ਦਿਵਾਲੀ ‘ਤੇ ਦਿੱਲੀ ਵਾਸੀਆਂ ਨੇ ਜੰਮ ਕੇ ਛਲਕਾਏ ਜਾਮ, ਸਰਕਾਰ ਦਾ ਹੋਇਆ ਮੋਟਾ ਫਾਇਦਾ!

Diwali News: ਫੈਸਟੀਵਾਲ ਸੀਜ਼ਨ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੇ ਬਹੁਤ ਸ਼ਰਾਬ ਪੀਤੀ, ਇਸ ਕਾਰਨ ਦਿੱਲੀ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਦੀ ਆਮਦਨ ਹੋਈ। ਨਾਲ ਹੀ ਪਿਛਲੇ ਸਾਲ ਨਾਲ ਤੁਲਨਾ ਕਰਨ ਤੇ ਰਿਟੇਲ ਸ਼ਰਾਬ ਵਿਕਰੀ ਤੋਂ ਆਮਦਨ ਵਿੱਚ 15 ਫੀਸਦੀ ਵਾਧਾ ਵੀ ਦੇਖਣ ਨੂੰ ਮਿਲਿਆ। ਦਿੱਲੀ ਵਾਸੀਆਂ ਨੇ ਭਰਿਆ ਸਰਕਾਰ […]
Amritpal Singh
By : Updated On: 24 Oct 2025 14:02:PM
ਦਿਵਾਲੀ ‘ਤੇ ਦਿੱਲੀ ਵਾਸੀਆਂ ਨੇ ਜੰਮ ਕੇ ਛਲਕਾਏ ਜਾਮ, ਸਰਕਾਰ ਦਾ ਹੋਇਆ ਮੋਟਾ ਫਾਇਦਾ!

Diwali News: ਫੈਸਟੀਵਾਲ ਸੀਜ਼ਨ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੇ ਬਹੁਤ ਸ਼ਰਾਬ ਪੀਤੀ, ਇਸ ਕਾਰਨ ਦਿੱਲੀ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਦੀ ਆਮਦਨ ਹੋਈ। ਨਾਲ ਹੀ ਪਿਛਲੇ ਸਾਲ ਨਾਲ ਤੁਲਨਾ ਕਰਨ ਤੇ ਰਿਟੇਲ ਸ਼ਰਾਬ ਵਿਕਰੀ ਤੋਂ ਆਮਦਨ ਵਿੱਚ 15 ਫੀਸਦੀ ਵਾਧਾ ਵੀ ਦੇਖਣ ਨੂੰ ਮਿਲਿਆ।

ਦਿੱਲੀ ਵਾਸੀਆਂ ਨੇ ਭਰਿਆ ਸਰਕਾਰ ਦਾ ਖਜ਼ਾਨਾ
ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਵਿੱਤ ਸਾਲ 2025-26 ਦੀ ਪਹਿਲੀ ਛਮਾਹੀ ਵਿੱਚ ਉਤਪਾਦ ਸ਼ੁਲਕ ਅਤੇ ਵੈਟ ਤੋਂ ਸਰਕਾਰ ਨੂੰ 4,192.86 ਕਰੋੜ ਰੁਪਏ ਦਾ ਰੈਵਨਿਊ ਮਿਲਿਆ। ਪਿਛਲੇ ਸਾਲ ਇਸ ਸਮੇਂ ਇਹ ਅੰਕੜਾ 3,731.79 ਕਰੋੜ ਰੁਪਏ ਸੀ, ਜੋ ਕਿ 461.07 ਕਰੋੜ ਰੁਪਏ ਦਾ ਫਰਕ ਦਿਖਾਉਂਦਾ ਹੈ। ਆਬਕਾਰੀ ਵਿਭਾਗ ਨੂੰ ਉਮੀਦ ਹੈ ਕਿ ਤਿਉਹਾਰੀ ਮੌਸਮ ਵਿੱਚ ਵਧੀ ਹੋਈ ਵਿਕਰੀ ਨਾਲ ਉਹ 6,000 ਕਰੋੜ ਰੁਪਏ ਦੇ ਰੈਵਨਿਊ ਟਾਰਗੇਟ ਨੂੰ ਪੂਰਾ ਕਰ ਸਕਣਗੇ।

ਸਰਕਾਰ ਦਾ 15 ਫੀਸਦੀ ਰੈਵਨਿਊ ਵਧਿਆ
ਸਿਰਫ਼ ਦਿਵਾਲੀ ਦੌਰਾਨ ਹੀ ਦਿੱਲੀ ਸਰਕਾਰ ਨੂੰ ਰੀਟੇਲ ਸ਼ਰਾਬ ਵਿਕਰੀ ਤੋਂ ਲਗਭਗ 600 ਕਰੋੜ ਰੁਪਏ ਦਾ ਰੈਵਨਿਊ ਮਿਲਿਆ, ਜੋ ਪਿਛਲੇ ਸਾਲ ਨਾਲੋਂ 15 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ। ਇਸ ਨਾਲ ਸਰਕਾਰ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਸ਼ਰਾਬ ਵਿਕਰੀ ਤੋਂ ਹੋਣ ਵਾਲੇ ਰੈਵਨਿਊ ਦੇ ਟਾਰਗੇਟ ਨੂੰ ਪੂਰਾ ਕਰ ਲੈਣਗੇ।

ਨਵੰਬਰ ਅਤੇ ਦਸੰਬਰ ਵਿੱਚ ਸ਼ਾਦੀ-ਵਿਆਹ ਦਾ ਸੀਜ਼ਨ ਵੀ ਸ਼ੁਰੂ ਹੋਵੇਗਾ। ਆਮ ਤੌਰ ‘ਤੇ ਵੇਖਿਆ ਗਿਆ ਹੈ ਕਿ ਇਸ ਸੀਜ਼ਨ ਵਿੱਚ ਸ਼ਰਾਬ ਦੀ ਖਪਤ ਅਤੇ ਵਿਕਰੀ ਵਧ ਜਾਂਦੀ ਹੈ। ਇਸ ਲਈ ਦਿੱਲੀ ਸਰਕਾਰ ਨੂੰ ਆਉਣ ਵਾਲੇ ਦੋ ਮਹੀਨਿਆਂ ਵਿੱਚ ਵਧੀਆ ਰੈਵਨਿਊ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad