ਅਮਰੀਕਾ ‘ਚ ਪੰਜਾਬੀ ਨੌਜਵਾਨ ਹੋਇਆ ਲਾਪਤਾ, ਚਿੰਤਾ ‘ਚ ਪਰਿਵਾਰ, ਕਿਹਾ – 8 ਅਕਤੂਬਰ ਤੋਂ ਲਗਾਤਾਰ ਬੰਦ ਆ ਰਿਹਾ ਫੋਨ

Sangrur News: ਵਿਦੇਸ਼ਾਂ ‘ਚ ਰੋਜ਼ੀ-ਰੋਟੀ ਲਈ ਗਏ ਪੰਜਾਬੀਆਂ ਨਾਲ ਵਾਪਰਦੀਆਂ ਘਟਨਾਵਾਂ ‘ਚ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ‘ਚ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮੂਨਕ ਦੇ ਪਿੰਡ ਮੰਡਵੀ ਦਾ ਨੌਜਵਾਨ ਕਰਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਔਰੇਗਨ ਸੂਬੇ ਦੇ ਸੈਲਮ ਸ਼ਹਿਰ ‘ਚੋਂ ਗੁੰਮ ਹੈ।
ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਕਰਨਦੀਪ ਨਾਲ ਆਖਰੀ ਵਾਰ 8 ਅਕਤੂਬਰ 2025 ਨੂੰ ਮੋਬਾਈਲ ਕਾਲ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਕਈ ਵਾਰ ਕਾਲਾਂ, ਮੈਸੇਜ ਅਤੇ ਵੀਡੀਓ ਕਾਲਾਂ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਹੁਣ ਉਸਦਾ ਮੋਬਾਈਲ ਸਵਿੱਚ ਆਫ ਆ ਰਿਹਾ ਹੈ।
ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮੂਨਕ ਦੇ ਪਿੰਡ ਮੰਡਵੀ ਦਾ ਨੌਜਵਾਨ ਕਰਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਔਰੇਗਨ ਸੂਬੇ ਦੇ ਸੈਲਮ ਸ਼ਹਿਰ ‘ਚੋਂ ਲਾਪਤਾ (Punjabi Youth Missing in US) ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਰਨਦੀਪ ਨਾਲ ਆਖਰੀ ਵਾਰ 8 ਅਕਤੂਬਰ 2025 ਨੂੰ ਕਾਲ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਕਈ ਵਾਰ ਕਾਲਾਂ ਤੇ ਮੈਸੇਜ ਕਰਨ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਆ ਰਿਹਾ, ਤੇ ਹੁਣ ਉਸਦਾ ਮੋਬਾਈਲ ਸਵਿਚ ਆਫ਼ ਆ ਰਿਹਾ ਹੈ।
ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਸੈਲਮ ਸ਼ਹਿਰ ਦੇ ਇੱਕ ਸਟੋਰ ‘ਚ ਕੰਮ ਕਰਦਾ ਸੀ। ਉਹਨਾਂ ਨੇ ਕਿਹਾ ਕਿ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਉਹਨਾਂ ਨੇ ਆਪਣੀ ਢਾਈ ਕਿਲੇ ਜ਼ਮੀਨ ਵੇਚ ਦਿੱਤੀ ਸੀ, ਜੋ ਉਹਨਾਂ ਦੀ ਇਕੋ ਕਮਾਈ ਦਾ ਸਰੋਤ ਸੀ। ਹੁਣ ਪਰਿਵਾਰ ਪੂਰੀ ਤਰ੍ਹਾਂ ਤੋੜਮਰੋੜ ਦੀ ਹਾਲਤ ‘ਚ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਕਰਨਦੀਪ ਨੂੰ ਜਲਦੀ ਲੱਭਿਆ ਜਾਵੇ ਤੇ ਉਸਦੀ ਖ਼ੈਰੀਅਤ ਬਾਰੇ ਜਾਣਕਾਰੀ ਦਿੱਤੀ ਜਾਵੇ।