Banner
Banner

ਬਾਡੀ ਬਿਲਡਰ ਘੁੰਮਣ ਲਈ ਇਨਸਾਫ਼ ਦੀ ਮੰਗ, ਕੱਢਿਆ ਜਾਵੇਗਾ ਕੈਂਡਲ ਮਾਰਚ, ਕੀਤੀ ਇਹ ਮੰਗ

ਹਾਲ ਹੀ ‘ਚ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ਚ ਮੌਤ ਹੋ ਗਈ ਸੀ। ਉਨ੍ਹਾਂ ਦੇ ਮੋਢੇ ਦੀ ਇੱਕ ਸਰਜਰੀ ਹੋਣੀ ਸੀ, ਪਰ ਇਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ, ਬਾਡੀ ਬਿਲਡਰ ਘੁੰਮਣ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵਰਿੰਦਰ ਘੁੰਮਣ ਦੇ ਦੋਸਤਾਂ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ‘ਚ […]
Amritpal Singh
By : Updated On: 17 Oct 2025 10:10:AM
ਬਾਡੀ ਬਿਲਡਰ ਘੁੰਮਣ ਲਈ ਇਨਸਾਫ਼ ਦੀ ਮੰਗ, ਕੱਢਿਆ ਜਾਵੇਗਾ ਕੈਂਡਲ ਮਾਰਚ, ਕੀਤੀ ਇਹ ਮੰਗ

ਹਾਲ ਹੀ ‘ਚ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ਚ ਮੌਤ ਹੋ ਗਈ ਸੀ। ਉਨ੍ਹਾਂ ਦੇ ਮੋਢੇ ਦੀ ਇੱਕ ਸਰਜਰੀ ਹੋਣੀ ਸੀ, ਪਰ ਇਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ, ਬਾਡੀ ਬਿਲਡਰ ਘੁੰਮਣ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵਰਿੰਦਰ ਘੁੰਮਣ ਦੇ ਦੋਸਤਾਂ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ‘ਚ ਉਹ ਹਸਪਤਾਲ ਅੰਦਰ ਡਾਕਟਰਾਂ ‘ਤੇ ਲਾਪਰਵਾਹੀ ਦਾ ਇਲਜ਼ਾਮ ਲਗਾ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਤੋਂ ਓਪਰੇਸ਼ਨ ਥਿਏਟਰ ਦੀ ਵੀਡੀਓ ਦੀ ਮੰਗ ਕਰ ਰਹੇ ਸਨ। ਇਸ ਸਭ ਦੇ ਬਾਵਜੂਦ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਉਨ੍ਹਾਂ ਦਾ ਸਸਕਾਰ ਕਰ ਦਿੱਤਾ।

ਹਾਲਾਂਕਿ ਹੁਣ, ਵਰਿੰਦਰ ਘੁੰਮਣ ਦਾ ਪਰਿਵਾਰ, ਦੋਸਤਾਂ ਤੇ ਬਾਡੀ ਬਿਲਡਰ ਦੇ ਫੈਨਸ ਨੇ ਘੁੰਮਣ ਦੀ ਮੌਤ ਬਾਰੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਘੁੰਮਣ ਦਾ ਸਰੀਰ ਨੀਲਾ ਕਿਵੇਂ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਵਰਿੰਦਰ ਦੇ ਇਲਾਜ ‘ਚ ਲਾਪਰਵਾਹੀ ਵਰਤੀ ਗਈ ਸੀ। ਘੁੰਮਣ ਦਾ ਪਰਿਵਾਰ ਤੇ ਦੋਸਤ ਇਨਸਾਫ਼ ਦੀ ਮੰਗ ਕਰ ਰਹੇ ਹਨ।

?utm_source=ig_embed&ig_rid=9a4438c7-5e6d-4c6e-968a-8dc6f82c6cc5

ਨਤੀਜੇ ਵਜੋਂ, 17 ਅਕਤੂਬਰ ਸ਼ੁੱਕਰਵਾਰ ਨੂੰ ਪਰਿਵਾਰ ਜਲੰਧਰ ਦੇ ਮਾਡਲ ਟਾਊਨ ‘ਚ ਸ਼ਾਮ 7 ਵਜੇ ਇੱਕ ਕੈਂਡਲ ਮਾਰਚ ਦਾ ਆਯੋਜਨ ਕਰ ਰਿਹਾ ਹੈ। ਇਹ ਮਾਰਚ ਨਿੱਕੂ ਪਾਰਕ ਤੋਂ ਸ਼ੁਰੂ ਹੋਵੇਗਾ ਅਤੇ ਗੁਰੂ ਨਾਨਕ ਮਿਸ਼ਨ ਚੌਕ ਤੱਕ ਜਾਵੇਗਾ। ਘੁੰਮਣ ਦਾ ਪਰਿਵਾਰ ਤੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੀ ਮੌਤ ‘ਤੇ ਅਵਿਸ਼ਵਾਸ ‘ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘੁੰਮਣ ਦੀ ਮੌਤ ਦੇ ਪਿੱਛੇ ਦੀ ਅਸਲ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।

ਘੁੰਮਣ ਦੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਇਨਸਾਫ ਦੀ ਮੰਗ ਕੀਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ‘ਚ ਲਿਖਿਆ, “ਉਹ ਸਿਰਫ਼ ਇੱਕ ਬਾਡੀ ਬਿਲਡਰ ਨਹੀਂ ਸੀ, ਉਹ ਪੰਜਾਬ ਦਾ ਮਾਣ, ਇੰਡੀਆ ਤੇ ਫਿੱਟਨੈਸ ਦਾ ਆਈਕਨ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਸਿਹਤ, ਸਖ਼ਤ ਮਿਹਨਤ ਤੇ ਇਮਾਨਦਾਰੀ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਦੀ ਜ਼ਿੰਦਗੀ ਦਾ ਇਸ ਤਰ੍ਹਾਂ ਅੰਤ ਸਮਝ ਤੋਂ ਪਰੇ ਹੈ। ਇਹ ਸਿਰਫ਼ ਇੱਕ ਮੌਤ ਨਹੀਂ ਹੈ, ਸਗੋਂ ਸਵਾਲਾਂ ਦਾ ਸਮੁੰਦਰ ਹੈ। ਇਹ ਡਾਕਟਰੀ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ।

Read Latest News and Breaking News at Daily Post TV, Browse for more News

Ad
Ad