ਨੂੰ ਜੇਲ੍ਹ ਜਾਣ ਦੀ ਬਜਾਏ ਘਰ ਵਿੱਚ ਰਹਿ ਕੇ ਸਜ਼ਾ ਪੂਰੀ ਕਰਨ ਅਤੇ 25 ਘੰਟੇ ਭਾਈਚਾਰਕ ਸੇਵਾ ਕਰਨ ਦੀ ਰਾਹਤ ਦਿੱਤੀ ਗਈ ਹੈ। ਪੰਜਾਬੀ ਡਰਾਈਵਰ ਦੀ ਪਛਾਣ ਇਕਬਾਲ ਸਿੰਘ ਕਾਹਲੋਂ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ, ਇਸ ਸਾਲ ਮਾਰਚ ਵਿੱਚ ਅਮਰੀਕਾ-ਕੈਨੇਡਾ ਸਰਹੱਦ ’ਤੇ ਜਾਂਚ ਦੌਰਾਨ ਇਕਬਾਲ ਸਿੰਘ ਕਾਹਲੋਂ ਦੇ ਟਰੱਕ ਵਿੱਚੋਂ ਅਫ਼ੀਮ ਦੀਆਂ 250 ਗੋਲੀਆਂ ਬਰਾਮਦ ਹੋਈਆਂ ਸਨ। ਇਹ ਗੋਲੀਆਂ ਵਿਟਾਮਿਨ ‘ਡੀ-3’ ਦੇ ਕੈਪਸੂਲਾਂ ਵਾਲੀ ਇੱਕ ਛੋਟੀ ਬੋਤਲ ਵਿੱਚ ਰੱਖੀਆਂ ਹੋਈਆਂ ਸਨ। 67 ਗ੍ਰਾਮ ਅਫ਼ੀਮ ਮਿਲਣ ਮਗਰੋਂ ਡਰਾਈਵਰ ਨੂੰ ਸਸਕੈਚਵਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਮਾਮਲਾ ਪੁਲਿਸ ਨੂੰ ਸੌਂਪੇ ਜਾਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਆਪਣੇ ਸੇਵਨ ਲਈ ਅਫ਼ੀਮ ਰੱਖਣ ਦਾ ਦਾਅਵਾ
ਸੁਣਵਾਈ ਦੌਰਾਨ ਇਕਬਾਲ ਕਾਹਲੋਂ ਨੇ ਜੱਜ ਸਾਹਮਣੇ ਆਪਣਾ ਅਪਰਾਧ ਕਬੂਲ ਕਰ ਲਿਆ। ਉਸ ਨੇ ਦਲੀਲ ਦਿੱਤੀ ਕਿ ਉਹ ਕੋਈ ਤਸਕਰ ਨਹੀਂ ਹੈ, ਸਗੋਂ ਖ਼ੁਦ ਅਫ਼ੀਮ ਦਾ ਆਦੀ ਹੈ ਅਤੇ ਇਹ ਗੋਲੀਆਂ ਉਸ ਨੇ ਆਪਣੀ ਵਰਤੋਂ ਲਈ ਰੱਖੀਆਂ ਸਨ। ਉਸ ਨੇ ਇਸ ਆਧਾਰ ’ਤੇ ਅਦਾਲਤ ਤੋਂ ਰਿਆਇਤ ਦੀ ਮੰਗ ਕੀਤੀ। ਇਸ ਦੇ ਉਲਟ, ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕਬਾਲ ਕੋਲੋਂ 13 ਗ੍ਰਾਮ ਅਫ਼ੀਮ ਬਰਾਮਦ ਹੋਈ ਸੀ। ਹਾਲਾਂਕਿ, ਉਸ ਸਮੇਂ 15 ਗ੍ਰਾਮ ਤੱਕ ਦੀ ਕਾਨੂੰਨੀ ਛੋਟ ਹੋਣ ਕਾਰਨ ਉਸ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਇਕਬਾਲ ਕਾਹਲੋਂ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਸ਼ਰਤਾਂ ਪੂਰੀਆਂ ਕਰਨ ਅਤੇ ਪੁਲਿਸ ਤੋਂ ਕਲੀਨ ਚਿੱਟ ਮਿਲਣ ਮਗਰੋਂ ਉਹ ਰਿਹਾਅ ਹੋ ਸਕੇਗਾ।

Read Latest News and Breaking News at Daily Post TV, Browse for more News

Ad
Ad

Punjab District News