Banner
Banner

ਹਰਿਆਣਾ ਸਰਕਾਰ ਵੀ ਮਨਾਏਗੀ ਸ਼ਹੀਦੀ ਪੁਰਬ, 4 ਥਾਵਾਂ ਤੋਂ ਸ਼ੁਰੂ ਹੋਣਗੀਆਂ ਯਾਤਰਾਵਾਂ, ਕੁਰੂਕਸ਼ੇਤਰ ਵਿਖੇ ਹੋਣਗੇ ਸਮਾਗਮ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਨਵੰਬਰ ਨੂੰ ਹਲਕਾ ਰੋੜੀ ਤੋਂ ਸ਼ੁਰੂ ਹੋਵੇਗਾ ਅਤੇ 24 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਸੂਬਾ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਭਰ ਵਿੱਚ ਚਾਰ ਸ਼ਰਧਾ ਯਾਤਰਾਵਾਂ ਦਾ ਆਯੋਜਨ […]
Amritpal Singh
By : Updated On: 25 Oct 2025 09:28:AM
ਹਰਿਆਣਾ ਸਰਕਾਰ ਵੀ ਮਨਾਏਗੀ ਸ਼ਹੀਦੀ ਪੁਰਬ, 4 ਥਾਵਾਂ ਤੋਂ ਸ਼ੁਰੂ ਹੋਣਗੀਆਂ ਯਾਤਰਾਵਾਂ, ਕੁਰੂਕਸ਼ੇਤਰ ਵਿਖੇ ਹੋਣਗੇ ਸਮਾਗਮ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਨਵੰਬਰ ਨੂੰ ਹਲਕਾ ਰੋੜੀ ਤੋਂ ਸ਼ੁਰੂ ਹੋਵੇਗਾ ਅਤੇ 24 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਸੂਬਾ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਭਰ ਵਿੱਚ ਚਾਰ ਸ਼ਰਧਾ ਯਾਤਰਾਵਾਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਮਹਾਨ ਗੁਰੂ ਦੁਆਰਾ ਦਿੱਤੇ ਗਏ ਸ਼ਾਂਤੀ, ਕੁਰਬਾਨੀ ਅਤੇ ਭਾਈਚਾਰਕ ਸਾਂਝ ਦੇ ਸਦੀਵੀ ਸੰਦੇਸ਼ ਨੂੰ ਫੈਲਾਉਣਾ ਹੈ। ਯਾਤਰਾਵਾਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ੁਰੂ ਹੋਣਗੀਆਂ ਅਤੇ ਵੱਧ ਤੋਂ ਵੱਧ ਜਨਤਕ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਗੁਰੂ ਸਾਹਿਬ ਨਾਲ ਜੁੜੇ ਪ੍ਰਮੁੱਖ ਸਥਾਨਾਂ ਵਿੱਚੋਂ ਲੰਘਣਗੀਆਂ।

ਪਹਿਲੀ ਯਾਤਰਾ 8 ਨਵੰਬਰ ਨੂੰ ਰੋੜੀ (ਸਿਰਸਾ ਜ਼ਿਲ੍ਹਾ), ਦੂਜੀ 11 ਨਵੰਬਰ ਨੂੰ ਪਿੰਜੌਰ ਤੋਂ, ਤੀਜੀ 14 ਨਵੰਬਰ ਨੂੰ ਫਰੀਦਾਬਾਦ ਤੋਂ ਅਤੇ ਚੌਥੀ ਕਪਾਲ ਮੋਚਨ (ਯਮੁਨਾਨਗਰ ਜ਼ਿਲ੍ਹਾ) ਤੋਂ 18 ਨਵੰਬਰ ਨੂੰ ਸ਼ੁਰੂ ਹੋਵੇਗੀ। ਸਾਰੀਆਂ ਯਾਤਰਾਵਾਂ ਕੁਰੂਕਸ਼ੇਤਰ ਵਿੱਚ ਇਕੱਠੀਆਂ ਹੋਣਗੀਆਂ, ਜਿੱਥੇ 25 ਨਵੰਬਰ ਨੂੰ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਹੋਵੇਗਾ।

ਇਸ ਮਹੱਤਵਪੂਰਨ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਸਾਰੀਆਂ ਯਾਤਰਾਵਾਂ ਨੂੰ ਮੁੱਖ ਮੰਤਰੀ ਸੈਣੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੇ ਯਾਤਰਾਵਾਂ ਦੇ ਸਫਲ ਆਯੋਜਨ ਲਈ ਆਪਣੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਹੈ। ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਵਿਭਾਗਾਂ ਨੂੰ ਆਰਡਰ ਕੀਤੇ ਗਏ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਇਨ੍ਹਾਂ ਯਾਤਰਾਵਾਂ ਅਤੇ ਸਬੰਧਤ ਸਮਾਗਮਾਂ ਦੇ ਸੁਚਾਰੂ ਸੰਚਾਲਨ ਲਈ ਪੂਰਾ ਸਹਿਯੋਗ ਅਤੇ ਤਾਲਮੇਲ ਯਕੀਨੀ ਬਣਾਉਣ, ਅਤੇ ਸੁਰੱਖਿਆ, ਆਵਾਜਾਈ ਪ੍ਰਬੰਧਨ, ਜਨਤਕ ਸਹੂਲਤਾਂ, ਗੁਰਦੁਆਰਾ ਸਿੰਘ ਸਭਾਵਾਂ ਨਾਲ ਤਾਲਮੇਲ ਅਤੇ ਪ੍ਰਚਾਰ ਸਮੱਗਰੀ ਦੇ ਪ੍ਰਭਾਵਸ਼ਾਲੀ ਪ੍ਰਸਾਰ ਲਈ ਸਮੇਂ ਸਿਰ ਪ੍ਰਬੰਧ ਯਕੀਨੀ ਬਣਾਉਣ।

ਦਿੱਲੀ ਵਿੱਚ ਹੋਈ ਸੀ ਸ਼ਹਾਦਤ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਮੇਂ ਦੀ ਹਕੂਮਤ ਦੇ ਜੁਲਮ ਖਿਲਾਫ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ। ਜਿੱਥੇ ਅੱਜ ਕੱਲ੍ਹ ਗੁਰੂਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਦੁਨੀਆਂ ਭਰ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ 24 ਨਵੰਬਰ ਨੂੰ ਇਹ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।

Read Latest News and Breaking News at Daily Post TV, Browse for more News

Ad
Ad