ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਕਾਰਜ ਜਾਰੀ, ਜੀਰਾ ਹਲਕੇ ਦੇ ਲਈ 275 ਕੁਇੰਟਲ ਕਣਕ ਦਾ ਬੀਜ ਰਵਾਨਾ
Punjab News: ਨਾਭਾ ‘ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਹੀ ਦੇ ਵਿੱਚ ਹੜ੍ਹ ਪ੍ਰਭਾਵਿਤ ਜੀਰਾ ਹਲਕੇ ਦੇ ਲਈ 275 ਕੁਇੰਟਲ ਕਣਕ ਦਾ ਬੀਜ ਰਵਾਨਾ ਕੀਤਾ ਗਿਆ।
Relief Work for Flood-Affected Areas: ਇਸ ਸਾਲ ਮਾਨਸੂਨ ਦੌਰਾਨ ਪੰਜਾਬ ਦੇ ਕਈ ਇਲਾਕਿਆਂ ‘ਚ ਆਏ ਹੜ੍ਹਾਂ ਕਾਰਨ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਅਤੇ ਲੋਕ ਬੇਘਰ ਹੋਏ। ਲੱਖਾਂ ਏਕੜਾਂ ਦੇ ਵਿੱਚ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ, ਫਸਲਾਂ ਪੂਰੀ ਤਰ੍ਹਾਂ ਤਬਾਹ ਹੋਈਆਂ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਕਾਰਜ ਜਾਰੀ ਹਨ। ਜਿਸ ਤਹਿਤ ਨਾਭਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਹੀ ਦੇ ਵਿੱਚ 275 ਕੁਇੰਟਲ ਕਣਕ ਦਾ ਬੀਜ ਹੜ ਪ੍ਰਭਾਵਿਤ ਜੀਰਾ ਹਲਕੇ ਦੇ ਲਈ ਟਰੱਕ ਰਵਾਨਾ ਕੀਤਾ ਗਿਆ।
ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਬੀਤੀ ਦਿਨੀਂ ਆਏ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ, ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਕਣਕ ਦਾ ਬੀਜ ਵੀ ਦੇਵਾਂਗੇ, ਕਣਕ ਵੀ ਭੇਜਾਂਗੇ। ਇਸੇ ਤਹਿਤ ਅੱਜ ਅਸੀਂ ਉਹ ਵਾਅਦਾ ਪੂਰਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੇ ਪੰਜਾਬ ਅੰਦਰ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਰਾਹਤ ਕਾਰਜ ਜਾਰੀ ਹਨ। ਉਸੇ ਤਹਿਤ ਨਾਭਾ ‘ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਹੀ ਦੇ ਵਿੱਚ ਹੜ੍ਹ ਪ੍ਰਭਾਵਿਤ ਜੀਰਾ ਹਲਕੇ ਦੇ ਲਈ 275 ਕੁਇੰਟਲ ਕਣਕ ਦਾ ਬੀਜ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਆਗੂ ਅਤੇ ਵਰਕਰ ਮੌਜੂਦ ਰਹੇ।
ਨਾਭਾ ਹਲਕੇ ਦੇ ਸਮੁੱਚੇ ਵਰਕਰਾਂ ਵੱਲੋਂ ਇਹ ਬੀਜ ਤਿਆਰ ਕਰਕੇ ਭੇਜਿਆ ਗਿਆ। ਇਸ ਮੌਕੇ ਟਕਸਾਲੀ ਆਗੂ ਅਤੇ ਸਰਕਲ ਜਥੇਦਾਰਾਂ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਉਪਰਾਲਾ ਕੀਤਾ ਹੈ ਕਿ ਵੱਧ ਤੋਂ ਵੱਧ ਉਨਾਂ ਦੀ ਸੇਵਾ ਕਰੀਏ। ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਧ ਝੜ ਕੇ ਹਿੱਸਾ ਪਾਇਆ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ।