ਜਲਾਲਾਬਾਦ ਪੈਟਰੋਲ ਛਿੜਕ ਦੁਕਾਨ ਨੂੰ ਲਗਾਈ ਗਈ ਅੱਗ, ਤਿੰਨ ਮੰਜ਼ਿਲਾਂ ਦੁਕਾਨ ਸੜ੍ਹ ਕੇ ਹੋਈ ਸਵਾਹ, ਸਾਹਮਣੇ ਆਈ CCTV ਤਸਵੀਰਾਂ
Jalalabad News: ਦੁਕਾਨ ‘ਚ ਲੱਖਾਂ ਰੁਪਏ ਦਾ ਕੱਪੜਾ ਸੀ, ਜੋ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕੜੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ।
Cloth Shop Fire: ਜਲਾਲਾਬਾਦ ਦੇ ਰੇਲਵੇ ਰੋਡ ‘ਤੇ ਇੱਕ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ। ਤਿੰਨ ਮੰਜ਼ਿਲਾ ਕਪੜੇ ਦੀ ਦੁਕਾਨ ਨੂੰ ਪੈਟੋਰਲ ਛਿੜਕੇ ਕੇ ਅੱਗ ਲਗਾਈ ਗਈ। ਰਾਤ ਢਾਈ ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਆਏ ਦੋ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਦ ਦਿੱਤਾ। ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂਂ ‘ਚ ਕੈਦ ਹੋ ਗਈ।
ਇਸ ਘਟਨਾ ‘ਚ ਸਾਰੀ ਦੁਕਾਨ ਸੜ੍ਹਕੇ ਸੁਆਹ ਹੋ ਗਈ। ਦੁਕਾਨ ‘ਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਦੋ ਨਕਾਬਪੋਸ਼ਾਂ ਨੇ ਦੁਕਾਨ ਨੂੰ ਅੱਗ ਲਗਾਈ। ਉਧਰ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਪਰ ਅਜਿਹਾ ਕਰਕੇ ਕਿਸੇ ਨੇ ਉਸ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਤਬਾਹ ਕਰ ਦਿੱਤਾ।
ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ‘ਚ ਲੱਖਾਂ ਰੁਪਏ ਦਾ ਕੱਪੜਾ ਸੀ, ਜੋ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕੜੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ।
ਅੱਗ ਲਗਾਏ ਜਾਣ ਦੀ ਇਸ ਘਟਨਾ ਤੋਂ ਬਾਅਦ ਵਪਾਰੀਆਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਵਪਾਰੀਆਂ ਦਾ ਕਹਿਣਾ ਕਿ ਇਸ ਘਟਨਾ ਦੀ ਜਲਦ ਤੋਂ ਜਲਦ ਪੁਲਿਸ ਵੱਲੋਂ ਜਾਂਚ ਕੀਤੀ ਜਾਵੇ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਦੱਸ ਦਈਏ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਚੌਂਕੀਦਾਰ ਵੀ ਮੌਜੂਦ ਸੀ ਅਤੇ ਚੌਂਕੀਦਾਰ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਹੋ ਆਏ ਦੋ ਲੋਕਾਂ ਨੇ ਪੈਟਰੋਲ ਛਿੜਕ ਅੱਗ ਲਗਾ ਦਿੱਤੀ। ਉਸ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਮੋਟਰਸਾਈਕਲ ‘ਤੇ ਫਰਾਰ ਹੋ ਗਏ।