Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਹੁਣ ਦਿੱਲੀ ਮੈਟਰੋ ਵਿੱਚ ਮਿਲੇਗਾ ਸੁਪਰ-ਫਾਸਟ ਇੰਟਰਨੈਟ, DMRC ਨੇ ਲਿਆ ਵੱਡਾ ਫੈਸਲਾ

Delhi Metro ;- ਦਿੱਲੀ ਮੈਟਰੋ ਵਿੱਚ ਯਾਤਰੀਆਂ ਨੂੰ ਹੁਣ ਸੁਪਰ-ਫਾਸਟ ਇੰਟਰਨੈਟ ਦੀ ਸੁਵਿਧਾ ਮਿਲਣ ਜਾ ਰਹੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਇਸ ਲਈ 700 ਕਿਮੀ ਟਰੈਕ ’ਤੇ ਫਾਈਬਰ ਓਪਟਿਕ ਕੇਬਲ ਬਿਛਾਉਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਮੈਟਰੋ ਵਿੱਚ ਇੰਟਰਨੈਟ ਦੀ ਸਪੀਡ ਬੇਹੱਦ ਤੇਜ਼ ਹੋਵੇਗੀ। ਹੁਣ HD ਤੇ 4K ਵੀਡੀਓ ਵੀ ਦੇਖ ਸਕੋਗੇ […]
Nishant Malyan
By : Updated On: 21 Feb 2025 17:27:PM
ਹੁਣ ਦਿੱਲੀ ਮੈਟਰੋ ਵਿੱਚ ਮਿਲੇਗਾ ਸੁਪਰ-ਫਾਸਟ ਇੰਟਰਨੈਟ, DMRC ਨੇ ਲਿਆ ਵੱਡਾ ਫੈਸਲਾ

Delhi Metro ;- ਦਿੱਲੀ ਮੈਟਰੋ ਵਿੱਚ ਯਾਤਰੀਆਂ ਨੂੰ ਹੁਣ ਸੁਪਰ-ਫਾਸਟ ਇੰਟਰਨੈਟ ਦੀ ਸੁਵਿਧਾ ਮਿਲਣ ਜਾ ਰਹੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਇਸ ਲਈ 700 ਕਿਮੀ ਟਰੈਕ ’ਤੇ ਫਾਈਬਰ ਓਪਟਿਕ ਕੇਬਲ ਬਿਛਾਉਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਮੈਟਰੋ ਵਿੱਚ ਇੰਟਰਨੈਟ ਦੀ ਸਪੀਡ ਬੇਹੱਦ ਤੇਜ਼ ਹੋਵੇਗੀ।

ਇਸ਼ਤਿਹਾਰ

ਹੁਣ HD ਤੇ 4K ਵੀਡੀਓ ਵੀ ਦੇਖ ਸਕੋਗੇ

DMRC ਨੇ ਆਪਣੇ ਸਾਰੇ ਮੈਟਰੋ ਕਾਰਿਡੋਰਾਂ ’ਚ ਇੰਟਰਨੈਟ ਕਨੈਕਟਿਵਟੀ ਨੂੰ ਬਿਹਤਰ ਬਣਾਉਣ ਲਈ ਬੈਕਹੌਲ ਡਿਜੀਟਲ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਨਾਲ ਇੱਕ ਕਾਂਟ੍ਰੈਕਟ ਸਾਈਨ ਕੀਤਾ ਹੈ। ਇਸ ਪ੍ਰਾਜੈਕਟ ਪੂਰਾ ਹੋਣ ’ਤੇ ਅੰਡਰਗ੍ਰਾਊਂਡ ਮੈਟਰੋ ਲਾਈਨਾਂ ’ਚ ਵੀ ਯਾਤਰੀ HD ਅਤੇ 4K ਕੁਆਲਿਟੀ ਵਿੱਚ ਵੀਡੀਓ ਦੇਖ ਸਕਣਗੇ।

ਸਲੋ ਇੰਟਰਨੈਟ ਦੀ ਸਮੱਸਿਆ ਹੁਣ ਹੋਵੇਗੀ ਖਤਮ

ਕਈ ਯਾਤਰੀ ਮੈਟਰੋ ਵਿੱਚ ਯਾਤਰਾ ਦੌਰਾਨ ਆਪਣੇ ਦਫ਼ਤਰ ਦਾ ਕੰਮ ਵੀ ਕਰਦੇ ਹਨ, ਪਰ ਕਈ ਰੂਟਾਂ ’ਤੇ ਇੰਟਰਨੈਟ ਸਪੀਡ ਬਹੁਤ ਹੀ ਹੌਲੀ ਰਹਿੰਦੀ ਹੈ। ਹੁਣ ਫਾਈਬਰ ਓਪਟਿਕ ਕੇਬਲ ਦੇ ਆਉਣ ਨਾਲ ਇਹ ਸਮੱਸਿਆ ਹਮੇਸ਼ਾ ਲਈ ਖਤਮ ਹੋ ਜਾਵੇਗੀ।

ਸਭ ਤੋਂ ਪਹਿਲਾਂ ਇਨ੍ਹਾਂ ਲਾਈਨਾਂ ’ਤੇ ਮਿਲੇਗੀ ਸੁਵਿਧਾ

DMRC ਮੁਤਾਬਕ, ਸਭ ਤੋਂ ਪਹਿਲਾਂ “ਪਿੰਕ” ਅਤੇ “ਮੈਜੈਂਟਾ” ਲਾਈਨਾਂ ’ਤੇ ਇਹ ਸੁਵਿਧਾ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰਾਜੈਕਟ ਨਾਲ ਨਾਂਕੇਵਲ ਮੈਟਰੋ ਯਾਤਰੀਆਂ ਨੂੰ ਲਾਭ ਹੋਵੇਗਾ, ਸਗੋਂ ਦਿੱਲੀ-ਐਨਸੀਆਰ ’ਚ 5G ਨੈੱਟਵਰਕ ਦੇ ਵਿਸਥਾਰ ਨੂੰ ਵੀ ਤੇਜ਼ੀ ਮਿਲੇਗੀ।

ਡਿਜੀਟਲ ਭਾਰਤ ਦੀ ਯੋਜਨਾ ਵਲ ਵੱਡਾ ਕਦਮ

DMRC ਨੇ ਕਿਹਾ ਕਿ ਇਹ ਯੋਜਨਾ ਭਾਰਤ ਸਰਕਾਰ ਦੇ “ਡਿਜੀਟਲ ਭਾਰਤ” ਵਿਜ਼ਨ ਨੂੰ ਹੋਰ ਮਜ਼ਬੂਤ ਕਰੇਗੀ। ਇਹ ਟੈਲੀਕਮ ਕੰਪਨੀਆਂ ਨੂੰ ਤੇਜ਼ ਅਤੇ ਵਿਸ਼ਵਾਸਯੋਗ ਇੰਟਰਨੈਟ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ, ਜਦਕਿ DMRC ਆਪਣੇ ਮੌਜੂਦਾ ਬੁਨਿਆਦੀ ਢਾਂਚੇ (Infrastructure) ਦੀ ਵਧੀਆ ਵਰਤੋਂ ਕਰ ਸਕੇਗੀ।

ਇਸ ਪ੍ਰਾਜੈਕਟ ਨਾਲ ਦਿੱਲੀ ’ਚ ਇੰਟਰਨੈਟ ਕਨੈਕਟਿਵਟੀ ਹੋਰ ਬਿਹਤਰ ਹੋਵੇਗੀ ਅਤੇ ਸ਼ਹਿਰ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਇਹ ਇੱਕ ਵੱਡਾ ਮੋੜ ਸਾਬਤ ਹੋਵੇਗਾ।

Read Latest News and Breaking News at Daily Post TV, Browse for more News

Ad
Ad

Punjab District News