ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਲੁਧਿਆਣਾ ਬੱਸ ਸਟੈਂਡ ਨੇੜਲਾ ਏਰਿਆ, ਨਸ਼ੇ ਦੀ ਹਾਲਤ ‘ਚ ਘੁੰਮਦੇ ਨੌਜਵਾਨ ਮੁੰਡੇ-ਕੁੜੀਆਂ ਦੀ ਫੋਟੋ ਵਾਇਰਲ
Ludhian Viral Video: ਲੁਧਿਆਣਾ ਦੇ ਬੱਸ ਸਟੈਂਡ ਦੇ ਆਲੇ ਦੁਆਲੇ ਰੋਜ਼ਾਨਾ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਮੁੰਡੇ ਕੁੜੀਆਂ ਘੁੰਮਦੇ ਰਹਿੰਦੇ ਹਨ।
Drug Addict’s Hotbed Near Ludhiana Bus Stand area: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ। ਪਰ ਲੁਧਿਆਣਾ ਦੇ ਬੱਸ ਸਟੈਂਡ ਦੇ ਆਲੇ ਦੁਆਲੇ ਰੋਜ਼ਾਨਾ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਮੁੰਡੇ ਕੁੜੀਆਂ ਘੁੰਮਦੇ ਰਹਿੰਦੇ ਹਨ। ਇਨ੍ਹਾਂ ਹੀ ਨਹੀਂ ਇਨ੍ਹਾਂ ਵਲੋਂ ਆਏ ਦਿਨ ਲੋਕਾਂ ਨਾਲ ਲੁੱਟ ਖੋਹ ਵੀ ਕੀਤੀ ਜਾ ਰਹੀ ਹੈ।
ਤਾਜ਼ਾ ਤਸਵੀਰ ਦੇਰ ਰਾਤ ਦੀ ਹੈ। ਜੋ ਹੁਣ ਵਾਇਰਲ ਹੋ ਰਹੀ ਹੈ। ਇਸ ‘ਚ ਨਸ਼ੇ ਦੀ ਹਾਲਤ ਵਿੱਚ ਇੱਕ ਕੁੜੀ ਸੜਕ ‘ਤੇ ਲੜਖੜਾਉਂਦੀ ਨਜ਼ਰ ਆਈ। ਲੋਕਾਂ ਨੇ ਉਸਦੀ ਹਾਲਤ ‘ਤੇ ਤਰਸ ਕੀਤਾ ਅਤੇ ਉਸ ਨੂੰ ਸੰਭਾਲਿਆ ਕਿਉਂਕਿ ਕੁੜੀ ਨੇ ਇੰਨਾ ਨਸ਼ਾ ਕੀਤਾ ਹੋਇਆ ਸੀ ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਉਹ ਖੜੀ ਹੈ ਜਾਂ ਬੈਠੀ ਹੈ।
ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਉਸਨੂੰ ਪਾਣੀ ਪਿਲਾਇਆ ਪਰ ਉਸਦੀ ਹਾਲਤ ਜਿਉਂ ਦੀ ਤਿਉਂ ਬਣੀ ਰਹੀ। ਬੱਸ ਸਟੈਂਡ ਵਾਲੇ ਦੁਆਲੇ ਦੇ ਦੁਕਾਨਾਂ ਨੇ ਦੱਸਿਆ ਕਿ ਇੱਥੇ ਇੱਕ ਨਹੀਂ 20 ਤੋਂ 25 ਨੌਜਵਾਨ ਮੁੰਡੇ ਕੁੜੀਆਂ ਹਨ ਜੋ ਕਿ ਨਸ਼ੇ ਦੀ ਹਾਲਤ ‘ਚ ਆਮ ਘੁੰਮਦੇ ਰਹਿੰਦੇ ਹਨ। ਕਈ ਵਾਰ ਤਾਂ ਲੁੱਟ ਖੋਹ ਵੀ ਕਰ ਲੈਂਦੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਿਤੇ ਪੁਲਿਸ ਇੱਥੇ ਰਾਉਂਡ ਕੱਢਦੀ ਹੈ ਤਾਂ ਉਸ ਸਮੇਂ ਇਹ ਇਥੋਂ ਇਧਰ ਉਧਰ ਭੱਜ ਜਾਂਦੇ ਹਨ। ਪਰ ਇਥੇ ਹਾਲਤ ਬਹੁਤ ਖਰਾਬ ਹਨ। ਇਲਾਕੇ ਦੇ ਦੁਕਾਨ ਦਾ ਅਤੇ ਆਉਣ ਜਾਣ ਵਾਲੇ ਵੀ ਇਹਨਾਂ ਨਸ਼ੇੜੀਆਂ ਕਰਕੇ ਕਾਫੀ ਪਰੇਸ਼ਾਨ ਹੁੰਦੇ ਹਨ।