Apple ਵੱਲੋਂ ਨਵਾਂ ਤੋਹਫ਼ਾ: iPhone 16E ਤੋਂ ਬਾਅਦ ਹੁਣ MacBook Air M4 ਚਿਪਸੈੱਟ ਨਾਲ ਆਵੇਗਾ

Gift from Apple ;- Apple ਨੇ iPhone 16E ਦੇ ਤੋਹਫ਼ਾ ਤੋਂ ਬਾਅਦ ਹੁਣ MacBook Air ਦੀ ਨਵੀਂ ਲਾਈਨਅੱਪ ਲਿਆਂਉਣ ਦੀ ਤਿਆਰੀ ਕਰ ਲਈ ਹੈ। ਮੀਡੀਆ ਰਿਪੋਰਟਸ ਮੁਤਾਬਕ, Apple ਨਵਾਂ MacBook Air ਮਾਰਚ ਮਹੀਨੇ ’ਚ ਲਾਂਚ ਕਰ ਸਕਦਾ ਹੈ। ਇਹ ਨਵੀਂ ਲਾਈਨਅੱਪ M4 ਚਿਪਸੈੱਟ ਨਾਲ ਆਵੇਗੀ, ਜੋ ਪਰਫਾਰਮੈਂਸ ਨੂੰ ਨਵੇਂ ਪੱਧਰ ’ਤੇ ਲੈ ਕੇ ਜਾਵੇਗੀ। Apple […]
ਮਨਵੀਰ ਰੰਧਾਵਾ
By : Updated On: 24 Feb 2025 15:08:PM
Apple ਵੱਲੋਂ ਨਵਾਂ ਤੋਹਫ਼ਾ: iPhone 16E ਤੋਂ ਬਾਅਦ ਹੁਣ MacBook Air M4 ਚਿਪਸੈੱਟ ਨਾਲ ਆਵੇਗਾ

Gift from Apple ;- Apple ਨੇ iPhone 16E ਦੇ ਤੋਹਫ਼ਾ ਤੋਂ ਬਾਅਦ ਹੁਣ MacBook Air ਦੀ ਨਵੀਂ ਲਾਈਨਅੱਪ ਲਿਆਂਉਣ ਦੀ ਤਿਆਰੀ ਕਰ ਲਈ ਹੈ। ਮੀਡੀਆ ਰਿਪੋਰਟਸ ਮੁਤਾਬਕ, Apple ਨਵਾਂ MacBook Air ਮਾਰਚ ਮਹੀਨੇ ’ਚ ਲਾਂਚ ਕਰ ਸਕਦਾ ਹੈ। ਇਹ ਨਵੀਂ ਲਾਈਨਅੱਪ M4 ਚਿਪਸੈੱਟ ਨਾਲ ਆਵੇਗੀ, ਜੋ ਪਰਫਾਰਮੈਂਸ ਨੂੰ ਨਵੇਂ ਪੱਧਰ ’ਤੇ ਲੈ ਕੇ ਜਾਵੇਗੀ।

Apple ਨੇ ਤਿਆਰੀਆਂ ਕਰ ਦਿੱਤੀਆਂ ਤੇਜ਼

Bloomberg ਦੇ Mark Gurman ਨੇ Power On ਨਿਊਜ਼ਲੇਟਰ ’ਚ ਦੱਸਿਆ ਕਿ Apple ਨੇ ਆਪਣੇ ਰਿਟੇਲ, ਮਾਰਕੇਟਿੰਗ ਅਤੇ ਸੇਲਜ਼ ਟੀਮਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਮੌਜੂਦਾ MacBook Air ਮਾਡਲਾਂ ਦਾ ਇਨਵੈਂਟਰੀ ਲੈਵਲ ਵੀ ਤੇਜ਼ੀ ਨਾਲ ਘਟਾਇਆ ਜਾ ਰਿਹਾ ਹੈ, ਜਿਸ ਨਾਲ ਇਹ ਸੰਕੇਤ ਮਿਲ ਰਿਹਾ ਹੈ ਕਿ ਨਵਾਂ ਮੈਕਬੁੱਕ ਜਲਦੀ ਹੀ ਆਉਣ ਵਾਲਾ ਹੈ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ Apple 13-ਇੰਚ ਅਤੇ 15-ਇੰਚ ਦੋਵੇਂ MacBook Air ਮਾਡਲਾਂ ਨੂੰ ਇੱਕੋ ਵਾਰ M4 ਚਿਪਸੈੱਟ ਨਾਲ ਲਾਂਚ ਕਰ ਸਕਦਾ ਹੈ। MacBook Pro ਨੂੰ M4 ਅੱਪਗਰੇਡ ਮਿਲਣ ਤੋਂ ਕੁਝ ਮਹੀਨਿਆਂ ਬਾਅਦ, ਇਹ ਅੱਪਡੇਟ Apple ਦੀ ਪੂਰੀ ਲੈਪਟਾਪ ਲਾਈਨਅੱਪ ਨੂੰ M4 ਪ੍ਰੋਸੈਸਰ ਵਿੱਚ ਸ਼ਿਫਟ ਕਰ ਦੇਵੇਗਾ।

ਡਿਜ਼ਾਈਨ ਹੋ ਸਕਦੀ ਹੈ ਪਹਿਲਾਂ ਵਾਂਗ, ਪਰ ਨਵੇਂ ਫੀਚਰਾਂ ਦੀ ਉਮੀਦ

ਹਾਲਾਂਕਿ, MacBook Air ਦੀ ਡਿਜ਼ਾਈਨ ਪਹਿਲਾਂ ਵਾਂਗ ਹੀ ਰਹਿ ਸਕਦੀ ਹੈ, ਪਰ ਇਸ ਵਿੱਚ ਡੁਅਲ ਐਕਸਟਰਨਲ ਡਿਸਪਲੇਅ ਲਈ ਸਹੂਲਤ ਮਿਲ ਸਕਦੀ ਹੈ।

ਜੂਨ ਤੱਕ ਆ ਜਾਣਗੇ ਹੋਰ ਅੱਪਡੇਟ

Mac Studio ਦਾ ਅੱਪਗਰੇਡ ਮਾਰਚ ਅਤੇ ਜੂਨ ਵਿਚਕਾਰ ਆ ਸਕਦਾ ਹੈ, ਜਦਕਿ Mac Pro ਅੱਪਡੇਟ ਜੂਨ ਤੱਕ ਲਾਂਚ ਹੋਣ ਦੀ ਉਮੀਦ ਹੈ। Apple ਦੀਆਂ ਪ੍ਰੋ-ਲੇਵਲ ਡੈਸਕਟਾਪ ਮਸ਼ੀਨਾਂ ਨੂੰ ਵੀ 2024 ਦੇ ਆਖਰੀ ਤੱਕ M4 ਅੱਪਡੇਟ ਮਿਲਣ ਦੀ ਸੰਭਾਵਨਾ ਹੈ।

Read Latest News and Breaking News at Daily Post TV, Browse for more News

Ad
Ad