IND vs AUS 1st ODI, ਭਾਰਤ ਦੀਆਂ ਡਿੱਗੀਆ ਤਿੰਨ ਵਿਕਟਾਂ, ਸਕੋਰ-30/3

IND vs AUS 1st ODI: ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਆਸਟ੍ਰੇਲੀਆ ਦੇ ਪਰਥ ਸ਼ਹਿਰ ‘ਚ ਸਥਿਤ ਆਪਟਸ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ […]
Amritpal Singh
By : Updated On: 19 Oct 2025 10:19:AM
IND vs AUS 1st ODI, ਭਾਰਤ ਦੀਆਂ ਡਿੱਗੀਆ ਤਿੰਨ ਵਿਕਟਾਂ, ਸਕੋਰ-30/3

IND vs AUS 1st ODI: ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਆਸਟ੍ਰੇਲੀਆ ਦੇ ਪਰਥ ਸ਼ਹਿਰ ‘ਚ ਸਥਿਤ ਆਪਟਸ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 8 ਦੌੜਾਂ ਬਣਾ ਹੇਜ਼ਲਵੁੱਡ ਦਾ ਸ਼ਿਕਾਰ ਬਣਿਆ। ਭਾਰਤ ਦੀ ਦੂਜੀ ਵਿਕਟ ਉਦੋਂ ਡਿੱਗੀ ਜਦੋਂ ਵਿਰਾਟ ਕੋਹਲੀ ਬਿਨਾ ਖਾਤਾ ਖੋਲੇ ਮਿਸ਼ੇਲ ਸਟਾਰਕ ਵਲੋਂ ਆਊਟ ਹੋਇਆ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਸ਼ੁਭਮਨ ਗਿੱਲ 10 ਦੌੜਾਂ ਬਣਾ ਨਾਥਨ ਐਲਿਸ ਵਲੋਂ ਆਊਟ ਹੋਇਆ। ਖਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 3 ਵਿਕਟਾਂ ਗੁਆ ਕੇ 30 ਦੌੜਾਂ ਬਣਾ ਲਈਆਂ ਸਨ।

ਪਲੇਇੰਗ-11
ਭਾਰਤ- ਸ਼ੁੱਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ.ਐੱਲ. ਰਾਹੁਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ

ਆਸਟ੍ਰੇਲੀਆ- ਮਿਚੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਟ ਸ਼ਾਰਟ, ਜੋਸ਼ ਫਿਲਿਪ, ਮੈਟ ਰੈਨਸਾ, ਕੂਪਰ ਕੌਨੋਲੀ, ਮਿਚੇਲ ਓਵਨ, ਮਿਚੇਲ ਸਟਾਰਕ, ਨਾਥਨ ਐਲਿਸ, ਮੈਥਿਊ ਕੁਨੇਮਨ, ਜੋਸ਼ ਹੇਜ਼ਲਵੁੱਡ

Read Latest News and Breaking News at Daily Post TV, Browse for more News

Ad
Ad