Banner
Banner

ਮੋਗਾ ‘ਚ ਰਿਸ਼ਤੇ ਹੋਏ ਤਾਰ-ਤਾਰ, 12 ਸਾਲਾਂ ਧੀ ਨਾਲ ਪਿਉ ਕਰਦਾ ਸੀ ਅਸ਼ਲੀਲ ਹਰਕਤਾਂ, ਮਾਂ-ਧੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Moga Police: ਸਮਾਲਸਰ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। Father Committing Indecent Acts with Daughter: ਕਹਿੰਦੇ ਹਨ ਕਿ ਪਿਉ ਇੱਕ ਧੀ ਲਈ ਉਸ ਦਾ ਹੀਰੋ ਹੁੰਦਾ ਹੈ। ਇਕ ਪਿਉ ਆਪਣੀ ਧੀ ਦਾ ਹਰ ਪੱਖੋਂ ਪਹਿਲਾ ਸਹਾਰਾ ਅਤੇ ਰਾਖਾ ਹੁੰਦਾ ਹੈ। ਪਰ ਜੇੇਕਰ […]
Amritpal Singh
By : Updated On: 09 Oct 2025 12:55:PM
ਮੋਗਾ ‘ਚ ਰਿਸ਼ਤੇ ਹੋਏ ਤਾਰ-ਤਾਰ, 12 ਸਾਲਾਂ ਧੀ ਨਾਲ ਪਿਉ ਕਰਦਾ ਸੀ ਅਸ਼ਲੀਲ ਹਰਕਤਾਂ, ਮਾਂ-ਧੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Moga Police: ਸਮਾਲਸਰ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

Father Committing Indecent Acts with Daughter: ਕਹਿੰਦੇ ਹਨ ਕਿ ਪਿਉ ਇੱਕ ਧੀ ਲਈ ਉਸ ਦਾ ਹੀਰੋ ਹੁੰਦਾ ਹੈ। ਇਕ ਪਿਉ ਆਪਣੀ ਧੀ ਦਾ ਹਰ ਪੱਖੋਂ ਪਹਿਲਾ ਸਹਾਰਾ ਅਤੇ ਰਾਖਾ ਹੁੰਦਾ ਹੈ। ਪਰ ਜੇੇਕਰ ਕੋਈ ਪਿਉ ਹੀ ਆਪਣੀ ਧੀ ਦੀ ਆਬਰੂ ਨਾਲ ਖਿਲਵਾੜ ਕਰਨ ਲੱਗ ਜਾਵੇ ਤਾਂ ਉਸ ਧੀ ਦਾ ਕਿਸੇ ‘ਤੇ ਕੀ ਭਰੋਸਾ ਰਹੀ ਜਾਵੇਗਾ।

ਮਾਮਲਾ ਮੋਗਾ ਦਾ ਹੈ, ਜਿੱਥੇ ਪੁਲਿਸ ਨੇ ਇੱਕ ਅਜਿਹੇ ਕਲਯੁਗੂ ਪਿਓ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ‘ਤੇ ਆਪਣੀ ਹੀ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਪਿਓ ਦੀਆਂ ਹਰਕਤਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਸਮਾਲਸਰ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਹਾਸਲ ਜਾਣਕਾਰੀ ਮੁਤਾਬਕ ਕੁੜੀ ਨੇ ਸ਼ੁਰੂ ਵਿੱਚ ਇਹ ਸਭ ਸਹਿ ਲਿਆ, ਪਰ ਜਦੋਂ ਪਿਤਾ ਨਹੀਂ ਰੁਕਿਆ ਤਾਂ ਉਸਨੇ ਆਪਣੀ ਮਾਂ ਨੂੰ ਦੱਸਿਆ। ਮਾਂ ਨੇ ਆਪਣੇ ਪਤੀ ਰਾਮ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਹਾਲਾਤ ਇਸ ਹੱਦ ਤੱਕ ਬਿਗੜ ਗਏ ਕੀ ਪਿਉ ਆਪਣੀ ਧੀ ਦਾ ਬਾਥਰੂਮ ਵਿੱਚ ਪਿੱਛਾ ਕਰਨ ਲੱਗ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।

ਬਾਅਦ ਵਿੱਚ, ਮਾਂ ਅਤੇ ਧੀ ਨੇ ਸਮਾਲਸਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਨੂੰ ਘਟਨਾ ਦੀ ਸੂਚਨਾ ਦਿੱਤੀ। ਲੜਕੀ ਅਤੇ ਉਸਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਪਿਤਾ ਵਿਰੁੱਧ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਮੁਲਜ਼ਮ ਖਿਲਾਫ਼ ਧਾਰਾ 75, 310 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਉਸਨੂੰ ਜੇਲ੍ਹ ਭੇਜ ਦਿੱਤਾ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਸੀ।

Read Latest News and Breaking News at Daily Post TV, Browse for more News

Ad
Ad