Banner
Banner

ਅੱਤਵਾਦੀ ਰਿੰਦਾ ਖਿਲਾਫ਼ ਐਫਆਈਆਰ ਦਰਜ, ਸਿੰਗਰ ਨੀਰਜ ਸਾਹਨੀ ਤੋਂ ਮੰਗੀ ਸੀ ਫਿਰੌਤੀ

ਪੰਜਾਬ ਸਿੰਗਰ, ਐਕਟਰ ਤੇ ਪ੍ਰੋਡਿਊਸਰ ਨੀਰਜ ਸਾਹਨੀ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਮੁਹਾਲੀ ਪੁਲਿਸ ਐਕਸ਼ਨ ‘ਚ ਆ ਗਈ ਹੈ। ਅੱਤਵਾਰੀ ਹਰਵਿੰਦਰ ਸਿੰਘ ਰਿੰਦਾ ਦੇ ਨਾਮ ਤੋਂ ਨੀਰਜ ਤੋਂ ਮੰਗੀ ਗਈ 1 ਕਰੋੜ ਦੀ 20 ਲੱਖ ਰੁਪਏ ਦੀ ਫਿਰੌਤੀ ‘ਤੇ ਹੁਣ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਦਰਜ ਕਰਨ ਦੀ ਕਾਰਵਾਈ […]
Amritpal Singh
By : Updated On: 15 Oct 2025 16:28:PM
ਅੱਤਵਾਦੀ ਰਿੰਦਾ ਖਿਲਾਫ਼ ਐਫਆਈਆਰ ਦਰਜ, ਸਿੰਗਰ ਨੀਰਜ ਸਾਹਨੀ ਤੋਂ ਮੰਗੀ ਸੀ ਫਿਰੌਤੀ

ਪੰਜਾਬ ਸਿੰਗਰ, ਐਕਟਰ ਤੇ ਪ੍ਰੋਡਿਊਸਰ ਨੀਰਜ ਸਾਹਨੀ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਮੁਹਾਲੀ ਪੁਲਿਸ ਐਕਸ਼ਨ ‘ਚ ਆ ਗਈ ਹੈ। ਅੱਤਵਾਰੀ ਹਰਵਿੰਦਰ ਸਿੰਘ ਰਿੰਦਾ ਦੇ ਨਾਮ ਤੋਂ ਨੀਰਜ ਤੋਂ ਮੰਗੀ ਗਈ 1 ਕਰੋੜ ਦੀ 20 ਲੱਖ ਰੁਪਏ ਦੀ ਫਿਰੌਤੀ ‘ਤੇ ਹੁਣ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ।

ਐਫਆਈਆਰ ਦਰਜ ਕਰਨ ਦੀ ਕਾਰਵਾਈ ਫੇਜ਼-1 ਦੇ ਥਾਣੇ ‘ਚ ਹੋਈ ਹੈ। ਉੱਥੇ ਹੀ ਪੁਲਿਸ ਹੁਣ ਇਸ ਮਾਮਲੇ ‘ਚ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਨੀਰਜ ਸਾਹਨੀ ਨੂੰ 6 ਅਕਤੂਬਰ ਨੂੰ ਅੱਤਵਾਦੀ ਰਿੰਦਾ ਦੀ ਵੀਡੀਓ ਕਾਲ ਆਈ ਸੀ, ਜਿਸ ‘ਚ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਗਈ, ਪੈਸੇ ਨਾ ਦੇਣ ‘ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ।

ਨੀਰਜ ਸਾਹਨੀ ਨੇ ਦੱਸਿਆ ਕਿ ਉਹ ਮੁਹਾਲੀ ‘ਚ ਰਹਿੰਦੇ ਹਨ ਤੇ ਉਨ੍ਹਾਂ ਦੀ ਇੱਕ ਕੰਪਨੀ ਹੈ। ਸਿੰਗਰ ਨੇ ਦੱਸਿਆ ਕਿ 6 ਅਕਤੂਬਰ ਨੂੰ ਉਨ੍ਹਾਂ ਨੂੰ ਇੱਕ ਵੀਡੀਓ ਕਾਲ ਆਈ। ਇਹ ਕਾਲ ਦੁਪਹਿਰ ਕਰੀਬ 3 ਵਜੇ ਆਈ ਹੈ। ਕਾਲ ਕਰਨ ਵਾਲੇ ਨੇ ਖੁਦ ਨੂੰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੱਸਿਆ। ਉਸ ਨੇ ਕਿਹਾ ਕਿ ਤੂੰ 1 ਕਰੋੜ 20 ਲੱਖ ਦਾ ਇੰਤਜ਼ਾਮ ਕਰ, ਜੇਕਰ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਪਿਆ ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ।

ਨੀਰਜ ਸਾਹਨੀ ਨੇ ਦੱਸਿਆ ਉਸ ਨੂੰ ਇਹ ਪੈਸੇ ਦਿਲਪ੍ਰੀਤ ਨੂੰ ਦੇਣ ਲਈ ਕਿਹਾ ਗਿਆ। ਰਿੰਦਾ ਨੇ ਇੱਕ ਹੋਰ ਸ਼ਖਸ ਨੂੰ ਕਾਲ ਲਗਾਈ ਤੇ ਕਿਹਾ ਪੈਸੇ ਇਸ ਨੂੰ ਦੇਣੇ ਹਨ। ਰਿੰਦਾ ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਦੱਸ ਦੇਈਏ ਕਿ ਕਲਾਕਾਰਾਂ ਤੋਂ ਫਿਰੌਤੀ ਮੰਗਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮਨਕੀਰਤ ਔਲਖ, ਰਣਜੀਤ ਬਾਵਾ ਵਰਗੇ ਹੋਰ ਵੀ ਕਈ ਮਸ਼ਹੂਰ ਸਿੰਗਰਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ ਤੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਸਿੰਗਰਾਂ ਤੋਂ ਇਲਾਵਾ ਕਈ ਕਾਰੋਬਾਰੀਆਂ ਨੂੰ ਵੀ ਧਮਕੀ ਮਿਲ ਚੁੱਕੀ ਹੈ। ਮੁਹਾਲੀ ਚ ਇੱਕ ਦਵਾਈ ਕੰਪਨੀ ਦੀ ਮਾਲਕ ਤੋਂ ਪੈਸੇ ਮੰਗੇ ਗਏ ਸਨ। ਇਸ ਤੋਂ ਬਾਅਦ ਸੋਹਾਨਾ ਦੇ ਇੱਕ ਪ੍ਰਾਪਰਟੀ ਡਿਲਰ ਨੂੰ ਧਮਕਾਇਆ ਗਿਆ ਸੀ।

Read Latest News and Breaking News at Daily Post TV, Browse for more News

Ad
Ad