ਦਿਨ-ਦਿਹਾੜੇ ਬਦਮਾਸ਼ਾਂ ਨੇ ਕੀਤਾ ਵੱਡਾ ਕਾਂਡ! ਨੌਜਵਾਨ ‘ਤੇ ਗੋਲੀਆਂ ਨਾਲ ਕੀਤਾ ਹਮਲਾ, 1 ਦੋਸ਼ੀ ਚੜਿਆ ਪੁਲਿਸ ਅੜਿੱਕੇ

Phagwara in Firing; ਦਿਨੋਂ-ਦਿਨੀਂ ਸ਼ਰੇਆਮ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਵੀ ਬਦਮਾਸ਼ ਬਿਨਾਂ ਕਿਸੇ ਖੌਫ਼ ‘ਤੋਂ ਦਿਨ-ਦਿਹਾੜੇ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਫਗਵਾੜਾ ਦੇ ਪਿੰਡ ਰਾਣੀਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪਰਦੇਸੀ ਵਰਕਰ ‘ਤੇ ਮੋਟਰਸਾਈਕਲ ਸਵਾਰ ਅਣਪਛਾਤੇ ਦੋ ਹਮਲਾਵਰਾਂ ਨੇ 5 ਰਾਊਂਡ ਫਾਇਰ ਕੀਤੇ। ਇਸ ਖਤਰਨਾਕ ਹਮਲੇ ‘ਚ ਪੀੜਤ ਦੇ ਸਰੀਰ ‘ਤੇ ਤਿੰਨ ਗੋਲੀਆਂ ਲੱਗੀਆਂ। ਜਿਸ ‘ਚ ਉਹ ਗੰਭੀਰ ਰੂਪ ਜ਼ਖਮੀ ਹੋ ਗਿਆ। ਵਿਅਕਤੀ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕੀ ਹਮਲਾਵਰ ਗੋਲੀਆਂ ਚਲਾ ਕੇ ਪਿੰਡ ਦੇ ਹੀ ਖੇਤਾਂ ਵਿਚ ਲੁੱਕ ਗਏ। ਪਿੰਡ ਵਾਲਿਆਂ ਨੇ ਦੱਸਣ ਮੁਤਾਬਿਕ ਇਕ ਹਮਲਾਵਰ ਨੂੰ ਪਿੰਡ ਵਾਲਿਆਂ ਵੱਲੋਂ ਘੇਰਾ ਪਾ ਕੇ ਕਾਬੂ ਕਰ ਲਿਆ ਗਿਆ।
ਜ਼ਿਕਰੇਖਾਸ ਹੈ ਕਿ ਵਿਅਕਤੀ ਇਕ ਡੇਅਰੀ ਕਰਮਚਾਰੀ ਵਜੋਂ ਕੰਮ ਕਰਦਾ ਹੈ। ਇਹ ਘਟਨਾ ਸਵੇਰੇ ਲਗਭਗ 7:30 ਤੋਂ 7:45 ਵਜੇ ਦੇ ਵਿਚਕਾਰ ਵਾਪਰੀ, ਪੀੜਤ ਅਰੁਣ ਕੁਮਾਰ, ਜੋ ਪਿੰਡ ਬੋਹਣੀ ਦਾ ਰਹਿਣ ਵਾਲਾ ਹੈ, ਆਪਣੀ ਰੋਜ਼ਾਨਾ ਦੁੱਧ ਵੰਡਣ ਦੀ ਡਿਊਟੀ ਕਰ ਰਿਹਾ ਸੀ।
ਇਸ ਸਬੰਧੀ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਸੂਪਰਿੰਟੈਂਡੈਂਟ ਆਫ਼ ਪੁਲਿਸ ਗੌਰਵ ਤੂਰਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਅਰੁਣ ਕੁਮਾਰ ’ਤੇ ਗੋਲੀਆਂ ਚਲਾਉਣ ਲੱਗ ਪਏ। ਚਸ਼ਮਦੀਦਾਂ ਦੇ ਅਨੁਸਾਰ ਕਰੀਬ ਪੰਜ ਗੋਲੀਆਂ ਚਲਾਈਆਂ ਗਈਆਂ। ਤਿੰਨ ਗੋਲੀਆਂ ਪੀੜਤ ਨੂੰ ਲੱਗੀਆਂ ਤੇ ਹਮਲਾਵਰ ਉਸ ਤੋਂ ਬਾਅਦ ਪਿੰਡ ਰਾਣੀਪੁਰ ਵੱਲ ਭੱਜ ਗਏ।
ਸਥਾਨਕ ਨਿਵਾਸੀਆਂ ਨੇ ਜ਼ਖ਼ਮੀ ਅਰੁਣ ਕੁਮਾਰ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ, ਹਾਲਾਂਕਿ ਉਸ ਨੂੰ ਕਈ ਜ਼ਖ਼ਮ ਹਨ।
ਫਗਵਾੜਾ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਲਿਆ ਗਿਆ। ਫੋਰੈਂਸਿਕ ਮਾਹਿਰਾਂ ਨੂੰ ਸਬੂਤ ਇਕੱਠੇ ਕਰਨ ਲਈ ਬੁਲਾਇਆ ਗਿਆ ਹੈ। ਪੁਲਿਸ ਹਮਲਾਵਰਾਂ ਦੀ ਪਹਿਚਾਣ ਅਤੇ ਲੋਕੇਸ਼ਨ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਸੰਭਾਵਿਤ ਭੱਜਣ ਦੇ ਰਸਤਿਆਂ ਦੀ ਵੀ ਛਾਣ-ਬੀਣ ਕੀਤੀ ਜਾ ਰਹੀ ਹੈ।