‘ਵਾਇਲਡ ਲਾਈਫ ਸੈਂਚੁਰੀ’ ‘ਚ ਦਰੱਖਤ ਚੋਰੀ ‘ਤੇ ਵਿਭਾਗ ਨੇ ਮਾਰਿਆ ਛਾਪਾ, ਬਾਲਣ ਨਾਲ ਭਰੀ ਗੱਡੀ ਕੀਤੀ ਕਾਬੂ, ਮੁਲਜ਼ਮ ਫ਼ਰਾਰ

‘Wildlife Sanctuary’ Tree Theft; ਪਠਾਨਕੋਟ ਦੇ ਵਿੱਚ ਜੰਗਲਾਤ ਮਾਫੀਆ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ। ਆਏ ਦਿਨ ਜੰਗਲਾਂ ਦੇ ਵਿੱਚੋਂ ਦਰੱਖਤ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਜੰਗਲਾਤ ਮਾਫ਼ੀਆ ਪਠਾਨਕੋਟ ਦੇ ਵਿੱਚ ਪੈਂਦੀ ਕਥਲੌਰ ਵਾਇਲਡ ਲਾਈਫ ਸੈਂਚੁਰੀ ਨੂੰ ਵੀ ਨਹੀਂ ਛੱਡ ਰਿਹਾ, ਜਿਸ ਦੇ ਵਿੱਚ ਚੋਰੀ ਦੇ ਨਾਲ ਕੀਮਤੀ ਖੈਰ ਦੇ ਦਰਖ਼ਤ ਕੱਟੇ ਜਾ ਰਹੇ ਹਨ। ਜਿਨਾਂ ਤੇ ਨੱਥ ਪਾਉਣ ਦੇ ਲਈ ਵਾਈਲਡ ਲਾਈਫ ਵਿਭਾਗ ਜਿਸਦੀ ਦੇਖਰੇਖ ਦੇ ਵਿੱਚ ਕਥਲੌਰ ਸੇਂਚੂਰੀ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ।
ਕਥਲੋਰ ਵਾਈਲਡ ਲਾਈਫ ਸੈਂਚੁਰੀ ਦੇ ਵਿੱਚੋਂ ਕੱਟੇ ਗਏ ਖੈਰ ਦੇ ਦਰਖਤਾਂ ਨੂੰ ਬੀਤੀ ਰਾਤ ਵਿਭਾਗ ਵੱਲੋਂ ਕਾਬੂ ਕੀਤਾ ਗਿਆ। ਇੱਕ ਗੱਡੀ ਦੇ ਵਿੱਚ ਖੈਰ ਦੇ ਬੂਟੇ ਲੱਦੇ ਹੋਏ ਸਨ। ਜਦੋਂ ਵਾਈਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦਾ ਡਰਾਈਵਰ ਗੱਡੀ ਨੂੰ ਅਤੇ ਲੱਕੜ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੇ ਚਲਦੇ ਵਾਇਲਡ ਲਾਈਫ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ । ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਥਲੌਰ ਵਾਈਡ ਲਾਈਫ ਸੈਂਚੁਰੀ ਦੇ ਇੰਚਾਰਜ ਅਭਿਨੰਦਨ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਕੁਝ ਲੋਕ ਵਾਈਲ ਲਾਈਫ ਸੈਂਚਰੀ ਦੇ ਵਿੱਚੋਂ ਖੈਰ ਦੇ ਦਰੱਖਤ ਕੱਟ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਇਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਆਪਣੀ ਗੱਡੀ ਭਜਾ ਲਈ ਗਈ ਅਤੇ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇਹ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਜੋ ਵੀ ਬਣਦੀ ਕਾਰਵਾਈ ਹੈ, ਵਿਭਾਗ ਵੱਲੋਂ ਕਰਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।