ਦਲਵਿੰਦਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਨਵੇਂ DC ਵਜੋਂ ਸੰਭਾਲਿਆ ਅਹੁਦਾ, ਸ਼ਹਿਰ ਦੇ ਵਿਕਾਸ ਨੂੰ ਦੇਣਗੇ ਨਵੀਂ ਦਿਸ਼ਾ

Amritsar DC Dalwinderjit Singh Charge ; ਦਲਵਿੰਦਰਜੀਤ ਸਿੰਘ (ਆਈਏਐਸ ਨੇ ਅੱਜ ਅੰਮ੍ਰਿਤਸਰ (Amritsar) ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਅੰਮ੍ਰਿਤਸਰ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਦਲਵਿੰਦਰਜੀਤ ਸਿੰਘ ਨੇ ਕਿਹਾ […]
Jaspreet Singh
By : Updated On: 24 Oct 2025 17:53:PM
ਦਲਵਿੰਦਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਨਵੇਂ DC ਵਜੋਂ ਸੰਭਾਲਿਆ ਅਹੁਦਾ, ਸ਼ਹਿਰ ਦੇ ਵਿਕਾਸ ਨੂੰ ਦੇਣਗੇ ਨਵੀਂ ਦਿਸ਼ਾ

Amritsar DC Dalwinderjit Singh Charge ; ਦਲਵਿੰਦਰਜੀਤ ਸਿੰਘ (ਆਈਏਐਸ ਨੇ ਅੱਜ ਅੰਮ੍ਰਿਤਸਰ (Amritsar) ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਅੰਮ੍ਰਿਤਸਰ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨ ਅਤੇ ਸ਼ਹਿਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਦਿਨ ਰਾਤ ਕੰਮ ਕਰਨਗੇ। ਦੱਸ ਦਈਏ ਕਿ ਦਲਵਿੰਦਰਜੀਤ ਸਿੰਘ ਨੂੰ ਸਾਕਸ਼ੀ ਸਾਹਨੀ ਦੀ ਥਾਂ ‘ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸਾਕਸ਼ੀ ਸਾਹਨੀ ਗੁਰਨਗਰੀ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡੀਸੀ ਸੀ ਅਤੇ ਉਨ੍ਹਾਂ ਨੇ 13 ਮਹੀਨੇ ਅਤੇ 10 ਦਿਨ ਤਕ ਇਸ ਅਹੁਦੇ ‘ਤੇ ਜ਼ਿਮੇਵਾਰੀ ਨਿਭਾਈ ।

ਸਾਕਸ਼ੀ ਸਾਹਨੀ ਸੀ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ

ਸਾਕਸ਼ੀ ਸਾਹਨੀ ਅੰਮ੍ਰਿਤਸਰ (ਗੁਰਨਗਰੀ) ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸੀ, ਉਸਨੇ 13 ਮਹੀਨੇ ਅਤੇ 10 ਦਿਨ ਸੇਵਾ ਨਿਭਾਈ। ਉਸਨੇ 12 ਸਤੰਬਰ, 2024 ਨੂੰ ਅਹੁਦਾ ਸੰਭਾਲਿਆ। ਆਪਣੇ ਕਾਰਜਕਾਲ ਦੌਰਾਨ, ਉਸਨੇ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿੱਚ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਫਿਊਚਰ ਟਾਈਕੂਨ ਪ੍ਰੋਜੈਕਟ ਸ਼ੁਰੂ ਕਰਨਾ ਸ਼ਾਮਲ ਹੈ।

Read Latest News and Breaking News at Daily Post TV, Browse for more News

Ad
Ad