ਝੋਨੇ ‘ਚ ਕਾਲੇ ਦਾਣੇ ਨੇ ਕਿਸਾਨਾਂ ਦੀ ਵਧਾਈ ਚਿੰਤਾ, ਝਾੜ ‘ਚ ਘਾਟ ਦੀ ਪੂਰਤੀ ਲਈ ਸਰਕਾਰ ਤੋਂ ਲਗਾਈ ਮੱਦਦ ਦੀ ਗੁਹਾਰ

Punjab Peddy Session; ਰੋਪੜ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਇਸ ਵਕਤ ਵੱਡੇ ਪੱਧਰ ਉੱਤੇ ਝੋਨੇ ਦੀ ਫਸਲ ਦੀ ਆਮਦ ਹੋ ਰਹੀ ਹੈ। ਉੱਥੇ ਹੀ ਕਿਸਾਨਾਂ ਨੂੰ ਹੁਣ ਇੱਕ ਨਵੀਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲ ਦਾਣਾ ਮੰਡੀਆਂ ‘ਚ ਜਦੋਂ ਆ ਰਹੀ ਹੈ ਤਾਂ ਦਾਣੇ ਦਾ ਕਾਲਾ ਪੈਣਾ ਸਾਫ ਤੌਰ ਦੇ ਉੱਤੇ ਦਿਖਾਈ ਦੇ ਰਿਹਾ ਹੈ। ਸਰਲ ਭਾਸ਼ਾ ਵਿੱਚ ਗੱਲ ਕੀਤੀ ਜਾਵੇ ਤਾਂ ਝੋਨੇ ਦੀ ਫਸਲ ਦਾ ਦਾਣਾ ਜੋ ਸਫ਼ੈਦ ਹੁੰਦਾ ਹੈ, ਉਸ ਦਾਣੇ ਉੱਤੇ ਕਾਲਾਪਨ ਨਜ਼ਰ ਆ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਇਹ ਖਦਸ਼ਾ ਹੈ. ਕਿ ਉਹਨਾਂ ਦੀ ਫਸਲ ਮੰਡੀਆਂ ਤੋਂ ਤੈਅ ਸਮੇਂ ਅਨੁਸਾਰ ਨਹੀਂ ਚੱਕੀ ਜਾਵੇਗੀ
ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਸ ਵਾਰੀ ਜਦੋਂ ਬਰਸਾਤ ਹੋਈ ਹੈ, ਉਸ ਦੇ ਨਾਲ ਜੋ ਝਾੜ ਅਮੂਮਨ ਹੁੰਦਾ ਹੈ, ਉਸ ਤੋਂ ਅੱਧ ਤੋਂ ਵੀ ਤੀਸਰਾ ਹਿੱਸਾ ਹੀ ਫਸਲ ਦਾ ਝਾੜ ਹੋਇਆ ਹੈ। ਜਿਸ ਦਾ ਸਿੱਧਾ ਸਿੱਧਾ ਨੁਕਸਾਨ ਉਹਨਾਂ ਦੀ ਆਰਥਿਕਤਾ ਉੱਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।
ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਏਕੜ ਵਿੱਚ ਇਸ ਸਮੇਂ 12 ਕੁਇੰਟਲ ਝੋਨਾ ਹੀ ਨਿਕਲ ਰਿਹਾ ਹੈ, ਜਦੋਂ ਕਿ ਇਹ 25 ਕੁਇੰਟਲ ਝੋਨਾ ਹੋਣਾ ਚਾਹੀਦਾ ਸੀ। ਜੇਕਰ ਆਰਥਿਕ ਤੌਰ ਤੇ ਗੱਲ ਕੀਤੀ ਜਾਵੇ ਤਾਂ 35 ਤੋਂ 36000 ਦਾ ਘਾਟਾ ਕਿਸਾਨ ਨੂੰ ਪ੍ਰਤੀ ਏਕੜ ਪਿੱਛੇ ਪੈ ਰਿਹਾ ਹੈ। ਇਸ ਮੌਕੇ ਕਿਸਾਨ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ, ਕਿ ਜੋ ਘਾਟਾ ਇਸ ਵਕਤ ਕਿਸਾਨਾਂ ਨੂੰ ਪਿਆ ਹੈ ਉਸ ਨੂੰ ਪੂਰਾ ਕੀਤਾ ਜਾਵੇ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਨੁਮਾਇੰਦੇ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਕਿਸਾਨਾਂ ਵੱਲੋਂ ਜਤਾਇਆ ਜਾ ਰਿਹਾ ਹੈ, ਕਿ ਜੋ ਇਸ ਵਕਤ ਦਾਣਾ ਕਾਲਾ ਹੋਇਆ ਹੈ ਉਸ ਨੂੰ ਸ਼ੈਲਰ ਮਾਲਕ ਚੱਕਣ ਦੇ ਵਿੱਚ ਆਨਾਕਾਨੀ ਕਰਨਗੇ ਅਤੇ ਸਰਕਾਰ ਵੀ ਉਸਨੂੰ ਚੱਕਣ ਵਿੱਚ ਧਾਰਨਾ ਕਰਨੀ ਕਰ ਸਕਦੀ ਹੈ ਜੇਕਰ ਅਜਿਹਾ ਹੋਇਆ ਤਾਂ ਧਰਨ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕਿਉਂਕਿ ਸਰਕਾਰ ਵੱਲੋਂ ਤਸਦੀਕਸ਼ੁਦਾ ਬੀਜ ਹੀ ਇਸ ਸਮੇਂ ਕਿਸਾਨਾਂ ਵੱਲੋਂ ਆਪਣੇ ਦਾਣਾ ਮੰਡੀਆਂ ਦੇ ਵਿੱਚ ਪਹੁੰਚਾਏ ਗਏ ਹਨ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਨੂੰ ਕਿਸਾਨਾਂ ਦੀ ਖੱਜਲ-ਖੁਆਰ ਹੋਣ ਤੋਂ ਬਚਾਇਆ ਜਾ ਸਕੇ।