ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦਾ ਵੱਡਾ ਐਲਾਨ! ਅੰਮ੍ਰਿਤਸਰ ਤੋਂ ਅਫ਼ਗ਼ਾਨਿਸਤਾਨ ਵਿਚਾਲੇ ਜਲਦ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ
Trade between India and Afghanistan will begin; ਪਹਿਲਗਾਮ ‘ਚ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਵਪਾਰ ਬੰਦ ਸੀ, ਇਸਦੇ ਮੱਦੇਨਜ਼ਰ ਲਗਾਤਾਰ ਅੰਮ੍ਰਿਤਸਰ ਦੇ ਵਪਾਰੀਆਂ ਦੀ ਮੰਗ ਸੀ ਕਿ ਇੱਕ ਵਾਰ ਫਿਰ ਤੋਂ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ। ਬੀਤੇ ਦਿਨ ਹੀ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਖਾਤੀ ਭਾਰਤ ਦੌਰੇ ਤੇ ਸੀ। ਉਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਲਦ ਹੀ ਕਾਬੁਲ ਤੋਂ ਅੰਮ੍ਰਿਤਸਰ ਦੇ ਲਈ ਸਿੱਧੀਆਂ ਹਵਾਈ ਉਡਾਣ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਫਿਰ ਤੋਂ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਵਪਾਰ ਸ਼ੁਰੂ ਹੋਵੇਗਾ। ਇਸ ਫੈਸਲੇ ਦਾ ਡਰਾਈ ਫਰੂਟ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਸਵਾਗਤ ਕੀਤਾ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਨਿਲ ਮਹਿਰਾ ਨੇ ਕਿਹਾ ਕਿ ਸਲਾਨਾ ਪਹਿਲਾਂ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ 10 ਹਜਾਰ ਤੋਂ ਲੈ ਕੇ 15 ਹਜਾਰ ਕਰੋੜ ਰੁਪਏ ਦਾ ਵਪਾਰ ਹੁੰਦਾ ਸੀ , ਪਰ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਹੋਣ ਤੋਂ ਬਾਅਦ ਵਪਾਰ ਬੰਦ ਹੋ ਗਿਆ ਸੀ, ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਅਫਗਾਨਿਸਤਾਨ ਸਰਕਾਰ ਦੇ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਉਨਾ ਨੇ ਕਿਹਾ ਕਿ ਭਾਰਤ ਤੋਂ ਦਵਾਈਆਂ ਫਰੂਟਸ ਅਤੇ ਕਈ ਚੀਜ਼ਾਂ ਅਫਗਾਨਿਸਤਾਨ ਜਾਂਦੀ ਹੈ, ਜਦਕਿ ਅਫਗਾਨਿਸਤਾਨ ਤੋਂ ਡਰਾਈ ਫਰੂਟਸ ਜੜੀ ਬੂਟੀਆਂ ਆਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸਲਾਨਾ 10 ਹਜ਼ਾਰ ਤੋਂ ਲੈ ਕੇ 15 ਹਜਾਰ ਕਰੋੜ ਰੁਪਏ ਦਾ ਵਪਾਰ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਟਾਰੀ ਸਥਿਤ ਇੰਟੀਗਰੇਟਡ ਚੈੱਕ ਪੋਸਟ ਅਟਾਰੀ ਵੀ ਖੋਲਣਾ ਚਾਹੀਦਾ ਹੈ ਤਾਂ ਜ਼ੋ ਦੋਵੇਂ ਦੇਸ਼ਾਂ ਦੇ ਵਿਚਕਾਰ ਵਪਾਰ ਹੋਰ ਵੀ ਸੁਖਾਵਾਂ ਹੋ ਸਕੇ , ਉਹਨਾਂ ਨੇ ਕਿਹਾ ਕਿ ਜਲਦ ਹੀ ਹਵਾਈ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹੈ ਤਾਂ ਜੋ ਫਿਰ ਤੋਂ ਵਪਾਰ ਸ਼ੁਰੂ ਹੋ ਸਕੇ , ਅਸੀਂ ਕੇਂਦਰ ਸਰਕਾਰ ਅਤੇ ਅਫ਼ਗ਼ਾਨਿਸਤਾਨ ਸਰਕਾਰ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ।