Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਪ੍ਰਧਾਨ ਮੰਤਰੀ ਮੋਦੀ ਅੱਜ ਭਾਗਲਪੁਰ ਆਉਣਗੇ, 9.8 ਕਰੋੜ ਕਿਸਾਨਾਂ ਲਈ ਵੱਡਾ ਐਲਾਨ

Big announcement for farmers ;- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਗਲਪੁਰ ਪਹੁੰਚ ਰਹੇ ਹਨ, ਜਿਥੇ ਉਹ PM-Kisan Samman Nidhi ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9.8 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 22 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾਣਗੇ। PM ਮੋਦੀ ਦਾ ਭਾਗਲਪੁਰ ਦੌਰਾ ਪ੍ਰਧਾਨ ਮੰਤਰੀ ਪੂਰਨੀਆ ਰਾਹੀਂ ਦੁਪਹਿਰ 2 ਵਜੇ ਭਾਗਲਪੁਰ ਪਹੁੰਚਣਗੇ। […]
Nishant Malyan
By : Updated On: 24 Feb 2025 13:08:PM
ਪ੍ਰਧਾਨ ਮੰਤਰੀ ਮੋਦੀ ਅੱਜ ਭਾਗਲਪੁਰ ਆਉਣਗੇ, 9.8 ਕਰੋੜ ਕਿਸਾਨਾਂ ਲਈ ਵੱਡਾ ਐਲਾਨ

Big announcement for farmers ;- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਗਲਪੁਰ ਪਹੁੰਚ ਰਹੇ ਹਨ, ਜਿਥੇ ਉਹ PM-Kisan Samman Nidhi ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9.8 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 22 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾਣਗੇ।

ਇਸ਼ਤਿਹਾਰ

PM ਮੋਦੀ ਦਾ ਭਾਗਲਪੁਰ ਦੌਰਾ

ਪ੍ਰਧਾਨ ਮੰਤਰੀ ਪੂਰਨੀਆ ਰਾਹੀਂ ਦੁਪਹਿਰ 2 ਵਜੇ ਭਾਗਲਪੁਰ ਪਹੁੰਚਣਗੇ। 2:05 ਵਜੇ ਉਹ ਹੈਲੀਪੈਡ ’ਤੇ ਉਤਰਣਗੇ, ਜਿਥੋਂ 2:10 ਵਜੇ ਸਮਾਗਮ ਸਥਾਨ ਵਲ ਰਵਾਨਾ ਹੋਣਗੇ। 2:15 ਵਜੇ ਉਹ ਸਟੇਜ ’ਤੇ ਪਹੁੰਚਣਗੇ, ਜਿਥੇ ਕਿਸਾਨਾਂ ਨੂੰ ਸੰਬੋਧਨ ਕਰਨਗੇ।

ਇਹ ਵਿਅਕਤੀ ਹੋਣਗੇ ਮੌਜੂਦ

PM ਮੋਦੀ ਨਾਲ ਸਟੇਜ ’ਤੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੰਤਰੀ ਜੀਤਨ ਰਾਮ ਮਾਂਝੀ, ਰਾਜੀਵ ਰੰਜਨ ਸਿੰਘ (ਲੱਲਨ ਸਿੰਘ), ਗਿਰੀਰਾਜ ਸਿੰਘ, ਚਿਰਾਗ ਪਾਸਵਾਨ ਤੇ ਹੋਰ ਪ੍ਰਮੁੱਖ ਨੀਤਾਗਣ ਮੌਜੂਦ ਰਹਿਣਗੇ।

PM ਮੋਦੀ ਵੱਲੋਂ ਨਵੇਂ ਐਲਾਨ ਸੰਭਾਵਿਕ

ਇਸ ਦੌਰਾਨ, ਪ੍ਰਧਾਨ ਮੰਤਰੀ ਨਵੀਆਂ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਪੀਰਪੈਂਤੀ ਥਰਮਲ ਪਾਵਰ ਪ੍ਰੋਜੈਕਟ, ਸਿਲਕ ਉਤਪਾਦਨ, ਬੁੱਧ ਅਤੇ ਮਹਾਂਵੀਰ ਕੋਰੀਡੋਰ, ਸ਼ਿਵ ਕੋਰੀਡੋਰ, ਅਤੇ ਹਵਾਈ ਅੱਡੇ ਨਾਲ ਜੁੜੇ ਹੋਰ ਐਲਾਨਾਂ ਦੀ ਉਮੀਦ ਹੈ।

ਕਿਸਾਨਾਂ ਲਈ ਵੱਡੀ ਖਬਰ

PM ਮੋਦੀ ਕਿਸਾਨਾਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਲਈ ਖੇਤੀਬਾੜੀ ਯੋਜਨਾਵਾਂ ਅਤੇ ਨਵੀਆਂ ਸੁਵਿਧਾਵਾਂ ਦੀ ਵੀ ਘੋਸ਼ਣਾ ਹੋ ਸਕਦੀ ਹੈ। ਦੁਪਹਿਰ 3:15 ਵਜੇ, ਉਹ ਸਮਾਗਮ ਤੋਂ ਰਵਾਨਾ ਹੋਣਗੇ ਅਤੇ 3:25 ਵਜੇ ਪੂਰਨੀਆ ਵਾਪਸ ਜਾਣਗੇ।

ਭਾਗਲਪੁਰ ਨੂੰ PM ਮੋਦੀ ਦੇ ਦੌਰੇ ਲਈ ਸਜਾਇਆ ਗਿਆ ਹੈ। ਹਵਾਈ ਅੱਡੇ ਤੋਂ ਤਿਲਕਾ ਮਾਂਝੀ ਚੌਕ ਤੱਕ ਰੰਗ-ਬਿਰੰਗੇ ਬੈਨਰ ਅਤੇ ਪੋਸਟਰ ਲੱਗਾਏ ਗਏ ਹਨ। ਖੇਤੀਬਾੜੀ ਵਿਭਾਗ ਵੱਲੋਂ 19 ਸਟਾਲ ਲੱਗਾਏ ਗਏ ਹਨ, ਜਿਥੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News