ਦਿਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਖ਼ਾਸ ਤੋਹਫ਼ਾ, 153 ਗੁੰਮ ਮੋਬਾਇਲ ਫੋਨ ਮਾਲਕਾਂ ਨੂੰ ਸੌਂਪੇ, ਕਾਰਵਾਈ ‘ਚ ਬਰਾਮਦ ਕੀਤੀਆਂ 117 ਗੱਡੀਆਂ ਤੇ ਸਕੂਟੀਆਂ

Amritsar Police; ਦਿਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਖ਼ਾਸ ਤੋਹਫ਼ਾ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਦੇ ਮੋਬਾਇਲ ਫੋਨ ਗੁੰਮ ਹੋ ਗਏ ਸਨ, ਉਹਨਾਂ ਦੇ ਮੋਬਾਇਲ ਫੋਨ ਪੁਲਿਸ ਵੱਲੋਂ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਸਾਈਬਰ ਕ੍ਰਾਈਮ , […]
Jaspreet Singh
By : Updated On: 11 Oct 2025 19:28:PM
ਦਿਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਖ਼ਾਸ ਤੋਹਫ਼ਾ, 153 ਗੁੰਮ ਮੋਬਾਇਲ ਫੋਨ ਮਾਲਕਾਂ ਨੂੰ ਸੌਂਪੇ, ਕਾਰਵਾਈ ‘ਚ ਬਰਾਮਦ ਕੀਤੀਆਂ 117 ਗੱਡੀਆਂ ਤੇ ਸਕੂਟੀਆਂ

Amritsar Police; ਦਿਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਖ਼ਾਸ ਤੋਹਫ਼ਾ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਦੇ ਮੋਬਾਇਲ ਫੋਨ ਗੁੰਮ ਹੋ ਗਏ ਸਨ, ਉਹਨਾਂ ਦੇ ਮੋਬਾਇਲ ਫੋਨ ਪੁਲਿਸ ਵੱਲੋਂ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਸਾਈਬਰ ਕ੍ਰਾਈਮ , ਸਬ-ਡਵੀਜ਼ਨ ਈਸਟ, ਵੈਸਟ, ਨੌਰਥ ਅਤੇ ਸੈਂਟਰਲ ਦੀਆਂ ਟੀਮਾਂ ਵੱਲੋਂ ਮਿਲੀਜੁਲੀ ਕਾਰਵਾਈ ਕਰਕੇ ਕੁੱਲ 153 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

ਇਹ ਫੋਨ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੇਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਈਸਟ ਵੱਲੋਂ 50 ਮੋਬਾਇਲ ਫੋਨ, ਵੈਸਟ ਵੱਲੋਂ 33, ਨੌਰਥ ਵੱਲੋਂ 2, ਸੈਂਟਰਲ ਵੱਲੋਂ 41 ਅਤੇ ਸਾਈਬਰ ਕਰਾਇਮ ਥਾਣੇ ਵੱਲੋਂ 27 ਮੋਬਾਇਲ ਫੋਨ ਟਰੇਸ ਕੀਤੇ ਗਏ। ਇਹ ਸਭ ਮੋਬਾਇਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਸੌਂਪੇ ਗਏ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਤਕਨੀਕੀ ਟੀਮ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਦਾ ਮੋਬਾਇਲ ਫੋਨ ਗੁੰਮ ਹੋਵੇ, ਤਾਂ ਤੁਰੰਤ ਨੇੜਲੇ ਥਾਣੇ ਜਾਂ ਸਾਂਝ ਕੇਂਦਰ ਵਿੱਚ ਗੁੰਮਸੁਦਗੀ ਦੀ ਰਿਪੋਰਟ ਦਰਜ਼ ਕਰਵਾਉਣੀ ਚਾਹੀਦੀ ਹੈ।

ਚੋਰੀ ਹੋਈ 117 ਗੱਡੀਆਂ ਤੇ ਸਕੂਟੀਆਂ ਦੀ ਬਰਾਮਦਗੀ

ਇਸ ਤੋਂ ਇਲਾਵਾ, Ministry of Telecommunication ਵੱਲੋਂ ਜਾਰੀ ਕੀਤਾ ਗਿਆ CEIR ਪੋਰਟਲ ਵੀ ਇਸ ਕਾਰਜ ਲਈ ਬਹੁਤ ਮਦਦਗਾਰ ਹੈ। ਇਸ ‘ਤੇ ਰਿਪੋਰਟ ਦਰਜ਼ ਕਰਨ ਨਾਲ ਮੋਬਾਇਲ ਫੋਨ ਦੀ ਗਲਤ ਵਰਤੋਂ ਰੋਕੀ ਜਾ ਸਕਦੀ ਹੈ। ਇਸਤੋਂ ਇਲਾਵਾ, ਪੁਲਿਸ ਵੱਲੋਂ ਵਹੀਕਲ ਚੋਰੀ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਵੀ ਵੱਡੀ ਕਾਰਵਾਈ ਕੀਤੀ ਗਈ ਹੈ। ਵਹੀਕਲ ਚੌਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪੁਲਿਸ ਨੇ 02 ਲਗਜ਼ਰੀ ਕਾਰਾਂ (ਮਹਿੰਦਰਾ ਥਾਰ ਅਤੇ ਹੌਂਡਾ ਸਿਟੀ), 92 ਮੋਟਰਸਾਈਕਲ ਅਤੇ 23 ਐਕਟੀਵਾ ਸਕੂਟੀਆਂ ਸਮੇਤ ਕੁੱਲ 117 ਵਹੀਕਲ ਬ੍ਰਾਮਦ ਕੀਤੇ ਹਨ। ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨਗਰ ਵਾਸੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਲਗਾਤਾਰ ਕੰਮ ਕਰ ਰਹੀ ਹੈ, ਅਤੇ ਅਗਲੇ ਸਮੇਂ ਵਿੱਚ ਵੀ ਇਹ ਜਨਹਿੱਤ ਕਾਰਵਾਈਆਂ ਜਾਰੀ ਰਹਿਣਗੀਆਂ।

Read Latest News and Breaking News at Daily Post TV, Browse for more News

Ad
Ad