ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 1000 ਕੁਇੰਟਲ ਬੀਜ ਭੇਜਣ ਲਈ ਯੋਗੀ ਆਦਿੱਤਿਆਨਾਥ ਦਾ ਧੰਨਵਾਦ – ਅਸ਼ਵਨੀ ਸ਼ਰਮਾ
Thanks to Yogi Adityanath: ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਭੇਜਿਆ ਗਿਆ 1000 ਕੁਇੰਟਲ ਕਣਕ ਦਾ ਬੀਜ ਬੀਬੀ-327 ਕਿਸਮ ਦਾ ਹੈ।
Yogi Adityanath sending seeds for flood-affected farmers of Punjab: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 1000 ਕੁਇੰਟਲ ਬੀਜ ਭੇਜਣ ‘ਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਯੋਗੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਸ਼ਰਮਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ, ਖੇਤ ਪਾਣੀ ‘ਚ ਡੁੱਬ ਗਏ ਤੇ ਕਿਸਾਨਾਂ ਕੋਲ ਬੀਜ ਤੱਕ ਨਹੀਂ ਬਚੇ, ਤਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦੀ ਚਿੰਤਾ ਕਰਦਿਆਂ ਇਕ ਸੰਵੇਦਨਸ਼ੀਲ ਪਹਿਲ ਕੀਤੀ ਹੈ।
ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਭਾਵਨਾਵਾਂ ਦੇ ਤਹਿਤ ਯੂ.ਪੀ. ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ 1000 ਕੁਇੰਟਲ ਉੱਚ ਗੁਣਵੱਤਾ ਵਾਲਾ ਕਣਕ ਬੀਜ ਭੇਜਣ ਦਾ ਫੈਸਲਾ ਕੀਤਾ। ਇਹ ਬੀਜ ਮੁਫ਼ਤ ਵੰਡੇ ਜਾਣਗੇ, ਜਿਸ ਨਾਲ ਪੰਜਾਬ ਦੇ ਕਈ ਜ਼ਿਲਿਆਂ ਦੇ ਪ੍ਰਭਾਵਿਤ ਕਿਸਾਨ ਦੁਬਾਰਾ ਖੇਤੀ ਦੀ ਸ਼ੁਰੂਆਤ ਕਰ ਸਕਣਗੇ ਅਤੇ ਆਪਣੀ ਰੋਜ਼ੀ-ਰੋਟੀ ਮੁੜ ਸਥਾਪਿਤ ਕਰ ਸਕਣਗੇ।
ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਭੇਜਿਆ ਗਿਆ 1000 ਕੁਇੰਟਲ ਕਣਕ ਦਾ ਬੀਜ ਬੀਬੀ-327 ਕਿਸਮ ਦਾ ਹੈ। ਇਹ ਰੋਗ-ਰੋਧੀ, ਬਾਇਓ-ਫੋਰਟੀਫਾਈਡ ਅਤੇ ਪੋਸ਼ਣਯੁਕਤ ਕਿਸਮ ਹੈ, ਜੋ ਸਿਰਫ਼ 155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਲਗਭਗ 80 ਕਿਨ੍ਵਿੰਟਲ ਪ੍ਰਤੀ ਹੈਕਟਰ ਤੱਕ ਦੀ ਉਪਜ ਦੇਣ ਦੇ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੀਜ ਪੰਜਾਬ ਦੇ ਕਿਸਾਨਾਂ ਲਈ ਲਾਭਕਾਰੀ ਸਾਬਤ ਹੋਏਗਾ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਵਿੱਚ ਹੋਏ ਇਕ ਸਮਾਰੋਹ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਹੜ੍ਹਾਂ ਕਾਰਨ ਪੈਦਾ ਹੋਏ ਨੁਕਸਾਨ ਅਤੇ ਬੀਜ ਦੀ ਘਾਟ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਇਹ ਤੁਰੰਤ ਫੈਸਲਾ ਲਿਆ। ਇਹ ਕਦਮ ਨਾ ਸਿਰਫ਼ ਕਿਸਾਨਾਂ ਲਈ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਦੂਰਦਰਸ਼ਤਾ ਨੂੰ ਦਰਸਾਉਂਦਾ ਹੈ, ਸਗੋਂ ਰਾਜਾਂ ਦੇ ਵਿਚਕਾਰ ਮਨੁੱਖਤਾ ਅਤੇ ਸਹਿਯੋਗ ਦੀ ਸ਼ਾਨਦਾਰ ਮਿਸਾਲ ਵੀ ਪੇਸ਼ ਕਰਦਾ ਹੈ, ਜਿੱਥੇ ਸਰਹੱਦਾਂ ਤੋਂ ਪਰੇ ਜਾ ਕੇ ਕਿਸਾਨਾਂ ਦੇ ਦਰਦ ਨੂੰ ਸਾਂਝਾ ਕੀਤਾ ਗਿਆ।
ਅਸ਼ਵਿਨੀ ਸ਼ਰਮਾ ਦਾ ਕਹਿਣਾ ਸੀ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਇਹ ਬੀਜ ਭੇਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਕਰਨ ਦੇ ਵਾਅਦੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਪਸ਼ਟ ਕਰਦਾ ਹੈ ਕਿ ਭਾਜਪਾ ਪੰਜਾਬ ਦੇ ਹਰ ਆਫ਼ਤ ਪੀੜਤ ਨਾਗਰਿਕ ਦੇ ਨਾਲ ਖੜੀ ਹੈ, ਚਾਹੇ ਉਹ ਰਾਹਤ ਸਮੱਗਰੀ ਹੋਵੇ, ਆਰਥਿਕ ਸਹਿਯੋਗ ਹੋਵੇ ਜਾਂ ਪੁਨਰਵਾਸ ਦੀ ਕੋਸ਼ਿਸ਼। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ ਕੇ ਕਿਸਾਨਾਂ ਨੂੰ ਸਸ਼ਕਤ, ਆਤਮਨਿਰਭਰ ਅਤੇ ਖੁਸ਼ਹਾਲ ਬਣਾਵਾਂਗੇ।